ਨਵੀਂ ਦਿੱਲੀ - ਭਾਰਤ ਸਮੇਤ ਦੁਨੀਆ ਭਰ ਵਿਚ ਕੋਰੋਨਾ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਲਾਕਡਾਉਨ ਜਾਰੀ ਹੈ। ਦੇਸ਼ਭਰ ਵਿਚ ਲਾਕਡਾਉਨ ਕਾਰਨ ਹਰ ਖੇਤਰ ਪ੍ਰਭਾਵਿਤ ਹੋ ਰਿਹਾ ਹੈ। ਬੈਂਕਿੰਗ ਸੇਵਾਵਾਂ 'ਤੇ ਵੀ ਇਸਦਾ ਕਾਫੀ ਪ੍ਰਭਾਵ ਪਿਆ ਹੈ। ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (SBI) ਦੇ ਗਾਹਕ ਹੋ ਅਤੇ ਤੁਸੀਂ ਡੈਬਿਟ ਕਾਰਡ ਲਈ ਅਰਜ਼ੀ ਦਿੱਤੀ ਹੈ, ਤਾਂ ਤੁਹਾਨੂੰ ਹੁਣ ਇੰਤਜ਼ਾਰ ਕਰਨਾ ਪੈ ਸਕਦਾ ਹੈ। 3 ਮਈ ਤੱਕ ਬੰਦ ਰਹਿਣ ਕਾਰਨ ਕਾਰਡ ਦੀ ਡਿਲਵਰੀ ਵਿਚ ਦੇਰ ਹੋ ਸਕਦੀ ਹੈ।
ਭਾਰਤੀ ਸਟੇਟ ਬੈਂਕ (SBI) ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਸ ਦਾ ਐਲਾਨ ਕੀਤਾ ਹੈ। SBI ਨੇ ਕਿਹਾ ਕਿ ਡੈਬਿਟ ਕਾਰਡਾਂ ਦੀ ਡਿਲਵਰੀ ਕੋਵਿਡ -19 ਅਤੇ ਲਾਕਡਾਉਨ ਦੀਆਂ ਪਾਬੰਦੀਆਂ ਕਾਰਨ ਲੇਟ ਹੋਵੇਗੀ। ਅਸੀਂ ਗਾਹਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਮੁਆਫੀ ਚਾਹੁੰਦੇ ਹਾਂ।
ਡੈਬਿਟ ਕਾਰਡ ਲਈ ਕਰੋ ਆਨਲਾਈਨ ਅਪਲਾਈ
ਜੇ ਤੁਸੀਂ ਲਾਕਡਾਉਨ ਦੌਰਾਨ ਨਵਾਂ ਡੈਬਿਟ ਕਾਰਡ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਘਰ ਤੋਂ ਆਨਲਾਈਨ ਅਰਜ਼ੀ ਦੇ ਸਕਦੇ ਹੋ। SBI ਆਪਣੇ ਗਾਹਕਾਂ ਨੂੰ ਇੰਟਰਨੈਟ ਬੈਂਕਿੰਗ ਸਹੂਲਤ ਰਾਹੀਂ ਨਵੇਂ ਡੈਬਿਟ ਕਾਰਡ ਲਈ ਆਨਲਾਈਨ ਅਰਜ਼ੀ ਦੇਣ ਦੀ ਸਹੂਲਤ ਦੇ ਰਿਹਾ ਹੈ।
ਬੈਂਕਾਂ ਨੇ ਬਦਲਿਆ ਸਮਾਂ
ਲਾਕਡਾਉਨ ਪਾਬੰਦੀ ਕਾਰਨ ਬੈਂਕਾਂ ਨੇ ਆਪਣੀਆਂ ਸ਼ਾਖਾਵਾਂ ਦਾ ਸਮਾਂ ਬਦਲ ਦਿੱਤਾ ਹੈ, ਬੈਂਕਾਂ ਵਿਚ ਬਹੁਤ ਘੱਟ ਕਰਮਚਾਰੀਆਂ ਨਾਲ ਕੰਮਕਾਜ ਹੋ ਰਿਹਾ ਹੈ। ਬੈਂਕਾਂ ਵਿਚ ਸਮਾਜਿਕ ਦੂਰੀ ਦਾ ਪਾਲਣਾ ਕੀਤਾ ਜਾ ਰਿਹਾ ਹੈ ਅਤੇ ਬੈਂਕ ਦੇ ਅਧਿਕਾਰੀ ਆਪਣੇ ਗਾਹਕਾਂ ਨੂੰ ਬੈਂਕ ਸ਼ਾਖਾਵਾਂ ਵਿਚ ਜਾਣ ਦੀ ਬਜਾਏ ਡਿਜੀਟਲ ਚੈਨਲਾਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰ ਰਹੇ ਹਨ।
ਇਹ ਵੀ ਦੇਖੋ : ਕੰਪਨੀਆਂ ਨੂੰ ਇਨਸੋਲਵੈਂਸੀ ਕਾਨੂੰਨ ਤੋਂ ਇਕ ਸਾਲ ਲਈ ਮਿਲ ਸਕਦੀ ਹੈ ਰਾਹਤ
FM ਨਾਲ ਪ੍ਰਧਾਨ ਮੰਤਰੀ ਦੀ ਅਹਿਮ ਬੈਠਕ ਅੱਜ, ਲਏ ਜਾ ਸਕਦੇ ਹਨ ਕਈ ਵੱਡੇ ਫੈਸਲੇ
NEXT STORY