ਨਵੀਂ ਦਿੱਲੀ—ਐੱਫ.ਐੱਮ.ਸੀ.ਜੀ. ਕੰਪਨੀ ਜੋਤੀ ਲੈਬਸ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 11.61 ਫੀਸਦੀ ਵਧ ਕੇ 37.38 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਕੰਪਨੀ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਨੂੰ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 33.49 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਕੰਪਨੀ ਨੇ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਉਸ ਦੀ ਕੁੱਲ ਆਮਦਨ 2.19 ਫੀਸਦੀ ਵਧ ਕੇ 427.42 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਐੱਮ.ਪੀ. ਰਾਮਚੰਦਰਨ ਨੇ ਕਿਹਾ ਕਿ ਅਸੀਂ ਕਈ ਪ੍ਰਤੀਕੂਲ ਹਾਲਾਤਾਂ ਦੇ ਬਾਅਦ ਵੀ ਇਸ ਵਿੱਤੀ ਸਾਲ ਦੀ ਹਾਂ-ਪੱਖੀ ਸ਼ੁਰੂਆਤ ਕੀਤੀ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਉਪਭੋਗ 'ਚ ਨਰਮੀ ਦੇਖੀ ਗਈ। ਹਾਲਾਂਕਿ ਸਾਨੂੰ ਆਉਣ ਵਾਲੀਆਂ ਤਿਮਾਹੀਆਂ 'ਚ ਵਰਤੋਂ 'ਚ ਤੇਜ਼ੀ ਆਉਣ ਦਾ ਅਨੁਮਾਨ ਹੈ।
ਏਅਰ ਇੰਡੀਆ ਦੇ ਸੰਚਾਲਨ ਤੋਂ ਬਾਹਰ 17 ਜਹਾਜ਼ਾਂ ਨੂੰ ਮੁੜ-ਉਡਾਉਣ ਦੀ ਯੋਜਨਾ
NEXT STORY