ਨਵੀਂ ਦਿੱਲੀ— ਜੇ.ਕੇ. ਟਾਇਰ ਐਂਡ ਇੰਡਸਟਰੀਜ਼ ਨੇ ਟਾਇਰਾਂ ਦੀ ਨਿਗਰਾਨੀ ਅਤੇ ਸਾਂਭ-ਸੰਭਾਲ ਲਈ ਇਕ ਸੈਂਸਰ ਪੇਸ਼ ਕੀਤਾ। ਇਸ ਸੈਂਸਰ ਰਾਹੀਂ ਟਾਇਰ ਦੀ ਤਤਕਾਲਿਕ ਸਥਿਤੀ ਦੀ ਜਾਣਕਾਰੀ ਵਾਹਨ ਮਾਲਕ ਨੂੰ ਮਿਲਦੀ ਰਹੇਗੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਹੈ ਕਿ ‘ਟਰੀਲ ਸੈਂਸਰਸ’ ਨਾਂ ਦੇ ਇਸ ਸੈਂਸਰ ਨਾਲ ਕੰਪਨੀ ਦੀ ਘਰੇਲੂ ਬਾਜ਼ਾਰ ’ਚ ਸਥਿਤੀ ਮਜ਼ਬੂਤ ਹੋਵੇਗੀ। ਕੰਪਨੀ ਨੇ ਹਾਲ ਹੀ ’ਚ ਟਰੀਲ ਮੋਬਿਲਿਟੀ ਸਲਿਊਸ਼ਨਸ ਤੋਂ ਇਸ ਨੂੰ ਹਾਸਲ ਕੀਤਾ ਹੈ।
ਜੰਮੂ-ਕਸ਼ਮੀਰ ’ਚ 1000 ਕਰੋਡ਼ ਰੁਪਏ ਦਾ ਨਿਵੇਸ਼ ਕਰੇਗਾ ਟਰਾਈਡੈਂਟ ਗਰੁੱਪ
NEXT STORY