ਨਵੀਂ ਦਿੱਲੀ—ਜੈੱਟ ਏਅਰਵੇਜ਼ ਨੂੰ ਸਤੰਬਰ 'ਚ ਖਤਮ ਹੋਈ ਤਿਮਾਹੀ 'ਚ 308.24 ਕਰੋੜ ਰੁਪਏ ਦਾ ਸਕਲ ਸ਼ੁੱਧ ਘਾਟਾ ਹੋਇਆ ਹੈ। ਏਅਰਲਾਈਨ ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੈੱਟ ਏਅਰਵੇਜ਼ ਦਾ ਸੰਚਾਲਨ ਤਿੰਨ ਸਾਲ ਤੋਂ ਜ਼ਿਆਦਾ ਤੋਂ ਬੰਦ ਹੈ। ਹਵਾਬਾਜ਼ੀ ਕੰਪਨੀ ਨੂੰ ਇਕ ਸਾਲ ਪਹਿਲਾਂ ਇਸੇ ਮਿਆਦ 'ਚ 305.76 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਕਾਰਪੋਰੇਟ ਦੀਵਾਲੀਆਪਨ ਹੱਲ ਪ੍ਰਕਿਰਿਆ ਦੇ ਤਹਿਤ ਜਾਲਾਨ ਫ੍ਰਿਟਸ ਗਠਜੋੜ ਏਅਰਲਾਈਨ ਲਈ ਜੇਤੂ ਬੋਲੀਕਾਰ ਦੇ ਰੂਪ 'ਚ ਉਭਰਿਆ ਸੀ। ਪਿਛਲੇ ਸਾਲ ਜੂਨ 'ਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਕੰਸੋਰਟੀਅਮ ਦੀ ਰੈਜ਼ੋਲੂਸ਼ਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਜੈੱਟ ਏਅਰਵੇਜ਼ ਨੇ ਹੁਣ ਤੱਕ ਸੰਚਾਲਨ ਸ਼ੁਰੂ ਨਹੀਂ ਕਰ ਪਾਈ ਹੈ।
ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਜੈੱਟ ਏਅਰਵੇਜ਼ ਦੀ ਕੁੱਲ ਆਮਦਨ ਇਕ ਸਾਲ ਪਹਿਲਾਂ ਦੀ ਮਿਆਦ 'ਚ 45.01 ਕਰੋੜ ਰੁਪਏ ਤੋਂ ਘੱਟ ਕੇ 13.52 ਕਰੋੜ ਰੁਪਏ ਰਹਿ ਗਈ। ਸਤੰਬਰ ਤਿਮਾਹੀ 'ਚ ਜੈੱਟ ਏਅਰਵੇਜ਼ ਦੇ ਕੁੱਲ ਖਰਚੇ ਵੀ ਵਧ ਕੇ 321.76 ਕਰੋੜ ਰੁਪਏ ਹੋ ਗਏ।
ਸਿੰਗਾਪੁਰ ਤੋਂ ਭਾਰਤ ਪੈਸੇ ਭੇਜਣਾ ਹੋਵੇਗਾ ਆਸਾਨ, ਮਿਲੇਗੀ ਇਹ ਖ਼ਾਸ ਸਹੂਲਤ
NEXT STORY