ਮੁੰਬਈ — ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਕਾਨੂੰਨੀ ਮੁਸੀਬਤ 'ਚ ਫਸ ਗਏ ਹਨ। ਤਿੰਨਾਂ ਨੂੰ ਪਾਨ ਮਸਾਲੇ ਦਾ ਵਿਗਿਆਪਨ ਕਰਨਾ ਮਹਿੰਗਾ ਪੈ ਗਿਆ ਹੈ। ਜੀ ਹਾਂ, ਇਨ੍ਹਾਂ ਤਿੰਨਾਂ ਸਿਤਾਰਿਆਂ ਦੇ ਖਿਲਾਫ ਖਪਤਕਾਰ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲ ਹੀ ਵਿੱਚ, ਕੋਟਾ ਦੇ ਇੱਕ ਸਮਾਜਿਕ ਕਾਰਕੁਨ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਦੇ ਖਿਲਾਫ ਕੋਟਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਹੁਣ ਮੁਲਾਜ਼ਮਾਂ ਨੂੰ ਮਿਲੇਗਾ ਇਹ ਖ਼ਾਸ ਐਵਾਰਡ, 1.38 ਲੋਕਾਂ ਨੂੰ ਮਿਲ ਚੁੱਕੈ ਇਹ ਪੁਰਸਕਾਰ
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਐਕਟਰ ਕੇਸਰ ਵਾਲੇ ਪਾਨ ਮਸਾਲਾ ਦਾ ਇਸ਼ਤਿਹਾਰ ਦੇ ਕੇ ਨੌਜਵਾਨਾਂ ਨੂੰ ਠੱਗ ਰਹੇ ਹਨ। ਕਮਿਸ਼ਨ ਨੇ ਤਿੰਨ ਬਾਲੀਵੁੱਡ ਹਸਤੀਆਂ ਅਤੇ ਉਤਪਾਦ ਬਣਾਉਣ ਵਾਲੀ ਕੰਪਨੀ ਖਿਲਾਫ ਮਾਮਲਾ ਦਰਜ ਕਰਕੇ 21 ਅਪ੍ਰੈਲ ਤੱਕ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ : ਸਭ ਤੋਂ ਵੱਧ ਮਹਿੰਗਾ ਹੋਇਆ ਟਮਾਟਰ, ਦਾਲ ਅਤੇ ਮੋਟੇ ਅਨਾਜ ਦੀਆਂ ਕੀਮਤਾਂ ਨੇ ਕੱਢੇ ਆਮ ਲੋਕਾਂ ਦੇ ਵੱਟ
ਸ਼ਿਕਾਇਤਕਰਤਾ ਦੇ ਵਕੀਲ ਵਿਵੇਕ ਨੰਦਵਾਨਾ ਨੇ ਦੱਸਿਆ ਕਿ ਸਮਾਜ ਸੇਵੀ ਇੰਦਰ ਮੋਹਨ ਸਿੰਘ ਹਨੀ ਨੇ ਸ਼ਿਕਾਇਤ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਨੌਜਵਾਨ ਬਾਲੀਵੁੱਡ ਸਿਤਾਰਿਆਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਹ ਕਲਾਕਾਰ ਅਜਿਹੇ ਉਤਪਾਦ ਦਾ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਧੋਖਾ ਦੇ ਰਹੇ ਹਨ, ਜਿਸ ਦੇ ਲੇਬਲ 'ਤੇ ਕੇਸਰ ਹੋਣ ਦਾ ਦਾਅਵਾ ਕੀਤਾ ਗਿਆ ਹੈ, ਪਰ ਅਸਲ ਵਿੱਚ ਇਸ ਵਿੱਚ ਕੇਸਰ ਨਹੀਂ ਹੈ ਅਤੇ ਇਹ 4 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਇੱਥੇ ਵਿਮਲ ਪਾਨ ਮਸਾਲਾ ਦੇ ਇਸ਼ਤਿਹਾਰ ਵਿੱਚ ਕੇਸਰ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸਸਤੇ ਰੇਟ (5 ਰੁਪਏ ਪ੍ਰਤੀ ਪੈਕੇਟ) 'ਤੇ ਉਪਲਬਧ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਵਿਮਲ ਪਾਨ ਮਸਾਲਾ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਕੋਈ ਠੋਸ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ ਹੈ। ਇਸ ਤੋਂ ਇਲਾਵਾ, ਉਤਪਾਦ 'ਤੇ ਚਿਤਾਵਨੀਆਂ ਇੰਨੇ ਛੋਟੇ ਪ੍ਰਿੰਟ ਵਿੱਚ ਲਿਖੀਆਂ ਗਈਆਂ ਹਨ ਕਿ ਉਹ ਲਗਭਗ ਪੜ੍ਹਣ ਯੋਗ ਨਹੀਂ ਹਨ।
ਇਹ ਵੀ ਪੜ੍ਹੋ : 48 ਘੰਟਿਆਂ ਅੰਦਰ ਪਿਛਲੇ ਹਫ਼ਤੇ ਕੀਤੇ ਗਏ ਕੰਮ ਦਾ ਹਿਸਾਬ-ਕਿਤਾਬ ਦਿਓ, ਨਹੀਂ ਤਾਂ...
ਪਟੀਸ਼ਨਕਰਤਾ ਨੇ ਝੂਠੀ ਇਸ਼ਤਿਹਾਰਬਾਜ਼ੀ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਤੇ ਇਨ੍ਹਾਂ ਸਿਤਾਰਿਆਂ ਅਤੇ ਕੰਪਨੀ 'ਤੇ ਜੁਰਮਾਨਾ ਲਗਾਉਣ ਦੀ ਵੀ ਬੇਨਤੀ ਕੀਤੀ ਹੈ। ਮੰਗ ਕੀਤੀ ਗਈ ਹੈ ਕਿ ਜੁਰਮਾਨੇ ਦੀ ਰਾਸ਼ੀ ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਕ ਭਲਾਈ ਫੰਡ ਵਿੱਚ ਜਮ੍ਹਾਂ ਕਰਵਾਈ ਜਾਵੇ। ਸ਼ਿਕਾਇਤ 'ਤੇ ਕਮਿਸ਼ਨ ਦੇ ਚੇਅਰਮੈਨ ਅਨੁਰਾਗ ਗੌਤਮ ਅਤੇ ਮੈਂਬਰ ਵਰਿੰਦਰ ਸਿੰਘ ਰਾਵਤ ਨੇ ਸ਼ਾਹਰੁਖ ਖਾਨ, ਅਜੇ ਦੇਵਗਨ, ਟਾਈਗਰ ਸ਼ਰਾਫ ਅਤੇ ਵਿਮਲ ਪਾਨ ਮਸਾਲਾ ਨਿਰਮਾਤਾ ਨੂੰ 21 ਫਰਵਰੀ 2025 ਨੂੰ ਖਪਤਕਾਰ ਅਦਾਲਤ 'ਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੀਆਂ ਨੀਤੀਆਂ ਤੋਂ ਕਾਰੋਬਾਰੀ ਤੇ ਖਪਤਕਾਰ ਪਰੇਸ਼ਾਨ, ਵਪਾਰਕ ਸਰਗਰਮੀ ਸੂਚਕ ਅੰਕ ਤੇਜ਼ੀ ਨਾਲ ਡਿੱਗਿਆ
NEXT STORY