ਨਵੀਂ ਦਿੱਲੀ—ਦੇਸ਼ ਦੀ ਮੋਹਰੀ ਸਲਾਹਕਾਰ ਫਰਮਾਂ ਨੇ ਚੰਦਾ ਕੋਚਰ ਨੂੰ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦੇ ਨਿਰਦੇਸ਼ ਦੀ ਮੁੜ-ਨਿਯੁਕਤ ਦੇ ਮਾਮਲੇ ਦੀ ਵੱਖ-ਵੱਖ ਰਾਏ ਸਾਹਮਣੇ ਰੱਖੀ ਹੈ। 30 ਅਗਸਤ ਨੂੰ ਹੋਣ ਵਾਲੀ ਸਾਲਾਨਾ ਆਮ ਮੀਟਿੰਗ 'ਚ ਨੋਟਿਸ 'ਚ ਇਸ ਸਾਲ ਸੂਚੀਬੱਧ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਨੇ ਆਪਣੇ ਨਿਰਦੇਸ਼ ਮੰਡਲ 'ਚ ਚੰਦਾ ਕੋਚਰ ਨੂੰ ਬਤੌਰ ਨਿਰਦੇਸ਼ਕ ਦੁਬਾਰਾ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇੰਸਟੀਚਿਊਸ਼ਨਲ ਇਨਵੈਸਟ ਐਡਵਾਇਜ਼ਰੀ ਸਰਵਿਸਿਜ਼ (ਆਈ.ਆਈ.ਏ.ਐੱਸ.) ਨੇ ਨਿਵੇਸ਼ਕਾਂ ਨੂੰ ਇਸ ਪ੍ਰਸਤਾਵ ਦੇ ਖਿਲਾਫ ਵੋਟ ਪਵਾਉਣ ਦੀ ਸਲਾਹ ਦਿੱਤੀ ਹੈ ਜਦਕਿ ਸਟੈਕਹੋਲਡਰਸ ਐਂਪਾਵਰਮੈਂਟ ਸਰਵਿਸਿਜ਼ ਨੇ ਨਿਵੇਸ਼ਕਾਂ ਤੋਂ ਇਸ ਪ੍ਰਸਤਾਵ ਦੇ ਪੱਖ 'ਚ ਵੋਟ ਪਵਾਉਣ ਦੀ ਸਿਫਾਰਿਸ਼ ਕੀਤੀ ਹੈ।
ਆਈ.ਆਈ.ਏ.ਐੱਸ. ਨੇ ਇਕ ਨੋਟ 'ਚ ਕਿਹਾ ਕਿ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦੇ ਨਿਰਦੇਸ਼ਕ ਮੰਡਲ ਨੇ ਕੋਚਰ ਦੀ ਮੌਜੂਦਗੀ ਕੰਪਨੀ ਦੇ ਲਈ ਓਨਾ ਹੀ ਖਤਰਾ ਭਰਿਆ ਹੈ ਅਤੇ ਇਸ ਨਾਲ ਕਾਨੂੰਨੀ ਅਤੇ ਰੈਗੂਲੇਟਰੀ ਪਾਬੰਦੀ ਦੀ ਸੰਭਾਵਨਾ ਬਣਦੀ ਹੈ। ਸਾਡਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਤੋਂ ਬਾਅਦ ਹੀ ਨਿਰਦੇਸ਼ ਮੰਡਲ 'ਚ ਸ਼ਾਮਲ ਕਰਨਾ ਚਾਹੀਦਾ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਐੱਮ.ਡੀ ਅਤੇ ਸੀ.ਈ.ਓ. ਅਜੇ ਜਾਂਚ ਦੇ ਘੇਰੇ 'ਚ ਹਨ। ਵੀਡੀਓਕੋਨ ਗਰੁੱਪ ਨੂੰ ਕਰਜ਼ ਦਿੱਤੇ ਜਾਣ ਦੇ ਮਾਮਲੇ 'ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਹੋ ਰਹੀ ਹੈ। ਵਿਹਸਲਬਲੋਅਰ ਵਲੋਂ ਮਾਮਲਾ ਚੁੱਕੇ ਜਾਣ ਤੋਂ ਬਾਅਦ ਬੈਂਕ ਨੇ ਸੁਤੰਤਰ ਜਾਂਚ ਸ਼ੁਰੂ ਕੀਤੀ ਹੈ। ਕੋਚਰ ਅਜੇ ਛੁੱਟੀ 'ਤੇ ਹੈ ਅਤੇ ਜਾਂਚ ਦੇ ਨਤੀਜੇ ਲੰਬਿਤ ਹਨ। ਬਾਜ਼ਾਰ ਰੈਗੂਲੇਟਰੀ ਸੇਬੀ ਨੇ ਵੀ ਖੁਲਾਸਾ ਨਿਯਮਾਂ ਦੇ ਕਥਿਤ ਉਲੰਘਣ 'ਤੇ ਕੋਚਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਅਮਰੀਕੀ ਰੈਗੂਲੇਟਰੀ ਐੱਸ.ਈ.ਸੀ. ਨੂੰ ਦਿੱਤੀ ਸੂਚਨਾ 'ਚ ਆਈ.ਸੀ.ਆਈ.ਸੀ.ਆਈ. ਬੈਂਕ ਨੇ ਰੇਗੂਲੇਟਰੀ ਜਾਂਚ ਦੀ ਵਧਦੀ ਸੰਭਾਵਨਾ ਅਤੇ ਇਸ ਨਾਲ ਜੁੜੇ ਖਤਰੇ ਦੇ ਬਾਰੇ 'ਚ ਦੱਸਿਆ ਹੈ ਜਿਸ ਦਾ ਅਸਰ ਸੰਚਾਲਨ 'ਤੇ ਪੈ ਸਕਦਾ ਹੈ।
ਐੱਸ.ਈ.ਐੱਸ. ਨੇ ਕਿਹਾ ਕਿ ਕੋਚਰ ਦੀ ਨਿਯੁਕਤ ਕਾਨੂੰਨ ਦੇ ਮੁਤਾਬਕ ਹੈ ਅਤੇ ਉਨ੍ਹਾਂ ਦੇ ਪ੍ਰੋਫਾਈਲ, ਹਾਜ਼ਰੀ ਅਤੇ ਪ੍ਰਤੀਬੱਧਤਾ 'ਚ ਕਿਸੇ ਤਰ੍ਹਾਂ ਦੀ ਕਮੀ ਨਜ਼ਰ ਨਹੀਂ ਆਈ ਹੈ। ਐੱਸ.ਈ.ਐੱਸ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਕੋਚਰ ਦੇ ਖਿਲਾਫ ਸਿਰਫ ਦੋਸ਼ ਹੀ ਹਨ ਅਤੇ ਕੋਈ ਰੈਗੂਲੇਟਰੀ ਕਾਰਵਾਈ ਨਹੀਂ ਹੋਈ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸਟੇਸ਼ਨਾਂ ਦੀ ਬਦਲੇਗੀ ਨੁਹਾਰ, ਟਰੇਨਾਂ 'ਚ ਹੋਣਗੇ CCTV
NEXT STORY