ਜਲੰਧਰ (ਇੰਟ.) - ਬੀਤੇ ਕੁਝ ਮਹੀਨਿਆਂ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ’ਚ ਗਿਰਾਵਟ ਦੀ ਵਜ੍ਹਾ ਨਾਲ ਔਸਤ ਮਹਿੰਗਾਈ ਦਰ ’ਚ ਗਿਰਾਵਟ ਆਈ ਹੈ ਪਰ ਖਾਣ-ਪੀਣ ਦੇ ਕੁਝ ਸਾਮਾਨਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਖਾਸ ਤੌਰ ’ਤੇ ਦਾਲਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀਤੇ 2 ਸਾਲਾਂ ’ਚ ਮਸਰ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਮੁੱਖ ਦਾਲਾਂ ਦੇ ਭਾਅ ਲਗਾਤਾਰ ਵਧ ਰਹੇ ਹਨ। ਸਭ ਤੋਂ ਵੱਧ ਅਰਹਰ ਦਾਲ ਦੀਆਂ ਕੀਮਤਾਂ ਵਧੀਆਂ ਹਨ। ਓਧਰ, ਟਮਾਟਰ ਦੇ ਮੁੱਲ ਵੀ 2 ਸਾਲਾਂ ’ਚ ਸਭ ਤੋਂ ਵੱਧ ਵਧੇ ਹਨ।
ਇਹ ਵੀ ਪੜ੍ਹੋ : Google Pay ਰਾਹੀਂ ਭੁਗਤਾਨ ਕਰਨ ਵਾਲਿਆਂ ਲਈ ਬੁਰੀ ਖ਼ਬਰ! ਕਰਨਾ ਹੋਵੇਗਾ ਚਾਰਜ ਦਾ ਭੁਗਤਾਨ
180 ਰੁਪਏ ਪ੍ਰਤੀ ਕਿੱਲੋ ਤੱਕ ਵਿਕੀ ਅਰਹਰ ਦਾਲ
ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵੱਲੋਂ ਜਾਰੀ ਮਹੀਨਾਵਾਰੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦਾਲਾਂ ਤੋਂ ਇਲਾਵਾ ਖਾਣ ਵਾਲੇ ਤੇਲ ਅਤੇ ਮੋਟੇ ਅਨਾਜ ਦੀਆਂ ਕੀਮਤਾਂ ’ਚ ਵੀ ਵਾਧਾ ਹੋ ਰਿਹਾ ਹੈ। ਬਾਜ਼ਾਰ ’ਚ ਅਰਹਰ ਦਾਲ 180 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੀ ਹੈ। ਈ-ਕਾਮਰਸ ਕੰਪਨੀਆਂ 120 ਤੋਂ ਲੈ ਕੇ 200 ਰੁਪਏ ਪ੍ਰਤੀ ਕਿੱਲੋ ਤੱਕ ਅਰਹਰ ਦਾਲ ਵੇਚ ਰਹੀਆਂ ਹਨ। ਆਰਗੈਨਿਕ ਦਾਲ ਦੀਆਂ ਕੀਮਤਾਂ ਕਾਫ਼ੀ ਜ਼ਿਆਦਾ ਹਨ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਰਿਜ਼ਰਵ ਬੈਂਕ ਆਫ ਇੰਡੀਆ ਨੇ ਅਰਹਰ ਦਾਲ ਦੀ ਔਸਤ ਕੀਮਤ 140 ਰੁਪਏ ਮੰਨੀ ਹੈ, ਜੋ ਜਨਵਰੀ 2023 ’ਚ 112 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਆਸ-ਪਾਸ ਸੀ। ਇਸੇ ਤਰ੍ਹਾਂ ਵੇਖਿਆ ਜਾਵੇ ਤਾਂ ਅਰਹਰ ਦਾਲ ਦੇ ਮੁੱਲ ਬੀਤੇ ਦੋ ਸਾਲਾਂ ਦੌਰਾਨ 28 ਰੁਪਏ ਕਿੱਲੋਗ੍ਰਾਮ ਤੱਕ ਵਧ ਗਏ ਹਨ। ਇਸੇ ਤਰ੍ਹਾਂ ਮਾਂਹ ਅਤੇ ਛੋਲਿਆਂ ਦੀ ਦਾਲ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ। ਓਧਰ, ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਵੀ ਅਕਤੂਬਰ 2024 ਤੋਂ ਬਾਅਦ ਲਗਾਤਾਰ ਤੇਜ਼ੀ ਆ ਰਹੀ ਹੈ। ਇਸ ਤੋਂ ਸਾਫ਼ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਕੀਮਤਾਂ ’ਚ ਤੇਜ਼ੀ ਦਾ ਅਸਰ ਲੋਕਾਂ ਦੀ ਥਾਲੀ ’ਤੇ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ : ਘਰ ਖ਼ਰੀਦਣ ਬਾਰੇ ਸੋਚ ਰਹੇ ਹੋ? ਇਨ੍ਹਾਂ ਬੈਂਕਾਂ ਤੋਂ ਮਿਲੇਗਾ ਸਭ ਤੋਂ ਸਸਤਾ Home Loan
ਮੋਟੇ ਅਨਾਜ ਦੀ ਕੀਮਤਾਂ ’ਚ ਵਾਧਾ
ਰਿਪੋਰਟ ’ਚ ਦਿੱਤੀਆਂ ਗਈਆਂ ਕੀਮਤਾਂ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਸਰਦੀ ਦੇ ਮੌਸਮ ’ਚ ਟਮਾਟਰ ਦੀਆਂ ਕੀਮਤਾਂ ’ਚ ਵੱਡੀ ਕਮੀ ਆਈ ਹੋਵੇ ਪਰ ਫਰਵਰੀ 2023 ’ਚ ਟਮਾਟਰ ਦੀ ਔਸਤ ਕੀਮਤ 10 ਰੁਪਏ ਕਿੱਲੋਗ੍ਰਾਮ ਸੀ, ਜੋ ਫਰਵਰੀ 2024 ’ਚ 10 ਤੋਂ 12 ਰੁਪਏ ਦੇ ਵਿਚਾਲੇ ਰਹੀ ਪਰ ਇਸ ਵਾਰ ਫਰਵਰੀ ’ਚ ਇਹ ਦੁੱਗਣੀ ਤੋਂ ਵੱਧ ਹੈ। ਆਲੂ, ਪਿਆਜ਼ ਦੀਆਂ ਕੀਮਤਾਂ ’ਚ ਵੀ ਤੇਜ਼ੀ ਵੇਖੀ ਜਾ ਰਹੀ ਹੈ। ਮੋਟੇ ਅਨਾਜ ਦੀਆਂ ਕੀਮਤਾਂ ’ਚ ਵੀ ਲਗਾਤਾਰ ਵਾਧਾ ਹੋ ਰਹੀ ਹੈ। ਖਾਸ ਤੌਰ ’ਤੇ ਚੌਲ ਅਤੇ ਕਣਕ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।
ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ
ਇਹ ਵੀ ਪੜ੍ਹੋ : ਰੇਲਵੇ ਨੇ ਬਦਲੇ ਨਿਯਮ: ਇਸ ਨਾਲ ਜਨਰਲ ਟਿਕਟਾਂ 'ਤੇ ਯਾਤਰਾ ਕਰਨ ਵਾਲੇ ਕਰੋੜਾਂ ਯਾਤਰੀ ਹੋਣਗੇ ਪ੍ਰਭਾਵਿਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ RBI ਗਵਰਨਰ ਨੂੰ ਵੱਡੀ ਜ਼ਿੰਮੇਵਾਰੀ, PM ਮੋਦੀ ਦੇ ਪ੍ਰਿੰਸੀਪਲ ਸੈਕ੍ਰੇਟਰੀ ਨਿਯੁਕਤ ਕੀਤੇ ਗਏ ਸ਼ਕਤੀਕਾਂਤ ਦਾਸ
NEXT STORY