ਨਵੀਂ ਦਿੱਲੀ— ਹੁਣ ਜਲਦ ਹੀ ਤੁਹਾਨੂੰ ਸਟੇਸ਼ਨਾਂ ਦੀ ਨੁਹਾਰ ਬਦਲੀ ਦਿਸੇਗੀ ਅਤੇ ਕਈ ਟਰੇਨਾਂ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰੇਲਵੇ ਤਕਰੀਬਨ 70 ਸਟੇਸ਼ਨਾਂ ਦੀ ਸੂਰਤ ਬਦਲਣ 'ਤੇ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ। ਸਟੇਸ਼ਨਾਂ ਦੇ ਨਵੀਨੀਕਰਨ ਦੇ ਨਾਲ ਇਨ੍ਹਾਂ ਨੂੰ ਆਧੁਨਿਕ ਕਰਨ 'ਤੇ ਖਾਸਾ ਮਿਹਨਤ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਰੇਲਵੇ ਘੱਟੋ-ਘੱਟ 50,000 ਕਰੋੜ ਰੁਪਏ ਦੇ ਪ੍ਰਾਜੈਕਟ ਪੂਰੇ ਕਰ ਲੈਣਾ ਚਾਹੁੰਦਾ ਹੈ। ਇਸ ਤਹਿਤ ਸਾਰੇ ਵੱਡੇ ਸਟੇਸ਼ਨਾਂ ਅਤੇ 168 ਪ੍ਰੀਮੀਅਮ ਟਰੇਨਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ।
ਦੇਸ਼ 'ਚ ਬਣੀ ਪਹਿਲੀ ਸੈਮੀ ਹਾਈ-ਸਪੀਡ ਟਰੇਨ ਵੀ ਲਾਂਚ ਕੀਤੀ ਜਾਵੇਗੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਅਪ੍ਰੈਲ 2019 ਤੋਂ ਪਹਿਲਾਂ ਪੂਰੇ ਕੀਤੇ ਜਾਣ ਵਾਲੇ ਸਾਰੇ ਪ੍ਰਾਜੈਕਟਾਂ ਦੀ ਲਿਸਟ 'ਤੇ ਕੰਮ ਕਰ ਰਹੇ ਹਾਂ ਅਤੇ ਰੇਲਵੇ 'ਚ ਇਕ ਵੱਡਾ ਫਰਕ ਨਜ਼ਰ ਆਵੇਗਾ।
ਸਾਰੇ ਵੱਡੇ ਰੇਲਵੇ ਸਟੇਸ਼ਨਾਂ 'ਤੇ ਸੀ. ਸੀ. ਟੀ. ਵੀ. ਸਿਸਟਮ ਲਾਉਣ ਦਾ ਟੈਂਡਰ ਇਸ ਮਹੀਨੇ ਦੇ ਅਖੀਰ ਤਕ ਜਾਰੀ ਕੀਤਾ ਜਾ ਸਕਦਾ ਹੈ ਅਤੇ ਇਹ ਪ੍ਰਾਜੈਕਟ ਅਗਲੇ 6 ਮਹੀਨਿਆਂ 'ਚ ਪੂਰਾ ਕੀਤਾ ਜਾਵੇਗਾ। ਉੱਥੇ ਹੀ ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਟਰੇਨ ਦਾ ਪ੍ਰੀਖਣ ਸਤੰਬਰ ਤਕ ਕੀਤਾ ਜਾ ਸਕਦਾ ਹੈ। ਇਹ ਕੁਝ ਚੋਣਵੇਂ ਮਾਰਗਾਂ 'ਤੇ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜੇਗੀ ਅਤੇ ਅਗਲੇ ਸਾਲ ਦੀ ਸ਼ੁਰੂਆਤ ਤੋਂ ਰਾਜਧਾਨੀ ਟਰੇਨਾਂ ਦੀ ਜਗ੍ਹਾ ਲੈਣਾ ਸ਼ੁਰੂ ਕਰ ਸਕਦੀ ਹੈ। ਰੇਲਵੇ ਮਾਰਚ 2019 ਤਕ ਦਿੱਲੀ, ਪੁਣੇ, ਬੇਂਗਲੁਰੂ, ਸ਼ਿਮਲਾ, ਮਥੁਰਾ, ਵਲਸਾਡ, ਅੰਬਾਲਾ, ਵਾਰਾਣਸੀ, ਦੇਹਰਾਦੂਨ ਅਤੇ ਕਈ ਹੋਰ ਵੱਡੇ ਸਟੇਸ਼ਨਾਂ ਨੂੰ ਆਧੁਨਿਕ ਬਣਾਏਗਾ।
80:20 ਸਕੀਮ ਦੀ ਪੜਤਾਲ ਕਰ ਰਹੀਆਂ ਹਨ ਜਾਂਚ ਏਜੰਸੀਆਂ, ਮਿਲੇ ਨਵੇਂ ਸਬੂਤ
NEXT STORY