ਨਵੀਂ ਦਿੱਲੀ— ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਬੁੱਧਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ 'ਚ ਦੱਸਿਆ ਗਿਆ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ ਦੇ ਕੋਲ 1000 ਰੁਪਏ ਦੀ 8 ਕਰੋੜ 90 ਲੱਖ ਪ੍ਰਤੀਬੰਧਤ ਨੋਟ ਵਾਪਸ ਨਹੀਂ ਆਏ। ਇਸ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟਬੰਦੀ ਦਾ ਉਦੇਸ਼ ਪੈਸਾ ਜਮਾ ਕਰਨਾ ਨਹੀਂ ਸੀ। ਨੋਟਬੰਦੀ ਨਾਲ ਨਕਲੀ ਨੋਟਾਂ ਦਾ ਪਤਾ ਚੱਲਿਆ। ਇਸ ਦਾ ਟੀਚਾ ਟੈਕਸ ਦਾ ਦਾਇਰਾ ਵਧਾਉਣਾ ਸੀ। ਨੋਟਬੰਦੀ ਨਾਲ ਅੱਤਵਾਦ ਅਤੇ ਨਕਸਲਵਾਦ 'ਤੇ ਅਸਰ ਪਿਆ।
ਜੇਤਲੀ ਨੇ ਦੱਸਿਆ ਕਿ ਨੋਟਬੰਦੀ ਦਾ ਉਦੇਸ਼ ਕੈਸ਼ ਲੈਣ-ਦੇਣ ਘੱਟ ਕਰਨਾ ਸੀ। ਨਕਦੀ ਦਾ ਆਦਾਨ-ਪ੍ਰਦਾਨ 17 ਫੀਸਦੀ ਘੱਟ ਹੋ ਗਿਆ ਹੈ। ਨੋਟਬੰਦੀ ਦਾ ਪ੍ਰਭਾਵ ਰਾਸਤੇ 'ਤੇ ਹੈ ਅਤੇ ਭਵਿੱਖ 'ਚ ਕੇਂਦਰ ਜੋਂ ਵੀ ਕਦਮ ਚੁੱਕੇਗਾ, ਉਸ ਦਾ ਆਧਾਰ ਉਸ 'ਤੇ ਆਧਾਰਿਤ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਅਗਲਾ ਕਦਮ ਚੋਣਾਂ 'ਚ ਕਾਲੇਧਨ 'ਤੇ ਰੋਕ ਲਗਾਉਣਾ ਹੈ।
ਆਰ. ਬੀ. ਆਈ. ਦੀ ਰਿਪੋਰਟ ਅਨੁਸਾਰ ਜਿੱਥੇ ਵਿੱਤ ਸਾਲ 2016 'ਚ ਰਿਜ਼ਰਵ ਬੈਂਕ ਨੂੰ ਕਰੰਸੀ ਛਾਪਣ ਦੇ ਲਈ 3,421 ਕਰੋੜ ਰੁਪਏ ਖਰਚ ਕੀਤੇ ਸੀ, ਇਸ ਦੇ ਨਾਲ ਹੀ ਨੋਟਬੰਦੀ ਦੌਰਾਨ ਵਿੱਤ ਸਾਲ 2017 'ਚ ਇਹ ਖਰਚ ਵਧਾ ਕੇ 7,965 ਕਰੋੜ ਰੁਪਏ ਹੋ ਗਿਆ।
ਕਿ ਕਹਿੰਦੀ ਹੈ ਆਰ. ਬੀ. ਆਈ. ਦੀ ਰਿਪੋਰਟ
ਵਿੱਤ ਸਾਲ 2016-18 ਦੇ ਲਈ ਜਾਰੀ ਰਿਪੋਰਟ 'ਚ ਇਸ ਸਮੇਂ 2000 ਦੇ 3285 ਮਿਲਿਅਨ ਨੋਟ ਸਰਕੁਲੇਸ਼ਨ 'ਚ ਹੈ। 2000 ਰੁਪਏ ਦੀ ਕੁਲ ਵੈਲਯੂ 6571 ਵਿਲਿਅਨ ਰੁਪਏ ਹਨ। ਇਸ ਸਮੇਂ ਦੇਸ਼ 'ਚ 500 ਦੇ 5882 ਮਿਲਿਅਨ ਨੋਟ ਸਰਕੁਲੇਸ਼ਨ 'ਚ ਹੈ। ਜਿਸ ਦੀ ਵੈਲਯੂ ਵਿਸਿਅਨ ਹੈ।89.7 ਫੀਸਗੀ ਨੋਟ ਆਰ. ਬੀ. ਆਈ. 'ਚ ਆਏ ਵਾਪਸ
ਵਿੱਤ ਰਾਜ ਮੰਤਰੀ ਸੰਤੋਸ਼ ਗੰਗਵਾਰ ਦੇ 3 ਫਰਵਰੀ ਨੂੰ ਲੋਕਸਭਾ 'ਚ ਦਿੱਤੇ ਗਏ ਬਿਆਨ ਦੇ ਮੁਤਾਬਕ 8 ਨਵੰਬਰ ਤੱਕ 6.86 ਕਰੋੜ ਰੁਪਏ ਤੋਂ ਜ਼ਿਆਦਾ ਦੇ 1000 ਦੇ ਨੋਟ ਸਰਕੁਲੇਸ਼ਨ 'ਚ ਸੀ। ਮਾਰਚ 2017 ਤੱਕ ਸਰਕੁਲੇਸ਼ਨ ਵਾਲੇ 1000 ਦੇ ਨੋਟਾਂ ਦਾ 1.3 ਫੀਸਦੀ ਸੀ। ਇਸ ਦਾ ਮਤਲਬ 98.7 ਫੀਸਦੀ ਨੋਟ rbi 'ਚ ਵਾਪਸ ਆਏ ਸੀ। ਇਸ ਦਾ ਮਤਲਬ 98.7 ਫੀਸਦੀ 1000 ਦੇ ਨੋਟ ਹੀ ਆਰ. ਬੀ. ਆਈ. 'ਚ ਵਾਪਸ ਆਏ ਹਨ।
ਬਰਡ ਗਰੁੱਪ ਨੇ ਏਅਰ ਇੰਡੀਆ ਦੀ ਸਹਿਯੋਗੀ ਇਕਾਈ ਖਰੀਦਣ 'ਚ ਦਿਖਾਈ ਰੁਚੀ
NEXT STORY