ਮੁੰਬਈ - ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਹਾਲ ਹੀ ਵਿੱਚ ਬੈਂਕਾਂ ਦੁਆਰਾ ਮੁਹੱਈਆ ਕਰਵਾਈ ਗਈ ਸੁਰੱਖਿਅਤ ਡਿਪਾਜ਼ਿਟ ਲਾਕਰ ਅਤੇ ਸੇਫ ਕਸਟਡੀ ਆਰਟੀਕਲ ਸਹੂਲਤ ਦੇ ਸੰਬੰਧ ਵਿੱਚ ਨਵੇਂ ਨਿਯਮ ਜਾਰੀ ਕੀਤੇ ਹਨ। ਇਸਦੇ ਲਈ ਆਰ.ਬੀ.ਆਈ. ਨੇ ਬੈਂਕਿੰਗ ਅਤੇ ਟੈਕਨਾਲੌਜੀ ਵਿੱਚ ਬਦਲਾਅ, ਗਾਹਕਾਂ ਦੀਆਂ ਸ਼ਿਕਾਇਤਾਂ ਅਤੇ ਬੈਂਕਾਂ ਦੇ ਨਾਲ ਨਾਲ ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਿਆ ਹੈ। ਇਸ ਦੇ ਤਹਿਤ ਭਾਵੇਂ ਤੁਹਾਡਾ ਕਿਸੇ ਬੈਂਕ ਨਾਲ ਕੋਈ ਲੈਣ -ਦੇਣ ਨਹੀਂ ਹੈ, ਤਾਂ ਵੀ ਤੁਹਾਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਲਾਕਰ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਸਧਾਰਨ ਸ਼ਬਦਾਂ ਮੁਤਾਬਕ ਹੁਣ ਤੁਹਾਨੂੰ ਕਿਸੇ ਖ਼ਾਸ ਬੈਂਕ ਵਿਚ ਲਾਕਰ ਦੀ ਸਹੂਲਤ ਲੈਣ ਲਈ ਖ਼ਾਤਾ ਖੁੱਲ੍ਹਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਰਿਜ਼ਰਵ ਬੈਂਕ ਦੇ ਨਵੇਂ ਆਦੇਸ਼ 2022 ਤੋਂ ਲਾਗੂ ਹੋਣਗੇ।
ਇਹ ਵੀ ਪੜ੍ਹੋ :‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’
ਬੈਂਕ ਲਾਕਰ ਦੇਣ ਦੇ ਸਮੇਂ ਟਰਮ ਡਿਪਾਜ਼ਿਟ ਲੈ ਸਕਣਗੇ
ਕਈ ਵਾਰ ਬੈਂਕਾਂ ਦੇ ਸਾਹਮਣੇ ਅਜਿਹੀ ਸਥਿਤੀ ਆ ਜਾਂਦੀ ਹੈ ਜਦੋਂ ਗਾਹਕ ਨਾ ਤਾਂ ਲਾਕਰ ਆਪਰੇਟ ਕਰਦੇ ਹਨ ਅਤੇ ਨਾ ਹੀ ਕਿਰਾਇਆ ਦਿੰਦੇ ਹਨ। ਅਜਿਹੀ ਸਥਿਤੀ ਤੋਂ ਬਚਣ ਲਈ ਬੈਂਕ ਹੁਣ ਲਾਕਰ ਅਲਾਟਮੈਂਟ ਦੇ ਸਮੇਂ ਟਰਮ ਡਿਪਾਜ਼ਿਟ ਲੈ ਸਕਣਗੇ ਤਾਂ ਜੋ ਲਾਕਰ ਕਿਰਾਏ ਦੀ ਅਦਾਇਗੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਤਿੰਨ ਸਾਲਾਂ ਦੇ ਕਿਰਾਏ ਅਤੇ ਖਰਚਿਆਂ ਦੇ ਬਰਾਬਰ ਹੋਵੇਗਾ। ਇਸ ਤੋਂ ਇਲਾਵਾ, ਕਿਸੇ ਅਣਸੁਖਾਵੀਂ ਸਥਿਤੀ ਦੀ ਸਥਿਤੀ ਵਿੱਚ, ਬੈਂਕ ਲਾਕਰ ਖੋਲ੍ਹਣ ਦੇ ਯੋਗ ਹੋਵੇਗਾ। ਹਾਲਾਂਕਿ ਮੌਜੂਦਾ ਲਾਕਰ ਧਾਰਕਾਂ ਅਤੇ ਬੈਂਕਾਂ ਦੇ ਆਪਰੇਟਿਵ ਖਾਤਾ ਧਾਰਕਾਂ ਨੂੰ ਮਿਆਦੀ ਜਮ੍ਹਾਂ ਰਾਸ਼ੀ ਨਹੀਂ ਭਰਨੀ ਹੋਵੇਗੀ। ਇਸ ਦੇ ਨਾਲ ਹੀ ਬੈਂਕ ਨੂੰ ਸ਼ਾਖਾ ਰਲੇਵੇਂ , ਬੰਦ ਕਰਨ ਜਾਂ ਸ਼ਿਫਟ ਕਰਨ ਦੀ ਸਥਿਤੀ ਵਿਚ ਦੋ ਸਮਾਚਾਰ ਪੱਤਰਾਂ ਵਿਚ ਨੋਟਿਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਲਾਕਰ ਬਦਲਣ ਜਾਂ ਬੰਦ ਕਰਨ ਦੇ ਵਿਕਲਪ ਦੇਣ ਦੇ ਨਾਲ ਘੱਟੋ-ਘੱਟ ਦੋ ਮਹੀਨੇ ਪਹਿਲਾਂ ਸੂਚਨਾ ਦੇਣੀ ਹੋਵੇਗੀ।
ਇਹ ਵੀ ਪੜ੍ਹੋ : 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF
ਬੈਂਕ ਦੀ ਦੇਣਦਾਰੀ ਕਿਰਾਏ ਦੀ ਰਕਮ ਦੇ 100 ਗੁਣਾ ਤੱਕ ਹੋਵੇਗੀ
ਕਿਸੇ ਵੀ ਐਮਰਜੈਂਸੀ ਜਾਂ ਕੁਦਰਤੀ ਆਫ਼ਤ ਕਾਰਨ ਬਿਨਾਂ ਤਿਆਰੀ ਦੇ ਸ਼ਿਫਟ ਹੋਣ ਦੀ ਸਥਿਤੀ ਵਿੱਚ, ਬੈਂਕ ਗਾਹਕਾਂ ਨੂੰ ਜਲਦੀ ਤੋਂ ਜਲਦੀ ਸੂਚਿਤ ਕਰੇਗਾ। ਭੁਚਾਲ, ਹੜ੍ਹ, ਬਿਜਲੀ, ਤੂਫਾਨ ਜਾਂ ਗਾਹਕਾਂ ਦੀ ਗਲਤੀ ਜਾਂ ਲਾਪਰਵਾਹੀ ਕਾਰਨ ਹੋਏ ਕਿਸੇ ਵੀ ਨੁਕਸਾਨ ਲਈ ਬੈਂਕ ਜ਼ਿੰਮੇਵਾਰ ਨਹੀਂ ਹੋਵੇਗਾ। ਹਾਲਾਂਕਿ, ਬੈਂਕਾਂ ਨੂੰ ਅਜਿਹੀਆਂ ਸਥਿਤੀਆਂ ਤੋਂ ਪਰਿਸਰ ਦੀ ਸੁਰੱਖਿਆ ਲਈ ਵਿਸਤ੍ਰਿਤ ਪ੍ਰਬੰਧ ਕਰਨੇ ਪੈਣਗੇ। ਬੈਂਕ ਦਾਅਵਾ ਨਹੀਂ ਕਰ ਸਕਦੇ ਕਿ ਉਹ ਲਾਕਰ ਦੀ ਸਮਗਰੀ ਦੇ ਨੁਕਸਾਨ ਲਈ ਗਾਹਕਾਂ ਪ੍ਰਤੀ ਉਨ੍ਹਾਂ ਦੀ ਕੋਈ ਜ਼ਿੰਮੇਵਾਰ ਨਹੀਂ ਹੈ। ਬੈਂਕ ਦੇ ਮੁਲਾਜ਼ਮ ਵਲੋਂ ਕੀਤੀ ਗਈ ਧੋਖਾਧੜੀ ਕਾਰਨ ਹੋਏ ਨੁਕਸਾਨ ਦੀ ਸਥਿਤੀ ਵਿਚ ਬੈਂਕ ਦੀ ਦੇਣਦਾਰੀ ਲਾਕਰ ਦੇ ਮੌਜੂਦਾ ਕਿਰਾਏ ਦੇ 100 ਗੁਣਾ ਤੱਕ ਰਾਸ਼ੀ ਦੇ ਬਰਾਬਰ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ ਕਿ ਦਾਅਵਿਆਂ ਦੇ ਨਿਪਟਾਰੇ ਲਈ ਬੈਂਕ ਕੋਲ ਬੋਰਡ ਵਲੋਂ ਮਨਜ਼ੂਰ ਕੀਤੀ ਗਈ ਪਾਲਸੀ ਹੋਣੀ ਚਾਹੀਦੀ ਹੈ। ਬੈਂਕਾਂ ਨੂੰ ਨਾਮੀਨੇਸ਼ਨ ਅਤੇ ਨਾਮਿਨੀ ਨੂੰ ਲਾਕਰ ਦਾ ਸਮਾਨ ਦੇਣ ਦੀ ਪਾਲਸੀ ਬਣਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : Videocon ਦੀਆਂ ਮੁਸ਼ਕਿਲਾਂ ਵਧੀਆਂ, ਸਰਕਾਰ ਨੇ ਏਸੈੱਟਸ ਜ਼ਬਤ ਕਰਨ ਲਈ NCLT ਨੂੰ ਕਿਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
EPFO ਬੋਰਡ ਦੀ ਮੀਟਿੰਗ ਅੱਜ, ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਪੈਨਸ਼ਨ ਬਾਰੇ ਲਿਆ ਜਾ ਸਕਦੈ ਫੈਸਲਾ
NEXT STORY