ਟੋਕੀਓ – ਜਾਪਾਨ ਦੀ ਬਰਾਮਦ ’ਚ ਅਕਤੂਬਰ ’ਚ ਸਾਲਾਨਾ ਆਧਾਰ ’ਤੇ 1.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਵਾਹਨ ਅਤੇ ਜਹਾਜ਼ ਦੀ ਬਰਾਮਦ ਵਧਣ ਨਾਲ ਇਹ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਬਾਕੀ ਏਸ਼ੀਆਈ ਦੇਸ਼ਾਂ ਵਿਚ ਬਰਾਮਦ ’ਚ ਗਿਰਾਵਟ ਆਈ ਹੈ ਜਦ ਕਿ ਅਮਰੀਕਾ ਅਤੇ ਯੂਰਪ ਵਿਚ ਬਰਾਮਦ ’ਚ ਵਾਧਾ ਹੋਇਆ ਹੈ। ਉੱਥੇ ਹੀ ਜਾਪਾਨ ਦੀ ਦਰਾਮਦ ਅਕਤੂਬਰ ’ਚ 12.5 ਫੀਸਦੀ ਦੀ ਗਿਰਾਵਟ ਨਾਲ 9800 ਅਰਬ ਯੇਨ (64 ਅਰਬ ਡਾਲਰ) ਹੋ ਗਈ। ਇਸ ਦਾ ਮੁੱਖ ਕਾਰਨ ਤੇਲ, ਗੈਸ ਅਤੇ ਕੋਲੇ ਦੀ ਘੱਟ ਲਾਗਤ ਰਹੀ।
ਇਹ ਵੀ ਪੜ੍ਹੋ : CBDT ਵਿਭਾਗ ਦੀ ਵੱਡੀ ਕਾਰਵਾਈ, ਇਸ ਕਾਰਨ ਰੱਦ ਕੀਤੇ 11.5 ਕਰੋੜ ਪੈਨ ਕਾਰਡ
ਕੰਪਿਊਟਰ ਪਾਰਟਸ ਅਤੇ ਅਨਾਜ ਦੀ ਦਰਾਮਦ ਵੀ ਘੱਟ ਰਹੀ ਜਦ ਕਿ ਸਟੀਲ ਦੀ ਦਰਾਮਦ ’ਚ ਵਾਧਾ ਹੋਇਆ। ਅਕਤੂਬਰ ’ਚ 9150 ਅਰਬ ਯੇਨ (60.5 ਅਰਬ ਡਾਲਰ) ਦੀ ਬਰਾਮਦ ਨਾਲ ਵਪਾਰ ਘਾਟਾ ਸਾਲਾਨਾ ਆਧਾਰ ’ਤੇ 70 ਫੀਸਦੀ ਦੀ ਗਿਰਾਵਟ ਨਾਲ 662.5 ਅਰਬ ਯੇਨ (4.4 ਅਰਬ ਡਾਲਰ) ਹੋ ਗਈ। ਮੂਡੀਜ਼ ਐਨਾਲਿਟਿਕਸ ਦੇ ਅਰਥਸ਼ਾਸਤਰੀ ਸਟੀਫਨ ਐਂਗ੍ਰੀਕ ਨੇ ਕਿਹਾ ਕਿ ਬਰਾਮਦ ਨੇ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਮਜ਼ਬੂਤ ਵਿਕਾਸ ਨੂੰ ਅੱਗੇ ਵਧਾਉਣ ’ਚ ਮਦਦ ਕੀਤੀ ਪਰ ਹੁਣ ਜਦੋਂ ਬਰਾਮਦ ’ਚ ਸੁਧਾਰ ਦੀ ਰਫਤਾਰ ਤੇਜ਼ ਹੋ ਗਈ ਹੈ ਤਾਂ ਵਿਕਾਸ ਨੂੰ ਨਵੇਂ ਸਿਰੇ ਨੂੰ ਉਤਸ਼ਾਹ ਮਿਲਣ ਦੀ ਸੰਭਾਵਨਾ ਬਹੁਤ ਘੱਟ ਦਿਖਾਈ ਦੇ ਰਹੀ ਹੈ। ਖਪਤ ਅਤੇ ਨਿਵੇਸ਼ ਕਮਜ਼ੋਰ ਹੋਣ ਕਾਰਨ ਜੁਲਾਈ-ਸਤੰਬਰ ਵਿਚ ਜਾਪਾਨ ਦੀ ਅਰਥਵਿਵਸਥਾ 2.1 ਫੀਸਦੀ ਦੀ ਸਾਲਾਨਾ ਰਫਤਾਰ ’ਤੇ ਪੁੱਜ ਗਈ ਸੀ।
ਇਹ ਵੀ ਪੜ੍ਹੋ : ਟਾਟਾ ਸਟੀਲ ਦੀ ਵੱਡੀ ਕਾਰਵਾਈ, 800 ਲੋਕਾਂ ਨੂੰ ਨੌਕਰੀ ਤੋਂ ਕੱਢਿਆ
ਇਹ ਵੀ ਪੜ੍ਹੋ : ਮਾਰਕੀਟ ’ਚ ਦੀਵਾਲੀ ਦੀਆਂ ਰੌਣਕਾਂ , ਰੂਪ ਚੌਦਸ ਮੌਕੇ ਵਿਕੇ 15,000 ਕਰੋੜ ਦੇ ਬਿਊਟੀ ਪ੍ਰੋਡਕਟਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ
NEXT STORY