ਨਵੀਂ ਦਿੱਲੀ- ਭਾਰਤ ਵਿਚ ਕੋਵਿਡ-19 ਸੰਕਰਮਣ ਦੇ ਤੇਜ਼ੀ ਨਾਲ ਵੱਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਕੁਵੈਤ ਨੇ ਸਿੱਧੇ ਜਾਂ ਕਿਸੇ ਹੋਰ ਮੁਲਕ ਰਾਹੀਂ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਭਾਰਤੀ ਦੂਤਘਰ ਅਨੁਸਾਰ, ਕੁਵੈਤ ਵਿਚ 10 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ, ਜੋ ਇੱਥੇ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ।
ਕੁਵੈਤ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਉਸ ਨੇ ਭਾਰਤ ਤੋਂ ਸਿੱਧੀਆਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਾ ਦਿੱਤੀ ਹੈ ਅਤੇ ਇਹ ਨਵੇਂ ਹੁਕਮਾਂ ਤੱਕ ਲਾਗੂ ਰਹੇਗੀ।
ਇਹ ਵੀ ਪੜ੍ਹੋ- ਸੋਨੇ 'ਚ ਦੋ ਦਿਨਾਂ 'ਚ ਵੱਡੀ ਗਿਰਾਵਟ, ਹੁਣ ਇੰਨੇ 'ਚ ਪੈ ਰਹੀ 10 ਗ੍ਰਾਮ ਦੀ ਖ਼ਰੀਦ
ਡਾਇਰੈਕਟੋਰੇਟ ਜਨਰਲ ਨੇ ਇਕ ਟਵੀਟ ਵਿਚ ਕਿਹਾ ਕਿ ਭਾਰਤ ਤੋਂ ਸਿੱਧੇ ਆਉਣ ਵਾਲੇ ਜਾਂ ਕਿਸੇ ਹੋਰ ਦੇਸ਼ ਰਾਹੀਂ ਆਉਣ ਵਾਲੇ ਉਨ੍ਹਾਂ ਸਾਰੇ ਯਾਤਰੀਆਂ 'ਤੇ ਰੋਕ ਹੋਵੇਗੀ, ਜਿਨ੍ਹਾਂ ਨੇ ਭਾਰਤ ਤੋਂ ਬਾਹਰ ਘੱਟੋ-ਘੱਟ 14 ਨਹੀਂ ਬਿਤਾਏ ਹੋਣਗੇ। ਕੁਵੈਤ ਦੇ ਨਾਗਰਿਕ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਘਰੇਲੂ ਕਾਮਿਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਏਗੀ। ਇਸ ਦੇ ਨਾਲ ਹੀ ਭਾਰਤ ਤੇ ਕੁਵੈਤ ਵਿਚਕਾਰ ਕਾਰਗੋ ਜਹਾਜ਼ਾਂ 'ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਤੇਜ਼ੀ ਨਾਲ ਵਧੇ ਮਾਮਲਿਆਂ ਵਿਚਕਾਰ ਬ੍ਰਿਟੇਨ, ਯੂ. ਏ. ਈ., ਕੈਨੇਡਾ ਵੀ ਭਾਰਤ ਤੋਂ ਉਡਾਣਾਂ 'ਤੇ ਪਾਬੰਦੀ ਲਾਉਣ ਦੀ ਘੋਸ਼ਣਾ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਕੋਵਿਡ-19 ਟੀਕਾ : ਕੋਵੀਸ਼ੀਲਡ ਤੋਂ ਵੀ ਮਹਿੰਗੀ ਪਵੇਗੀ ਕੋਵੈਕਸੀਨ, ਜਾਣੋ ਕੀਮਤ
►ਉਡਾਣਾਂ 'ਤੇ ਰੋਕ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
Axis Bank ਨੇ ਲਾਂਚ ਕੀਤਾ ਪੇਮੈਂਟ ਡਿਵਾਈਸ, ਭੁਗਤਾਨ ਲਈ ਨਹੀਂ ਦਰਜ ਕਰਨਾ ਪਵੇਗਾ ਪਿੰਨ
NEXT STORY