ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਕਈ ਰਿਕਾਰਡ ਬਣਾਏ ਹਨ। ਇਸ ਲੜੀ ਵਿਚ ਵਾਧਾ ਕਰਦੇ ਹੋਏ ਹੁਣ ਰੇਲਵੇ ਨੇ ਹੁਣ ਦਿੱਲੀ ਦੇ ਕਿਸ਼ਨਗੰਜ ਤੋਂ ਤ੍ਰਿਪੁਰਾ ਦੇ ਜੀਰਾਨੀਆ ਤਕ ਪਹਿਲੀ ਵਪਾਰ ਮਾਲਾ ਐਕਸਪ੍ਰੈੱਸ/Vyapar Mala Express ਚਲਾਈ ਹੈ। ਇਹ ਮਾਲ ਗੱਡੀ ਸਿਰਫ 68 ਘੰਟਿਆਂ ਵਿਚ 2360 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੇ ਸਮਰੱਥ ਹੈ। ਰੇਲਵੇ ਦੀ ਇਸ ਪਹਿਲ ਨਾਲ ਉੱਤਰ-ਪੂਰਬੀ ਸੂਬਿਆਂ ਨੂੰ ਮਾਲ ਪਹੁੰਚਾਉਣਾ ਸੌਖਾ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਉੱਤਰ-ਪੂਰਬੀ ਰਾਜਾਂ ਨੂੰ ਮਾਲ ਭੇਜਣਾ ਵੱਡੀ ਚੁਣੌਤੀ ਹੈ। ਸੜਕ ਰਾਹੀਂ ਦਿੱਲੀ ਤੋਂ ਤ੍ਰਿਪੁਰਾ ਮਾਲ ਭੇਜਣ ਵਿਚ 10-15 ਦਿਨ ਲੱਗ ਜਾਂਦੇ ਸਨ।
ਕਰੋੜਾਂ ਲੋਕਾਂ ਨੂੰ ਮਿਲੇਗੀ ਰੁਜ਼ਗਾਰ ਵਿਚ ਸਹਾਇਤਾ
ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਛੋਟੇ ਅਤੇ ਮਾਈਕਰੋ ਉਦਯੋਗਾਂ ਦੀ ਮਦਦ ਲਈ ਭਾਰਤੀ ਰੇਲਵੇ ਨੇ ਸ਼ਲਾਘਾਯੋਗ ਉਪਰਾਲੇ ਕੀਤੇ ਹਨ। ਜੇ ਤੁਹਾਡੇ ਕੋਲ ਟ੍ਰੇਨ ਲਈ ਪੂਰਾ ਸਮਾਨ ਨਹੀਂ ਹੈ, ਤਾਂ ਵੀ ਤੁਸੀਂ ਚੀਜ਼ਾਂ ਭੇਜਣ ਲਈ ਇਸ ਐਕਸਪ੍ਰੈਸ ਸਹੂਲਤ ਦੀ ਵਰਤੋਂ ਕਰ ਸਕਦੇ ਹੋ।
ਭਾਰਤੀ ਰੇਲਵੇ ਨੇ ਇੱਕ ਟਵੀਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰੇਲਵੇ ਦਾ ਕਹਿਣਾ ਹੈ ਕਿ ਪਹਿਲੀ ਵਿਆਪਾਰਮਾਲਾ ਐਕਸਪ੍ਰੈਸ ਰੇਲਗੱਡੀ ਦਿੱਲੀ ਦੇ ਕਿਸ਼ਨਗੰਜ ਤੋਂ ਤ੍ਰਿਪੁਰਾ ਦੇ ਜੀਰਾਨੀਆ ਲਈ ਚਲਾਈ ਗਈ ਹੈ। ਇਹ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਲਈ ਇੱਕ ਵਧੀਆ ਮੌਕਾ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਇੰਝ ਕਰਵਾਓ ਰਜਿਸਟ੍ਰੇਸ਼ਨ
ਛੋਟੇ ਵਪਾਰੀ ਦੀ ਸਹੂਲਤ ਲਈ ਭਾਰਤੀ ਰੇਲਵੇ ਘੱਟ ਭਾਰ ਹੋਣ ਦੀ ਸਥਿਤੀ ਵਿਚ ਵੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਇਸ ਪਹਿਲਕਦਮੀ ਦੇ ਨਾਲ ਥੋੜੇ ਸਮੇਂ ਵਿਚ ਆਪਣੀਆਂ ਖੇਪਾਂ ਨੂੰ ਸਸਤੇ ਅਤੇ ਸੁਵਿਧਾਜਨਕ ਢੰਗ ਨਾਲ ਭੇਜ ਸਕਦੇ ਹਨ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਸਿਰਫ 999 ਰੁਪਏ ਵਿਚ ਲਓ ਹਵਾਈ ਯਾਤਰਾ ਦਾ ਆਨੰਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
'ਮੇਰਾ ਰਾਸ਼ਨ' ਮੋਬਾਈਲ ਐਪ ਹੋਇਆ ਲਾਂਚ , ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਲਾਭ
NEXT STORY