ਬਿਜਨੈੱਸ ਡੈਸਕ- ਵੋਡਾਫੋਨ ਆਈਡੀਆ ਦੀ ਹੋਂਦ ਨੂੰ ਬਚਾਉਣ ਲਈ ਉਸ 'ਚ ਪੂੰਜੀ ਪਾਉਣ ਦੀ ਸਖਤ ਲੋੜ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਦਿੱਤਿਆ ਬਿਡਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਡਲਾ ਕੰਪਨੀ ਨੂੰ ਸੰਕਟ ਤੋਂ ਉਬਰਨ ਦੇ ਲਈ ਇਸ 'ਚ ਆਪਣੀ ਜੇਬ ਤੋਂ ਪੈਸਾ ਲਗਾਉਣ 'ਤੇ ਵਿਚਾਰ ਕਰ ਰਹੇ ਹਨ। ਨਾਲ ਹੀ ਬ੍ਰਿਟੇਨ ਦਾ ਵੋਡਾਫੋਨ ਗਰੁੱਪ ਟਾਵਰ ਫਰਮ 'ਚ ਆਪਣਾ ਕੁਝ ਹਿੱਸਾ ਵੇਚ ਕੇ ਵੋਡਾਫੋਨ ਆਈਡੀਆ 'ਚ ਨਿਵੇਸ਼ ਕਰ ਸਕਦੀ ਹੈ। ਸੂਤਰਾਂ ਮੁਤਾਬਕ ਦੋਵੇਂ ਪ੍ਰੋਮੋਟਰਾਂ ਦੇ ਕੰਪਨੀ 'ਚ ਪੈਸਾ ਲਗਾਉਣ ਤੋਂ ਬਾਅਦ ਹੀ ਬਾਹਰੀ ਫੰਡਿੰਗ ਆ ਸਕਦੀ ਹੈ।
ਵੋਡਾਫੋਨ ਗਰੁੱਪ ਤੋਂ ਕਰੀਬੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੋਡਾਫੋਨ ਆਈਡੀਆ 'ਚ ਜ਼ਿਆਦਾ ਫੰਡਿੰਗ ਬਾਹਰੀ ਸਰੋਤਾਂ ਤੋਂ ਆਵੇਗੀ। ਕੁਮਾਰ ਮੰਗਲਮ ਬਿਡਲਾ ਇਸ 'ਚ ਕੁਝ ਪੈਸਾ ਲਗਾ ਸਕਦਾ ਹੈ। ਹਾਲਾਂਕਿ ਇਹ ਬਹੁਤ ਜ਼ਿਆਦਾ ਰਾਸ਼ੀ ਨਹੀਂ ਹੋਵੇਗੀ। ਵੋਡਾਫੋਨ ਗਰੁੱਪ ਦੇ ਇਸ 'ਚ ਨਿਵੇਸ਼ ਦੀ ਸੰਭਾਵਨਾ ਨਹੀਂ ਹੈ। ਇਸ ਦੀ ਇੰਡਸ 'ਚ ਆਪਣੇ ਐਸੇਟਸ ਵੇਚਣ ਦੀ ਯੋਜਨਾ ਹੈ। ਨਿਵੇਸ਼ਕ ਚਾਹੁੰਦੇ ਹਨ ਕਿ ਦੋਵੇਂ ਪ੍ਰਮੋਟਰਸ ਕੰਪਨੀ 'ਚ ਪੈਸਾ ਲਗਾਉਣ। ਇਸ ਤੋਂ ਬਾਅਦ ਹੀ ਬਾਹਰ ਤੋਂ ਪੂੰਜੀ ਜੁਟਾਈ ਜਾ ਸਕੇਗੀ।
ਕਿੰਨਾ ਹੋ ਸਕਦਾ ਹੈ ਨਿਵੇਸ਼
ਮੀਡੀਆ 'ਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ ਹਨ ਕਿ ਪ੍ਰਮੋਟਰ ਕੰਪਨੀ 'ਚ 10,000 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੇ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਇਸ ਤੋਂ ਬਹੁਤ ਘੱਟ ਹੋਵੇਗੀ। ਇਸ ਬਾਰੇ 'ਚ ਆਦਿੱਤਿਯ ਬਿਡਲਾ ਗਰੁੱਪ ਅਤੇ ਵੋਡਾਫੋਨ ਇੰਡੀਆ ਨੇ ਈਟੀ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਵੋਡਾਫੋਨ ਗਰੁੱਪ ਨੇ ਇਸ 'ਤੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ। ਅਜੇ ਕੰਪਨੀ 'ਚ ਵੋਡਾਫੋਨ ਗਰੁੱਪ ਇੰਕ ਦੀ 44.39 ਫੀਸਦੀ ਅਤੇ ਆਦਿੱਤਿਯ ਬਿਡਲਾ ਗਰੁੱਪ ਦੀ 27.66 ਫੀਸਦੀ ਹਿੱਸੇਦਾਰੀ ਹੈ। ਵੋਡਾਫੋਨ ਗਰੁੱਪ ਦੀ ਇੰਡਸ ਟਾਵਰਸ 'ਚ 28.12 ਫੀਸਦੀ ਹਿੱਸੇਦਾਰੀ ਹੈ।
ਪਿਛਲੇ ਇਕ ਸਾਲ 'ਚ ਕੰਪਨੀ ਨਿਵੇਸ਼ਕਾਂ ਨੂੰ ਲਿਆਉਣ ਦੀ ਕੋਸ਼ਿਸ਼ 'ਚ ਹੈ ਪਰ ਕੰਪਨੀ ਦੀ 25,000 ਕਰੋੜ ਰੁਪਏ ਦਾ ਫੰਡ ਜੁਟਾਉਣ ਦੀ ਯੋਜਨਾ ਅਜੇ ਤੱਕ ਪਰਵਾਨ ਨਹੀਂ ਚੜੀ ਹੈ ਪਰ ਟੈਲੀਕਾਮ ਸੈਕਟਰ ਦੇ ਲਈ ਸਰਕਾਰ ਦੇ ਰਿਲੀਫ ਪੈਕੇਜ ਤੋਂ ਸਥਿਤੀ ਬਦਲ ਗਈ ਹੈ। ਇਸ ਨਾਲ ਕੰਪਨੀ 'ਤੇ ਕੈਸ਼ ਫਲੋਅ ਦਾ ਬੋਝ ਫਿਲਹਾਲ ਘੱਟ ਹੋ ਗਿਆ ਹੈ ਅਤੇ ਇਹ ਨਿਵੇਸ਼ਕਾਂ ਲਈ ਆਕਰਸ਼ਕ ਬਣ ਗਈ ਹੈ। ਇਸ ਪੈਕੇਜ ਦੀ ਘੋਸ਼ਣਾ ਤੋਂ ਪਹਿਲਾਂ ਆਦਿੱਤਿਯ ਬਿਡਲਾ ਗਰੁੱਪ ਅਤੇ ਵੋਡਾਫੋਨ ਗਰੁੱਪ ਨੇ ਕੰਪਨੀ 'ਚ ਤਾਜ਼ਾ ਨਿਵੇਸ਼ ਤੋਂ ਮਨ੍ਹਾ ਕਰ ਦਿੱਤਾ ਸੀ।
ਸ੍ਰੀਲੰਕਾ 'ਚ ਮਹਿੰਗਾਈ ਕਾਰਨ ਹਾਹਾਕਾਰ, 1200 ਰੁਪਏ ਕਿਲੋ ਦੁੱਧ ਪਾਊਡਰ ਅਤੇ 2657 ਰੁਪਏ ’ਚ ਵਿਕ ਰਿਹੈ ਗੈਸ ਸਿਲੰਡਰ
NEXT STORY