ਨਵੀਂ ਦਿੱਲੀ (ਇੰਟ.) – ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ ਨੂੰ ਸਮਾਪਤ ਹੋ ਰਹੀ ਹੈ। ਪਹਿਲਾਂ ਇਸ ਦੀ ਆਖਰੀ ਮਿਤੀ 31 ਮਾਰਚ ਤੈਅ ਕੀਤੀ ਗਈ ਸੀ ਪਰ 500 ਰੁਪਏ ਦੇ ਜੁਰਮਾਨੇ ਨਾਲ ਆਧਾਰ ਨਾਲ ਪੈਨ ਨੂੰ ਲਿੰਕ ਕਰਨ ਦੀ ਮਿਤੀ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਸੀ। ਜੇ ਇਸ ਤੋਂ ਬਾਅਦ ਵੀ ਕੋਈ ਪੈਨ ਕਾਰਡ ਹੋਲਡਰ ਆਪਣਾ ਆਧਾਰ ਪੈਨ ਨਾਲ ਲਿੰਕ ਨਹੀਂ ਕਰਦਾ ਹੈ ਤਾਂ ਉਸ ਨੂੰ ਇਹ ਕੰਮ ਕਰਨ ਲਈ 1000 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ।
ਇਹ ਵੀ ਪੜ੍ਹੋ : 71 ਫ਼ੀਸਦੀ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਆਹਾਰ , ਖ਼ੁਰਾਕ ਦੀ ਕਮੀ ਕਾਰਨ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ
ਇਨਕਮ ਟੈਕਸ ਐਕਟ ਦੀ ਧਾਰਾ 234ਐੱਚ ਮੁਤਾਬਕ 31 ਮਾਰਚ 2023 ਤੱਕ ਪੈਨ ਨੂੰ ਆਧਾਰ ਨਾਲ ਜੋੜਨ ਲਈ 1000 ਰੁਪਏ ਤੱਕ ਦਾ ਜੁਰਮਾਨਾ ਲੱਗੇਗਾ। ਹਾਲਾਂਕਿ ਤੁਹਾਡਾ ਪੈਨ ਕਾਰਡ ਇਕ ਸਾਲ ਯਾਨੀ ਮਾਰਚ 2023 ਤੱਕ ਕੰਮ ਕਰਦਾ ਰਹੇਗਾ। ਇਸ ਕਾਰਨ ਕਿਸੇ ਨੂੰ ਵੀ 2022-23 ਦੇ ਆਈ. ਟੀ. ਆਰ. ਦਾਖਲ ਕਰਨ ਅਤੇ ਰਿਫੰਡ ਦੀ ਪ੍ਰਕਿਰਿਆ ’ਚ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਜੇ ਤੁਸੀਂ ਆਪਣੇ ਪੈਨ ਨੂੰ ਆਪਣੇ ਆਧਾਰ ਨੰਬਰ ਨਾਲ ਲਿੰਕ ਨਹੀਂ ਕਰਦੇ ਹੋ ਤਾਂ ਤੁਹਾਡਾ ਪੈਨ ਕਾਰਡ ਡੀਐਕਟੀਵੇਟ ਹੋ ਜਾਏਗਾ. ਇਸ ਤੋਂ ਬਾਅਦ ਪੈਨਕਾਰਡ ਹੋਲਡਰ ਮਿਊਚੁਅਲ ਫੰਡ, ਸਟਾਕ ਅਤੇ ਬੈਂਕ ਅਕਾਊਂਡ ਖੁਲਵਾਉਣ ਵਰਗੇ ਕੰਮ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਜੇ ਤੁਸੀਂ ਬੰਦ ਹੋ ਚੁੱਕੇ ਆਪਣੇ ਪੈਨ ਕਾਰਡ ਨੂੰ ਕਿਤੇ ਵੀ ਡਾਕੂਮੈਂਟ ਵਾਂਗ ਇਸਤੇਮਾਲ ਕਰੋਗੇ ਤਾਂ ਤੁਹਾਡੇ ’ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਨਕਮ ਟੈਕਸ ਐਕਟ 1961 ਦੀ ਧਾਰਾ 272ਬੀ ਦੇ ਤਹਿਤ ਤੁਹਾਨੂੰ 10,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਨੀਰਵ ਮੋਦੀ ਦੇ 110 ਕਰੋੜ ਦੇ ਫਲੈਟਾਂ ਸਮੇਤ ਇਨ੍ਹਾਂ ਜਾਇਦਾਦਾਂ ਦੀ ਹੋ ਰਹੀ ਨਿਲਾਮੀ, ਸ਼ੁਰੂ ਹੋਈ ਕਾਨੂੰਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਏਅਰੋਫਲੋਟ ਨੇ ਸ਼੍ਰੀਲੰਕਾ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਕੀਤਾ ਰੱਦ
NEXT STORY