ਨੋਇਡਾ (ਇੰਟ.)-ਜੇ. ਪੀ. ਵਿਸ਼ ਟਾਊਨ ਦੇ ਘਰੇਲੂ ਖਰੀਦਦਾਰਾਂ ਨੇ ਇਕ ਅਰਜ਼ੀ ਸੁਪਰੀਮ ਕੋਰਟ ਵਿਚ ਪਾਈ ਹੈ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੇ. ਪੀ. ਇਨਫਰਾਟੈੱਕ ਨੇ 10,000 ਕਰੋੜ ਰੁਪਏ ਯਮੁਨਾ ਐਕਸਪ੍ਰੈੱਸ-ਵੇ ਅਤੇ ਹੋਰਨਾਂ ਪ੍ਰਾਜੈਕਟਾਂ ਦੀ ਉਸਾਰੀ ਵਾਸਤੇ ਜੈ ਪ੍ਰਕਾਸ਼ ਐਸੋਸੀਏਟਸ ਵੱਲ ਡਾਇਵਰਟ ਕਰ ਦਿੱਤੇ ਹਨ। ਇਹ ਪਟੀਸ਼ਨ ਅਕਾਊਂਟੈਂਸੀ ਫਰਮ ਏ. ਐੱਸ. ਏ. ਫਾਈਨਾਂਸ਼ੀਅਲ ਸਰਵਿਸਿਜ਼ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਵਿਸ਼ ਟਾਊਨ ਦੇ ਖਰੀਦਦਾਰਾਂ ਦੀ ਪ੍ਰਤੀਨਿਧਤਾ ਕਰ ਰਹੀ ਲੀਗਲ ਫਰਮ ਟਰਾਈ ਲੀਗਲ ਵੱਲੋਂ ਦਾਇਰ ਕੀਤੀ ਗਈ ਹੈ। ਇਸੇ ਦਿਸ਼ਾ 'ਚ ਵਿਸ਼ ਟਾਊਨ ਦੇ 2000 ਤੋਂ ਵਧੇਰੇ ਖਰੀਦਦਾਰਾਂ ਨੇ ਜੇ. ਪੀ. ਇਨਫਰਾਟੈੱਕ ਅਤੇ ਜੈ ਪ੍ਰਕਾਸ਼ ਐਸੋਸੀਏਟਸ ਦੇ ਖਾਤਿਆਂ ਦੇ ਆਡਿਟ ਲਈ ਮੰਗ ਕੀਤੀ ਸੀ।
ਰਕਮ ਨੂੰ ਕਰਜ਼ਾ ਲੈਣ ਲਈ ਬਤੌਰ ਜ਼ਮਾਨਤ ਕੀਤਾ ਇਸਤੇਮਾਲ
ਪਟੀਸ਼ਨਰਾਂ ਅਨੁਸਾਰ ਕੀਤੇ ਗਏ ਆਡਿਟ ਤੋਂ ਬਾਅਦ ਇਹ ਪਤਾ ਲੱਗਾ ਕਿ ਜੈ ਪ੍ਰਕਾਸ਼ ਐਸੋਸੀਏਟਸ ਨੇ ਬਿਨਾਂ ਲੋੜੀਂਦੀਆਂ ਵਿਵਸਥਾਵਾਂ ਦੇ ਆਪਣੇ ਕਬਜ਼ੇ ਦਾ ਹੱਲ ਕਰਨ ਲਈ ਜੇ. ਪੀ. ਇਨਫਰਾਟੈੱਕ ਦੇ ਬੈਂਕ ਨੂੰ ਟਰਾਂਸਫਰ ਕੀਤਾ ਸੀ ਅਤੇ ਇਸ ਰਕਮ ਨੂੰ ਕਰਜ਼ਾ ਲੈਣ ਵਾਸਤੇ ਬਤੌਰ ਜ਼ਮਾਨਤ ਵਰਤਿਆ ਸੀ। ਏ. ਐੱਸ. ਏ. ਰਿਪੋਰਟ ਅਨੁਸਾਰ ਜੇ. ਪੀ. ਇਨਫਰਾਟੈੱਕ ਨੇ ਯਮੁਨਾ ਐਕਸਪ੍ਰੈੱਸ-ਵੇ ਦੇ ਵਿਕਾਸ ਅਤੇ ਉਸਾਰੀ 'ਤੇ ਘੱਟੋ-ਘੱਟ 13,283 ਕਰੋੜ ਰੁਪਏ ਖਰਚ ਕੀਤੇ ਹਨ ਜੋ ਕਿ 80.50 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਬਣਦਾ ਹੈ।
ਵੈਸੇ ਇਹ ਰਿਪੋਰਟ ਛੇ-ਮਾਰਗੀ ਕੰਕਰੀਟ ਮੁੰਬਈ-ਪੁਣੇ ਐਕਸਪ੍ਰੈੱਸ-ਵੇ ਦੇ ਖਰਚ ਕੀਤੀ ਰਕਮ ਦਾ ਟਾਕਰਾ ਕਰਦੀ ਹੈ। ਰਿਪੋਰਟ ਮੁੰਬਈ-ਪੁਣੇ ਐਕਸਪ੍ਰੈੱਸ-ਵੇ ਉਤੇ 17.16 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਖਰਚੇ ਬਾਰੇ ਹਵਾਲਾ ਦਿੰਦੀ ਹੈ। ਖਪਤਕਾਰ ਕੀਮਤ ਅੰਕ ਅਨੁਸਾਰ 34.32 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਦਰਸਾਉਂਦੀ ਹੈ। ਰਿਪੋਰਟ ਵਿਚ ਅੱਗੇ ਦੋਸ਼ ਲਾਇਆ ਗਿਆ ਹੈ ਕਿ ਜੈ ਪ੍ਰਕਾਸ਼ ਐਸੋਸੀਏਟਸ ਨੇ ਸ਼ਾਇਦ ਯਮੁਨਾ ਐਕਸਪ੍ਰੈੱਸ-ਵੇ ਦੀ ਉਸਾਰੀ ਲਈ ਕੋਈ 46.18 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧੂ ਭੁਗਤਾਨ ਪ੍ਰਾਪਤ ਕੀਤਾ ਹੈ ਜੋ ਕਿ 165 ਕਿਲੋਮੀਟਰ ਯਮੁਨਾ ਐਕਸਪ੍ਰੈੱਸ-ਵੇ ਲਈ 7500 ਕਰੋੜ ਰੁਪਏ ਦੇ ਕਰੀਬ ਬਣਦਾ ਹੈ।
467.29 ਏਕੜ ਜ਼ਮੀਨ ਕਰਜ਼ਦਾਤਾਵਾਂ ਨੂੰ ਕੀਤੀ ਸੀ ਟਰਾਂਸਫਰ
ਰਿਪੋਰਟ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਜੈ ਪ੍ਰਕਾਸ਼ ਐਸੋਸੀਏਟਸ ਨੇ ਸ਼ਾਇਦ ਘੱਟੋ-ਘੱਟ 3,000 ਕਰੋੜ ਰੁਪਏ ਦਾ ਵਾਧੂ ਬਿੱਲ ਜੇ. ਪੀ. ਇਨਫਰਾਟੈੱਕ ਨੂੰ ਦੇ ਦਿੱਤਾ ਹੋਵੇ। ਜੇ. ਪੀ. ਇਨਫਰਾਟੈੱਕ ਨੇ ਵਿੱਤੀ ਸਾਲ 2015-16 ਵਿਚ ਜੈ ਪ੍ਰਕਾਸ਼ ਐਸੋਸੀਏਟਸ ਵੱਲੋਂ ਲਏ ਗਏ 33000 ਕਰੋੜ ਰੁਪਏ ਲਈ 967 ਏਕੜ ਜ਼ਮੀਨ ਜ਼ਮਾਨਤ ਵਜੋਂ ਦਿੱਤੀ ਸੀ ਅਤੇ ਦੇਣਦਾਰੀਆਂ ਦੇ ਹੱਲ ਲਈ 2,647.24 ਕਰੋੜ ਰੁਪਏ ਦੀ ਕੀਮਤ ਦੀ 476.29 ਏਕੜ ਜ਼ਮੀਨ ਜੈ ਪ੍ਰਕਾਸ਼ ਐਸੋਸੀਏਟਸ ਦੇ ਕਰਜ਼ਦਾਤਿਆਂ ਨੂੰ ਟਰਾਂਸਫਰ ਕੀਤੀ ਸੀ।
ਘਰੇਲੂ ਖਰੀਦਦਾਰਾਂ ਨੇ ਜੇ. ਪੀ. ਇਨਫਰਾਟੈੱਕ ਦੇ ਉਪਲਬਧ ਖਾਤਿਆਂ ਦੀ ਜਾਂਚ ਲਈ ਏ. ਐੱਸ. ਏ. ਦੀ ਨਿਯੁਕਤੀ ਕੀਤੀ ਸੀ। ਇਸ ਵੇਲੇ ਜੇ. ਪੀ. ਇਨਫਰਾਟੈੱਕ 526 ਕਰੋੜ ਰੁਪਏ ਆਈ. ਡੀ. ਬੀ. ਆਈ. ਬੈਂਕ ਲਈ ਐੱਨ. ਸੀ. ਐੱਲ. ਟੀ. ਦੇ ਇਲਾਹਾਬਾਦ ਬੈਂਚ ਵਿਖੇ ਦੀਵਾਲੀਆ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।
ਅਮਰੀਕਾ 'ਚ ਉਬਰ ਨੂੰ ਇੰਨੇ ਲੱਖ ਡਾਲਰ ਦਾ ਜੁਰਮਾਨਾ
NEXT STORY