ਨਵੀਂ ਦਿੱਲੀ-ਮੋਬਾਇਲ ਐਪ ਤੋਂ ਟੈਕਸੀ ਬੁੱਕ ਕਰਨ ਦੀ ਸੁਵਿਧਾ ਦੇਣ ਵਾਲੀ ਓਲਾ ਅਤੇ ਉਬੇਰ ਨੇ ਲਾਕਡਾਊਨ (ਬੰਦ) ਦੀ ਵਧੀ ਮਿਆਦ 'ਚ ਓਰੇਂਜ ਅਤੇ ਗ੍ਰੀਨ ਜ਼ੋਨ 'ਚ ਫਿਰ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਯਾਤਰੀਆਂ ਅਤੇ ਡਰਵਾਈਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀਆਂ ਨੇ ਮਾਸਕ ਪਾਣਾ ਜ਼ਰੂਰੀ ਕਰਨ ਵਰਗੇ ਕੁਝ ਨਿਯਮ ਵੀ ਬਣਾਏ ਹਨ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਬੰਦ ਦੀ ਮਿਆਦ 17 ਮਈ ਤਕ ਵਧਾ ਦਿੱਤੀ। ਹਾਲਾਂਕਿ ਰੰਗਾਂ ਦੇ ਆਧਾਰ 'ਤੇ ਖੇਤਰਾਂ ਦਾ ਵਰਗੀਕਰਨ ਕਰ ਇਸ 'ਚ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ।
ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਨੂੰ ਰੈੱਡ ਜ਼ੋਨ, ਪ੍ਰਭਾਵਿਤ ਖੇਤਰਾਂ ਨੂੰ ਓਰੇਂਜ਼ ਜ਼ੋਨ ਅਤੇ ਇਸ ਦੇ ਪ੍ਰਭਾਵ ਨਾਲ ਬਚੇ ਖੇਤਰਾਂ ਨੂੰ ਗ੍ਰੀਨ ਜ਼ੋਨ 'ਚ ਰੱਖਿਆ ਗਿਆ ਹੈ। ਸਰਕਾਰ ਨੇ ਓਰੇਂਜ ਅਤੇ ਗ੍ਰੀਨ ਜ਼ੋਨ 'ਚ ਕੁਝ ਸ਼ਰਤਾਂ ਰਿਆਇਤਾਂ ਦਿੱਤੀਆਂ ਹਨ। ਇਸ 'ਚ ਸੀਮਿਤ ਯਾਤਰੀਆਂ ਨਾਲ ਕੈਬ ਚਲਾਉਣ ਦੀ ਅਨੁਮਤਿ ਵੀ ਸ਼ਾਮਲ ਹੈ। ਦੋਵਾਂ ਕੰਪਨੀਆਂ ਨੇ ਦੇਸ਼ 'ਚ 24 ਮਾਰਚ ਤੋਂ ਬੰਦ ਦੇ ਐਲਾਨ ਤੋਂ ਬਾਅਦ ਆਪਣੀ ਆਵਾਜਾਈ ਬੰਦ ਕਰ ਦਿੱਤੀ ਸੀ। ਓਲਾ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ 100 ਤੋਂ ਜ਼ਿਆਦਾ ਸ਼ਹਿਰਾਂ 'ਚ ਆਪਣੀਆਂ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਲਾਕਡਾਊਨ ਦੌਰਾਨ ਹਸਪਤਾਲਾਂ ਤੋਂ ਕੋਰੋਨਾ ਵਾਇਰਸ ਨਾਲ ਗੈਰ ਪ੍ਰਭਾਵਿਤ ਲੋਕਾਂ ਦੀ ਆਵਾਜਾਈ ਲਈ ਸ਼ੁਰੂ ਕੀਤੀ ਗਈ 'ਓਲਾ ਐਮਰਜੇਂਸੀ' ਸੇਵਾ 15 ਸ਼ਹਿਰਾਂ 'ਚ ਜਾਰੀ ਰਹੇਗੀ।
ਹਾਂਗਕਾਂਗ ’ਤੇ ਕੋਰੋਨਾ ਦਾ ਅਸਰ, ਪਹਿਲੀ ਤਿਮਾਹੀ ’ਚ 9 ਫੀਸਦੀ ਡਿੱਗੀ ਅਰਥਵਿਵਸਥਾ
NEXT STORY