ਨਵੀਂ ਦਿੱਲੀ — ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਏਕੀਕ੍ਰਿਤ ਸ਼ੁੱਧ ਲਾਭ 'ਚ 17 ਫੀਸਦੀ ਦੀ ਗਿਰਾਵਟ ਦਰਜ ਕਰਕੇ 2,409 ਕਰੋੜ ਰੁਪਏ 'ਤੇ ਆ ਗਿਆ ਹੈ। ਕੰਪਨੀ ਨੇ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 2,917 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਤੋਂ ਬਾਅਦ ਕੰਪਨੀ ਦਾ ਇਹ ਪਹਿਲਾ ਤਿਮਾਹੀ ਨਤੀਜਾ ਹੈ। ਇਸ ਤਿਮਾਹੀ ਦੌਰਾਨ ਕੰਪਨੀ ਦੀ ਕੁੱਲ ਆਮਦਨ ਵਧ ਕੇ 2,12,230.41 ਕਰੋੜ ਰੁਪਏ ਹੋ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਇਹ 1,90,098 ਕਰੋੜ ਰੁਪਏ ਸੀ।
ਸਟਾਕ ਐਕਸਚੇਂਜ ਨੂੰ ਭੇਜੀ ਗਈ ਇੱਕ ਸੂਚਨਾ ਵਿੱਚ, ਕੰਪਨੀ ਨੇ ਕਿਹਾ ਕਿ ਉਸਦੀ ਪਹਿਲੇ ਸਾਲ ਦੀ ਪ੍ਰੀਮੀਅਮ ਆਮਦਨ ਵੱਧ ਕੇ 14,663.19 ਕਰੋੜ ਰੁਪਏ ਹੋ ਗਈ ਜਿਹੜੀ ਇੱਕ ਸਾਲ ਪਹਿਲਾਂ ਦੀ ਤਿਮਾਹੀ ਵਿੱਚ 11,053.34 ਕਰੋੜ ਰੁਪਏ ਸੀ । LIC ਦਾ ਸ਼ੁੱਧ ਲਾਭ ਪੂਰੇ ਵਿੱਤੀ ਸਾਲ 2021-22 ਲਈ 38 ਫੀਸਦੀ ਵਧ ਕੇ 4,124.70 ਕਰੋੜ ਰੁਪਏ ਹੋ ਗਿਆ, ਜੋ ਕਿ 2020-21 ਵਿੱਚ 2,974.13 ਕਰੋੜ ਰੁਪਏ ਸੀ।
ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਸੋਮਵਾਰ ਨੂੰ ਹੋਈ ਆਪਣੀ ਬੈਠਕ 'ਚ 31 ਮਾਰਚ, 2022 ਨੂੰ ਖਤਮ ਹੋਏ ਵਿੱਤੀ ਸਾਲ ਲਈ 10 ਰੁਪਏ ਦੇ ਫੇਸ ਵੈਲਿਊ 'ਤੇ ਪ੍ਰਤੀ ਇਕੁਇਟੀ ਸ਼ੇਅਰ 1.50 ਰੁਪਏ ਦੇ ਲਾਭਅੰਸ਼ ਦਾ ਪ੍ਰਸਤਾਵ ਕੀਤਾ ਹੈ। ਇਸ ਦੇ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਸਰਕਾਰ ਨੇ ਆਈਪੀਓ ਰਾਹੀਂ ਕੰਪਨੀ 'ਚ ਆਪਣੀ 3.5 ਫੀਸਦੀ ਹਿੱਸੇਦਾਰੀ ਵੇਚ ਕੇ 20,557 ਕਰੋੜ ਰੁਪਏ ਜੁਟਾਏ ਸਨ। ਬੀਐੱਸਈ 'ਤੇ ਸੋਮਵਾਰ ਨੂੰ ਕੰਪਨੀ ਦਾ ਸਟਾਕ 1.89 ਫੀਸਦੀ ਵਧ ਕੇ 837.05 ਰੁਪਏ 'ਤੇ ਬੰਦ ਹੋਇਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅੰਬਾਂ ਦਾ ਇੰਤਜ਼ਾਰ ਕਰ ਰਹੇ ਲੋਕ ਹੋ ਸਕਦੇ ਹਨ ਨਿਰਾਸ਼, ਉਤਪਾਦਕਾਂ ਸਾਹਮਣੇ ਵੀ ਖੜ੍ਹਾ ਹੋਇਆ ਭਾਰੀ ਸੰਕਟ
NEXT STORY