ਨਵੀਂ ਦਿੱਲੀ— ਦੱਖਣੀ ਕੋਰੀਆ ਦੀ ਦਿੱਗਜ ਕਾਰ ਕੰਪਨੀ Kia Motors ਭਾਰਤ ਲਈ ਸਸਤੀ ਇਲੈਕਟ੍ਰਿਕ ਕਾਰ ਬਣਾਉਣ ਲਈ ਗਰੁੱਪ ਦੀ ਕੰਪਨੀ ਹੁੰਡਈ ਨਾਲ ਮਿਲ ਕੇ ਕੰਮ ਕਰਨ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
Kia Motors ਦੀ ਸਰਕਾਰ ਕੋਲ ਵੀ ਮੰਗ ਹੈ ਕਿ ਉਹ ਨਿੱਜੀ ਈ-ਵਾਹਨਾਂ ਨੂੰ ਵੀ ਸਬਸਿਡੀ ਯੋਜਨਾ 'ਚ ਸ਼ਾਮਲ ਕਰੇ। ਕੰਪਨੀ ਦੀ ਭਾਰਤ 'ਚ ਅਗਲੇ ਦੋ ਸਾਲਾਂ ਦੌਰਾਨ ਐੱਸ. ਯੂ. ਵੀ. ਸਮੇਤ ਚਾਰ ਨਵੇਂ ਵਾਹਨ ਲਾਂਚ ਕਰਨ ਦੀ ਯੋਜਨਾ ਹੈ।
Kia Motors ਦਾ ਕਹਿਣਾ ਹੈ ਕਿ ਈ-ਵਾਹਨ ਬਿਲਕੁਲ ਵੱਖਰਾ ਪ੍ਰਾਜੈਕਟ ਹੈ। ਕੰਪਨੀ ਦੇ ਮੁਖ ਕਾਰਜਕਾਰੀ ਅਧਿਕਾਰੀ ਹਾਨ-ਵੂ ਪਾਰਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ ਤੇ ਸਾਡੀ ਇੱਛਾ ਹੈ ਕਿ ਭਾਰਤੀ ਬਾਜ਼ਾਰ ਲਈ ਹੁੰਡਈ ਨਾਲ ਮਿਲ ਕੇ ਕੰਮ ਕੀਤਾ ਜਾਵੇ। Kia Motors ਦਾ ਕਹਿਣਾ ਹੈ ਕਿ ਉਹ ਭਾਰਤ 'ਚ ਇਲੈਕਟ੍ਰਿਕ ਕਾਰ ਪੇਸ਼ ਕਰਨ ਨੂੰ ਪੱਬਾ ਭਾਰ ਹੈ ਪਰ ਇਹ ਇੰਫਰਾਸਟ੍ਰਕਚਰ ਤੇ ਸਰਕਾਰ ਦੀ ਸਮਰਥਨ ਵਾਲੀ ਨੀਤੀ 'ਤੇ ਨਿਰਭਰ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਬਾਜ਼ਾਰ ਇਸ ਲਈ ਬਿਲਕੁਲ ਸਹੀ ਹੋਵੇਗਾ ਉਹ ਭਾਰਤ 'ਚ ਇਲੈਕਟ੍ਰਿਕ ਕਾਰ ਉਤਾਰ ਦੇਣਗੇ। ਕੰਪਨੀ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਕਾਰਾਂ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਦੀ ਮਦਦ ਦੀ ਲੋੜ ਹੈ ਕਿਉਂਕਿ ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਜਿਸ ਕਾਰਨ ਲੋਕਾਂ ਦੀ ਇਨ੍ਹਾਂ ਤਕ ਪਹੁੰਚ ਸੰਭਵ ਨਹੀਂ ਹੈ।
ਸੰਸਾਰਕ ਰੁਖ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ
NEXT STORY