ਵਾਸ਼ਿੰਗਟਨ—ਐਪ ਆਧਾਰਿਕ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਉਬੇਰ 'ਚ ਉਸ ਦੀ ਨਿਵੇਸ਼ਕ ਕੰਪਨੀ ਸਾਫਟਬੈਂਕ ਨੇ ਜ਼ਿਆਦਾ ਹਿੱਸੇਦਾਰੀ ਰੱਖਣ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਹਾਲਾਂਕਿ ਉਸ ਨੇ ਕੰਪਨੀ ਦੇ ਮੁਲਾਂਕਣ 'ਚ ਭਾਰੀ ਕਟੌਤੀ ਵੀ ਕੀਤੀ ਹੈ। ਇਸ ਸੌਦੇ ਨਾਲ ਜੁੜੇ ਕਰੀਬੀ ਸੂਤਰਾਂ ਮੁਤਾਬਕ ਸਾਫਟਬੈਂਕ ਨੇ ਉਬੇਰ 'ਚ 15 ਫੀਸਦੀ ਦੀ ਹਿੱਸੇਦਾਰੀ ਦਾ ਐਲਾਨ ਕੀਤਾ ਹੈ। ਇਹ ਹਿੱਸੇਦਾਰੀ ਉਹ ਕੰਪਨੀ ਦੇ ਮੌਜੂਦਾ ਮੁਲਾਂਕਣ 'ਤੇ 30 ਫੀਸਦੀ ਰਿਆਇਤ 'ਤੇ ਖਰੀਦੇਗੀ। ਇਸ ਸੌਦੇ ਨੂੰ ਆਖਰੀ ਰੂਪ ਜਨਵਰੀ 'ਚ ਦਿੱਤਾ ਜਾਵੇਗਾ।
ਉਬੇਰ ਦੀ ਇਹ ਕੋਸ਼ਿਸ਼ ਆਪਣੇ ਅਸਕ ਨੂੰ ਸੁਧਾਰਣ ਅਤੇ 2019 'ਚ ਇਕ ਜਨਤਕ ਨਿਰਗਮ ਲਿਆਉਣ ਦੀ ਕਵਾਇਦ ਦਾ ਹਿੱਸਾ ਹੈ। ਵਰਣਨਯੋਗ ਹੈ ਕਿ ਹਾਲ ਹੀ 'ਚ ਕੰਪਨੀ ਦੀਆਂ ਕਈ ਅਨਿਯਮਿਤਾਵਾਂ ਅਤੇ ਗਲਤ ਕਦਮ ਉਠਾਏ ਜਾਣ ਕਾਰਨ ਉਸ ਦਾ ਅਕਸ ਖਰਾਬ ਹੋਇਆ ਹੈ ਜਿਸ ਦੇ ਚੱਲਦੇ ਕੰਪਨੀ ਨੇ ਆਪਣੇ ਨਿਰਦੇਸ਼ਕ ਮੰਡਲ 'ਚ ਕਈ ਸੁਧਾਰ ਕੀਤੇ ਹਨ।
ਐਸਟਰੋਨ ਪੇਪਰ ਦੀ ਸ਼ਾਨਦਾਰ ਲਿਸਟਿੰਗ
NEXT STORY