ਨਵੀਂ ਦਿੱਲੀ — ਅਜਿਹੇ ਸਮੇਂ ਜਦੋਂ ਦੇਸ਼ ਭਰ ਵਿਚ ਕਾਰੋਬਾਰੀ ਅਤੇ ਉਨ੍ਹਾਂ ਦੇ ਵਪਾਰ ਲਗਾਤਾਰ ਘੱਟ ਹੋ ਰਹੀ ਮੰਗ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ। ਉਥੇ ਖਾਦੀ ਅਤੇ ਗਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਵਿਕਰੀ 'ਚ 25 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 2018-19 'ਚ ਕੰਪਨੀ ਦੀ ਵਿਕਰੀ 25 ਫੀਸਦੀ ਵਧ ਕੇ 75,000 ਕਰੋੜ ਰੁਪਏ ਦੇ ਆਸਪਾਸ ਪਹੁੰਚ ਗਈ। ਇਸ ਸਰਕਾਰੀ ਕੰਪਨੀ ਦੀ ਵਿਕਰੀ ਵਧਾਉਣ 'ਚ ਸਭ ਤੋਂ ਵੱਡਾ ਯੋਗਦਾਨ ਇਸ ਦੇ ਪਾਪੜ, ਸ਼ਹਿਦ ਅਤੇ ਕਾਸਮੈਟਿਕ ਦਾ ਹੈ।
ਪਿਛਲੇ ਵਿੱਤੀ ਸਾਲ 'ਚ ਕੁੱਲ ਵਿਕਰੀ 'ਚ ਖਾਦੀ ਉਤਪਾਦਾਂ ਦਾ ਯੋਗਦਾਨ ਸਿਰਫ 4.3 ਫੀਸਦੀ ਰਿਹਾ, ਪਰ ਪਿਛਲੇ 4 ਸਾਲਾਂ ਤੋਂ ਲਗਾਤਾਰ ਸ਼ਾਨਦਾਰ ਵਿਕਰੀ ਦਰਜ ਕਰਨ ਵਾਲੀ KVIC ਨੇ 25 ਫੀਸਦੀ ਦਾ ਵਾਧਾ ਹਾਸਲ ਕੀਤਾ ਹੈ। ਵਿੱਤੀ ਸਾਲ 2017-18 'ਚ ਕੰਪਨੀ ਦੀ ਵਿਕਰੀ 13 ਫੀਸਦੀ ਵਧੀ ਸੀ। ਹਾਲਾਂਕਿ ਕੰਪਨੀ ਦਾ ਲਾਭ ਸਿਰਫ 15 ਕਰੋੜ ਰਿਹਾ।
ਬਜ਼ਾਰ 'ਚ ਹੋਰ ਕਾਰੋਬਾਰੀਆਂ ਦੀ ਗੱਲ ਕਰੀਏ ਤਾਂ KVIC ਦੀ ਵਿਕਰੀ ਹਿੰਦੂਸਤਾਨ ਯੂਨੀਲਿਵਰ(HUL) ਤੋਂ ਦੁੱਗਣੀ ਰਹੀ, ਜਿਹੜੀ ਕਿ ਦੇਸ਼ ਦੀ ਸਭ ਤੋਂ ਵੱਡੀ ਖਪਤਕਾਰਾਂ ਲਈ ਸਮਾਨ ਬਣਾਉਣ ਵਾਲੀ ਕੰਪਨੀ ਹੈ। ਪਿਛਲੇ ਵਿੱਤੀ ਸਾਲ ਦੇ ਦੌਰਾਨ HUL ਦੀ ਵਿਕਰੀ 38,000 ਕਰੋੜ ਰੁਪਏ ਦੇ ਕਰੀਬ ਰਹੀ। ਹਾਲਾਂਕਿ ਇਸ ਦਾ ਸ਼ੁੱਧ ਲਾਭ 400 ਗੁਣਾ ਜ਼ਿਆਦਾ ਯਾਨੀ ਕਰੀਬ 6,000 ਕਰੋੜ ਰੁਪਏ ਰਿਹਾ।
ਸਾਲਾਨਾ ਆਮਦਨੀ ਦੀ ਗੱਲ ਕਰੀਏ ਤਾਂ 2018-19 'ਚ 0000 ਦੀ ਤੁਲਨਾ ਜੇਕਰ ਟਾਪ 25 ਲਿਸਟਿਡ ਕੰਪਨੀਆਂ ਦੀ ਵਿਕਰੀ ਨਾਲ ਕੀਤੀ ਜਾਵੇ ਤਾਂ ਅੰਕੜੇ ਭਾਰਤੀ ਏਅਰਟੈੱਲ(81,000 ਕਰੋੜ ਰੁਪਏ) ਤੋਂ ਥੋੜ੍ਹੀ ਘੱਟ ਹੈ ਅਤੇ ਗ੍ਰਾਸਿਮ ਇੰਡਸਟਰੀਜ਼(72,970 ਕਰੋੜ ਰੁਪਏ) ਤੋਂ ਥੋੜ੍ਹੀ ਜ਼ਿਆਦਾ।
KVIC ਦੇ ਅਧਿਕਾਰੀ ਦਾ ਕਹਿਣਾ ਹੈ ਕਿ ਨਿੱਜੀ ਅਤੇ ਜਨਤਕ ਕੰਪਨੀਆਂ ਨਾਲ ਸਾਂਝੇਦਾਰੀ ਕਾਰਨ ਕੰਪਨੀ 5 ਸਾਲਾਂ ਵਿਚ ਵਿਕਰੀ ਦੁੱਗਣੀ ਕਰਨ 'ਚ ਸਫਲ ਰਹੀ। ਕੰਪਨੀ ਦਾ ਟਾਰਗੇਟ ਹੈ ਕਿ ਵਿੱਤੀ ਸਾਲ 2019-20 'ਚ ਪੇਂਡੂ ਉਦਯੋਗ ਵਿਕਰੀ 'ਚ ਦਾ ਵਾਧਾ ਦਰਜ ਕਰਨ ਦਾ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਮੌਜੂਦਾ ਵਿੱਤੀ ਸਾਲ 'ਚ ਇਹ ਅੰਕੜਾ 85,000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ ਜਦੋਂਕਿ ਖਾਦੀ ਵਿਕਰੀ 50 ਫੀਸਦੀ ਵਧ ਕੇ 5,000 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।
ਬਾਜ਼ਾਰ 'ਚ ਮਾਮੂਲੀ ਵਾਧਾ, ਸੈਂਸੈਕਸ 39 ਅੰਕ ਚੜ੍ਹਿਆ ਅਤੇ ਨਿਫਟੀ 11048 'ਤੇ ਬੰਦ
NEXT STORY