ਨਵੀਂ ਦਿੱਲੀ-ਟੀ. ਵੀ., ਰੈਫਰੀਜਰੇਟਰ ਵਰਗੇ ਇਲੈਕਟ੍ਰਾਨਿਕ ਸਾਮਾਨ ਬਣਾਉਣ ਵਾਲੀ ਦੱਖਣ ਕੋਰੀਆ ਦੀ ਕੰਪਨੀ ਐੱਲ. ਜੀ. ਨੇ ਭਾਰਤ 'ਚ ਇਸ ਗਰਮੀ ਦੇ ਮੌਸਮ 'ਚ ਇਨਵਰਟਰ ਏਅਰ ਕੰਡੀਸ਼ਨਰ (ਏ. ਸੀ.) ਬਾਜ਼ਾਰ 'ਚ ਕਰੀਬ 40 ਫੀਸਦੀ ਹਿੱਸੇਦਾਰੀ ਦਾ ਟੀਚਾ ਰੱਖਿਆ ਹੈ। ਕੰਪਨੀ ਇਸ ਲਈ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਵਾਲੇ ਊਰਜਾ ਸਮਰੱਥ ਉਤਪਾਦਾਂ 'ਤੇ ਧਿਆਨ ਦੇ ਰਹੀ ਹੈ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਲ. ਜੀ. ਇੰਡੀਆ ਦਾ 2018 'ਚ ਇਨਵਰਟਰ ਏ. ਸੀ. ਸੈਕਟਰ 'ਚ ਕਰੀਬ 38 ਫੀਸਦੀ ਬਾਜ਼ਾਰ ਹਿੱਸੇਦਾਰੀ ਦਾ ਦਾਅਵਾ ਹੈ। ਇਹ 2017 ਦੇ ਮੁਕਾਬਲੇ 28 ਫੀਸਦੀ ਵਾਧੇ ਨੂੰ ਦੱਸਦਾ ਹੈ। ਹਾਲਾਂਕਿ ਬਾਜ਼ਾਰ ਪਿਛਲੇ ਸਾਲ ਲਗਭਗ ਸਥਿਰ ਸੀ। ਕੰਪਨੀ ਦੇਸ਼ ਭਰ 'ਚ 20,000 ਤੋਂ ਜ਼ਿਆਦਾ ਵਿਕਰੀ ਕੇਂਦਰਾਂ ਜ਼ਰੀਏ ਏ. ਸੀ. ਵੇਚ ਰਹੀ ਹੈ।
IDBI ਬੈਂਕ 'ਚ ਹਿੱਸੇਦਾਰੀ ਘਟਾਉਣ ਲਈ ਇਰਡਾ ਨੇ LIC ਤੋਂ ਮੰਗਿਆ ਪ੍ਰਸਤਾਵ
NEXT STORY