ਨਵੀਂ ਦਿੱਲੀ (ਭਾਸ਼ਾ) - ਜੇਕਰ ਤੁਸੀਂ ਵੀ ਨਵਾਂ ਘਰ ਜਾਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅੱਜ ਦੀ ਮਾਨਿਟਰੀ ਪਾਲਿਸੀ ’ਚ ਇਕ ਵੱਡੀ ਰਾਹਤ ਦਿੱਤੀ ਹੈ। ਰੇਪੋ ਰੇਟ ਨੂੰ ਪਹਿਲਾਂ ਦੀ ਤਰ੍ਹਾਂ 6.5 ਫੀਸਦੀ ’ਤੇ ਰੱਖ ਕੇ ਭਾਵੇਂ ਆਰ. ਬੀ. ਆਈ. ਨੇ ਲੋਕਾਂ ਦੀ ਲੋਨ ਈ. ਐੱਮ. ਆਈ. ਸਸਤੀ ਨਾ ਕੀਤੀ ਹੋਵੇ ਪਰ ਜੋ ਲੋਕ ਹੁਣ ਨਵਾਂ ਲੋਨ ਲੈਣਗੇ, ਉਨ੍ਹਾਂ ਨੂੰ ਲੋਨ ਦੇ ਨਾਲ ਲੱਗਣ ਵਾਲੇ ਡਾਕਿਊਮੈਂਟੇਸ਼ਨ, ਪ੍ਰਾਸੈਸਿੰਗ ਫੀਸ ਅਤੇ ਹੋਰ ਤਰ੍ਹਾਂ ਦੇ ਚਾਰਜ ਵੱਖ ਤੋਂ ਨਹੀਂ ਦੇਣੇ ਹੋਣਗੇ। ਇਹ ਉਨ੍ਹਾਂ ਦੇ ਲੋਨ ਦੇ ਵਿਆਜ ’ਚ ਹੀ ਜੁੜ ਜਾਣਗੇ।
ਇਹ ਵੀ ਪੜ੍ਹੋ : KFC in Ayodhya: ਅਯੁੱਧਿਆ 'ਚ ਦੁਕਾਨ ਖੋਲ੍ਹਣ ਲਈ ਬੇਤਾਬ KFC, ਕਰਨੀ ਹੋਵੇਗੀ ਇਨ੍ਹਾਂ ਸ਼ਰਤਾਂ ਦੀ ਪਾਲਣਾ
ਆਰ. ਬੀ. ਆਈ. ਲੰਮੇ ਸਮੇਂ ਤੋਂ ਗਾਹਕਾਂ ਲਈ ਲੋਨ ਅਤੇ ਉਸ ਨਾਲ ਜੁੜੇ ਸਿਸਟਮ ਨੂੰ ਟਰਾਂਸਪੇਰੈਂਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਰ ਚਾਹੇ ਉਹ ਲੋਨ ਦੀ ਰਿਕਵਰੀ ਲਈ ਨਿਯਮਾਂ ਦਾ ਬਣਾਉਣਾ ਹੋਵੇ ਜਾਂ ਲੋਨ ’ਤੇ ਵਸੂਲੇ ਜਾਣ ਵਾਲੇ ਵਿਆਜ ਨੂੰ ਰੇਪੋ ਰੇਟ ਨਾਲ ਲਿੰਕ ਕਰਨਾ। ਹੁਣ ਆਰ. ਬੀ. ਆਈ. ਨੇ ਲੋਨ ਪ੍ਰਾਸੈਸਿੰਗ ਫੀਸ ਅਤੇ ਡਾਕਿਊਮੈਂਟੇਸ਼ਨ ਚਾਰਜਿਸ ਨੂੰ ਲੈ ਕੇ ਵੀ ਅਜਿਹਾ ਹੀ ਫੈਸਲਾ ਕੀਤਾ ਹੈ।
ਬੈਂਕਾਂ ਨੂੰ ਦੇਣਾ ਹੋਵੇਗਾ ਕੇ. ਐੱਫ. ਐੱਸ.
ਆਰ. ਬੀ. ਆਈ. ਦਾ ਕਹਿਣਾ ਹੈ ਕਿ ਲੋਨ ਦੇ ਨਾਲ ਮਿਲਣ ਵਾਲੇ ‘ਦਿ ਫੈਕਟਸ ਸਟੇਟਮੈਂਟਸ’ (ਕੇ. ਐੱਫ. ਐੱਸ.) ’ਚ ਗਾਹਕਾਂ ਨੂੰ ਸਾਰੀ ਡਿਟੇਲ ਦਿੱਤੀ ਜਾਂਦੀ ਹੈ। ਇਸ ’ਚ ਪ੍ਰਾਸੈਸਿੰਗ ਫੀਸ ਤੋਂ ਲੈ ਕੇ ਡਾਕਿਊਮੈਂਟੇਸ਼ਨ ਚਾਰਜਿਸ ਸ਼ਾਮਿਲ ਹੁੰਦੇ ਹਨ। ਹੁਣ ਆਰ. ਬੀ. ਆਈ. ਨੇ ਇਸ ਨੂੰ ਹਰ ਤਰ੍ਹਾਂ ਦੇ ਰਿਟੇਲ ਲੋਨ (ਕਾਰ, ਆਟੋ, ਪਰਸਨਲ ਲੋਨ) ਅਤੇ ਐੱਮ. ਐੱਸ. ਐੱਮ. ਈ. ਲੋਨ ਲਈ ਜ਼ਰੂਰੀ ਕਰ ਦਿੱਤਾ ਹੈ।
ਮਹਿੰਗਾਈ ਕੰਟਰੋਲ ਰੱਖਣਾ ਸਭ ਤੋਂ ਜ਼ਰੂਰੀ
ਕਰੰਸੀ ਨੀਤੀ ਪੇਸ਼ ਕਰਦੇ ਹੋਏ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਦੇ ਕਿਹਾ,‘‘ਕੌਮਾਂਤਰੀ ਪੱਧਰ ’ਤੇ ਅਨਿਸ਼ਚਤਾ ਦੌਰਾਨ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਦਿਸ ਰਹੀ ਹੈ, ਇਕ ਪਾਸੇ ਆਰਥਿਕ ਵਿਕਾਸ ਵੱਧ ਰਿਹਾ ਹੈ, ਦੂਜੇ ਪਾਸੇ ਮਹਿੰਗਾਈ ’ਚ ਕਮੀ ਆਈ ਹੈ। ਕਰੰਸੀ ਨੀਤੀ ਕਮੇਟੀ ਨੇ ਮਹਿੰਗਾਈ ਨੂੰ ਕਾਬੂ ’ਚ ਰੱਖਣ ਅਤੇ ਆਰਥਿਕ ਵਾਧੇ ਨੂੰ ਰਫਤਾਰ ਦੇਣ ਲਈ ਵਿਆਜ ਦਰਾਂ ’ਚ ਨਰਮ ਰੁਖ ਨੂੰ ਵਾਪਸ ਲੈਣ ਦਾ ਰੁਖ ਬਰਕਰਾਰ ਰੱਖਿਆ ਹੈ। ਦੇਸ਼ ਦੀ ਇਕਨਾਮਿਕ ਗ੍ਰੋਥ ਤੇਜ਼ ਹੋ ਰਹੀ ਹੈ ਅਤੇ ਇਹ ਜ਼ਿਆਦਾਤਰ ਮਾਹਿਰਾਂ ਦੇ ਅੰਦਾਜ਼ਿਆਂ ਤੋਂ ਅੱਗੇ ਨਿਕਲ ਰਹੀ ਹੈ।’’
ਉਨ੍ਹਾਂ ਕਿਹਾ ਕਿ ਰੇਪੋ ਰੇਟ ’ਚ ਕੀਤੇ ਬਦਲਾਵਾਂ ਦਾ ਅਸਰ ਅਜੇ ਬਾਜ਼ਾਰ ’ਚ ਹੇਠਾਂ ਤੱਕ ਪਹੁੰਚਿਆ ਨਹੀਂ ਹੈ। ਉਥੇ ਦੇਸ਼ ਅੰਦਰ ਪੇਂਡੂ ਮੰਗ ’ਚ ਤੇਜ਼ੀ ਜਾਰੀ ਹੈ, ਜਦੋਂਕਿ ਅਰਬਨ ਏਰੀਏ ’ਚ ਖਪਤ ਮਜ਼ਬੂਤ ਬਣੀ ਹੋਈ ਹੈ।
ਫੂਡ ਇੰਫਲੇਸ਼ਨ ਹੁਣ ਵੀ ਅਨਿਸ਼ਚਿਤ
ਦਾਸ ਨੇ ਕਿਹਾ ਕਿ ਦੇਸ਼ ’ਚ ਫੂਡ ਇੰਫਲੇਸ਼ਨ ਹੁਣ ਵੀ ਦੇਸ਼ ਦੀ ਮਹਿੰਗਾਈ ਦਰ ’ਤੇ ਅਸਰ ਪਾ ਰਹੀ ਹੈ। ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਅਨਿਸ਼ਚਿਤਾ ਬਣੀ ਹੋਈ ਹੈ। ਹਾਲਾਂਕਿ ਐੱਸ. ਪੀ. ਸੀ. ਦੇਸ਼ ’ਚ ਮਹਿੰਗਾਈ ਦਰ ਨੂੰ 4 ਫੀਸਦੀ ਦੇ ਟੀਚੇ ’ਤੇ ਰੱਖਣ ਲਈ ਵਚਨਬੱਧ ਹੈ। ਆਰ. ਬੀ. ਆਈ. ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ’ਚ ਰਿਟੇਲ ਇੰਫਲੇਸ਼ਨ 5.4 ਫੀਸਦੀ ਰਹਿ ਸਕਦੀ ਹੈ, ਜਦੋਂਕਿ 2024-25 ’ਚ ਇਹ 4.5 ਫੀਸਦੀ ਰਹਿ ਸਕਦੀ ਹੈ।
ਗ੍ਰੋਥ ਜ਼ਬਰਦਸਤ ਰਹਿਣ ਦੀ ਉਮੀਦ
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਦੀ ਰਫਤਾਰ 2024-25 ’ਚ ਵੀ ਜਾਰੀ ਰਹਿਣ ਦੀ ਉਮੀਦ ਹੈ। ਅੰਤ੍ਰਿਮ ਬਜਟ ਮੁਤਾਬਿਕ ਸਰਕਾਰ ਹੁਣ ਆਪਣੇ ਵਿੱਤੀ ਘਾਟੇ ਨੂੰ ਘੱਟ ਕਰਨ ਦੇ ਟੀਚੇ ’ਚੇ ਕੰਮ ਕਰ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਅਗਲੇ ਵਿੱਤੀ ਸਾਲ 2024-25 ’ਚ ਆਰਥਿਕ ਵਾਧਾ ਦਰ 7 ਫੀਸਦੀ ’ਤੇ ਰਹੇਗੀ। ਉਥੇ 2024 ’ਚ ਕੌਮਾਂਤਰੀ ਗ੍ਰੋਥ ਸਥਿਰ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : CM ਕੇਜਰੀਵਾਲ ਦੇ ਸਹਿਯੋਗੀ ਨੇ ਪੰਜਾਬ ਰੇਰਾ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਡਾਲਰ ਦੇ ਮੁਕਾਬਲੇ ਰੁਪਈਆ ਸਭ ਤੋਂ ਸਥਿਰ
ਦਾਸ ਨੇ ਕਿਹਾ ਕਿ ਦੁਨੀਆ ਭਰ ਦੀਆਂ ਕਰੰਸੀਆਂ ਦੇ ਡਾਲਰ ਦੇ ਨਾਲ ਐਕਸਚੇਂਜ ਦੌਰਾਨ ਰੁਪਏ ਦੀ ਵੈਲਿਊ ’ਚ ਸਭ ਤੋਂ ਘੱਟ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ। ਇਨ੍ਹਾਂ ਹੀ ਨਹੀਂ ਡਾਲਰ-ਰੁਪਏ ਦਾ ਐਕਸਚੇਂਜ ਰੇਟ ਕਾਫੀ ਸਥਿਰ ਬਣਿਆ ਹੋਇਆ ਹੈ। ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 622.5 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਦੇਸ਼ ਦਾ ਸਰਵਿਸ ਐਕਸਪੋਰਟ ਵਿੱਤੀ ਸਾਲ 2023-24 ਦੀ ਅਕਤੂਬਰ- ਦਸੰਬਰ ਤਿਮਾਹੀ ’ਚ ਜ਼ਬਰਦਸਤ ਰਿਹਾ ਹੈ। ਵਿਦੇਸ਼ ਤੋਂ ਆਪਣੇ ਦੇਸ਼ ਭੇਜਿਆ ਜਾਣ ਵਾਲਾ ਪੈਸਾ (ਰੈਮਿਟੈਂਸ) ਦੇ ਮਾਮਲੇ ’ਚ ਭਾਰਤ ਸਭ ਤੋਂ ਅੱਗੇ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕੇਂਦਰੀ ਬੈਂਕ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਪਾਇਲਟ ਯੋਜਨਾ ’ਚ ‘ਆਫਲਾਈਨ’ ਲੈਣ-ਦੇਣ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦਾ ਮਤਲਬ ਹੈ ਕਿ ਡਿਜੀਟਲ ਰੁਪਏ ਦੇ ਯੂਜ਼ਰਜ਼ ਸੀਮਿਤ ਇੰਟਰਨੈੱਟ ਕੁਨੈਕਸ਼ਨ ਵਾਲੇ ਖੇਤਰਾਂ ’ਚ ਵੀ ਲੈਣ-ਦੇਣ ਕਰ ਸਕਣਗੇ।
ਪੇ. ਟੀ. ਐੱਮ. ਵਿਵਾਦ ’ਤੇ ਕਹੀ ਇਹ ਗੱਲ
ਪੇ. ਟੀ. ਐੱਮ. ’ਤੇ ਆਰ. ਬੀ. ਆਈ. ਦੇ ਬੈਨ ਦੇ ਸੰਦਰਭ ’ਚ ਵੀ ਮੋਨੇਟਰੀ ਪਾਲਿਸੀ ਦੇ ਐਲਾਨ ਦੇ ਸਮੇਂ ਗੱਲ ਕੀਤੀ ਗਈ। ਗਵਰਨਰ ਨੇ ਪੀ. ਟੀ. ਐੱਮ ਦਾ ਨਾਮ ਲਏ ਬਿਨਾਂ ਕਿਹਾ ਕਿ ਰੈਗੂਲੇਸ਼ਨ ਦੇ ਘੇਰੇ ’ਚ ਆਉਣ ਵਾਲੀਆਂ ਕੰਪਨੀਆਂ ਤੋਂ ਰੈਗੂਲੇਸ਼ਨ ਦੀ ਗੰਭੀਰਤਾ ਅਤੇ ਤੌਰ-ਤਰੀਕਿਆਂ ਦੀ ਸਹੀ ਪਾਲਣਾ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਗਾਹਕਾਂ ਦੇ ਹਿੱਤਾਂ ਦਾ ਸੁਰੱਖਿਆ ਕਰਨੀ ਚਾਹੀਦੀ ਹੈ।
ਦਾਸ ਨੇ ਕਿਹਾ ਕਿ ਪੇ. ਟੀ. ਐੱਮ. ਮਾਮਲੇ ’ਚ ਵਿਵਸਥਾ ਦੇ ਪੱਧਰ ’ਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਭੁਗਤਾਨ ਬੈਂਕ ’ਤੇ ਕਾਰਵਾਈ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹੋਈ ਹੈ। ਦਾਸ ਨੇ ਕਿਹਾ ਕਿ ਆਰ. ਬੀ. ਆਈ. ਇਕ ਜ਼ਿੰਮੇਦਾਰ ਰੈਗੂਲੇਟਰੀ ਹੈ।
ਇਹ ਵੀ ਪੜ੍ਹੋ : ਸ਼੍ਰੀਨਗਰ ਅੱਤਵਾਦੀ ਹਮਲੇ 'ਚ ਇਕਲੌਤੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਮੌਤ, ਕਸਬਾ ਚਮਿਆਰੀ 'ਚ ਸੋਗ ਦੀ ਲਹਿਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PF ਖਾਤਾ ਧਾਰਕ 23 ਫਰਵਰੀ ਤੋਂ ਪਹਿਲਾਂ ਕਰਵਾ ਲੈਣ ਆਪਣਾ ਖਾਤਾ ਅਪਡੇਟ, ਨਹੀਂ ਤਾਂ ਹੋ ਸਕਦੈ ਬੰਦ
NEXT STORY