ਨਵੀਂ ਦਿੱਲੀ — ਟਰਾਂਸਪੋਰਟ ਫਾਰ ਲੰਡਨ (ਟੀ.ਐਫ.ਐਲ.) ਨੇ ਟੈਕਸੀ ਸੇਵਾਵਾਂ ਦੀ ਕੰਪਨੀ ਓਲਾ ਨੂੰ ਨਵਾਂ ਓਪਰੇਟਿੰਗ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਫ਼ੈਸਲਾ ਕੰਪਨੀ ਦੇ ਕੰਮਕਾਜ ਵਿਚਲੀਆਂ ਕਈ ਕਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਜਨਤਕ ਸੁਰੱਖਿਆ ਲਈ ਖਤਰੇ ਦੇ ਮੱਦੇਨਜ਼ਰ ਲਿਆ ਗਿਆ ਸੀ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ।
ਲੰਡਨ ਟਰਾਂਸਪੋਰਟ ਰੈਗੂਲੇਟਰ ਟੀ.ਐਫ.ਐਲ. ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਉਸਨੇ ਲੰਡਨ ਵਿਚ ਓਲਾ ਨੂੰ ਨਿੱਜੀ ਟੈਕਸੀ ਸੇਵਾਵÎਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਇਸ ਕੰਮ ਲਈ ਢੁਕਵੀਂਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੀ ਹੈ। ਕੰਪਨੀ ਦੇ ਕੰਮਕਾਜ ਵਿਚ ਕਈ ਕਮੀਆਂ ਹਨ ਜੋ ਜਨਤਕ ਸੁਰੱਖਿਆ ਨੂੰ ਜੋਖਮ ਵਿਚ ਪਾ ਸਕਦੀਆਂ ਹਨ। ਓਲਾ ਨੇ ਇਸ ਸਾਲ ਫਰਵਰੀ ਵਿਚ ਹੀ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਕੰਮਕਾਜ ਸ਼ੁਰੂ ਕੀਤਾ ਸੀ। ਟੀ.ਐਫ.ਐਲ. ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਉਸ ਕੋਲ 21 ਦਿਨ ਹਨ। ਕੰਪਨੀ ਉਦੋਂ ਤਕ ਕੰਮ ਕਰਨਾ ਜਾਰੀ ਰੱਖ ਸਕਦੀ ਹੈ ਜਦੋਂ ਤਕ ਅਪੀਲ ਦੀ ਪ੍ਰਕਿਰਿਆ ਦਾ ਫੈਸਲਾ ਨਹੀਂ ਹੋ ਜਾਂਦਾ।
ਇਹ ਵੀ ਪੜ੍ਹੋ : ਕੀ ਨੋਟਾਂ ਨਾਲ ਵੀ ਹੋ ਸਕਦੈ ਕੋਰੋਨਾ ਵਾਇਰਸ ਲਾਗ ਦਾ ਖ਼ਤਰਾ? ਜਾਣੋ RBI ਨੇ ਕੀ ਕਿਹਾ
ਓਲਾ ਯੂ.ਕੇ. ਦੇ ਮੈਨੇਜਿੰਗ ਡਾਇਰੈਕਟਰ ਮਾਰਕ ਰੋਜ਼ੈਂਡਲ ਨੇ ਦਿੱਤੇ ਬਿਆਨ ਵਿਚ ਕਿਹਾ ਕਿ 'ਕੰਪਨੀ ਆਪਣੀ ਸਮੀਖਿਆ ਦੌਰਾਨ ਟੀਐਫਐਲ ਨਾਲ ਕੰਮ ਕਰ ਰਹੀ ਹੈ, ਉਠਾਏ ਗਏ ਸਾਰੇ ਮੁੱਦਿਆਂ ਨੂੰ ਖੁੱਲ੍ਹੇ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਕੀਤਾ ਗਿਆ'। ਉਨ੍ਹਾਂ ਨੇ ਕਿਹਾ ਕਿ ਓਲਾ ਇਸ ਫੈਸਲੇ ਨੂੰ ਚੁਣੌਤੀ ਦੇਣ ਦੇ ਮੌਕੇ ਦਾ ਫਾਇਦਾ ਉਠਾਏਗੀ ਅਤੇ ਅਜਿਹਾ ਕਰਦਿਆਂ ਉਸ ਨੇ ਆਪਣੇ ਗਾਹਕਾਂ ਅਤੇ ਡਰਾਈਵਰਾਂ ਨੂੰ ਭਰੋਸਾ ਦਿਵਾਇਆ ਕਿ ਕੰਪਨੀ ਲੰਡਨ ਵਿੱਚ ਆਮ ਤੌਰ 'ਤੇ ਕੰਮ ਕਰਨਾ ਜਾਰੀ ਰੱਖੇਗੀ ਅਤੇ ਸੁਰੱਖਿਅਤ ਅਤੇ ਭਰੋਸੇਮੰਦ ਆਵਾਜਾਈ ਸਹੂਲਤਾਂ ਪ੍ਰਦਾਨ ਕਰਵਾਉਂਦੀ ਰਹੇਗੀ।
ਇਹ ਵੀ ਪੜ੍ਹੋ : Spicejet ਦੇ ਰਹੀ Pre-Booking Extra Baggage 'ਤੇ 25% ਦੀ ਛੋਟ, ਜਾਣੋ ਕੀ ਹੈ ਰੇਟ ਅਤੇ ਸਲੈਬ
ਕਾਰੋਬਾਰ ਦੀ ਸ਼ੁਰੂਆਤ 'ਚ ਡਾਲਰ ਦੇ ਮੁਕਾਬਲੇ ਰੁਪਿਆ ਅੱਠ ਪੈਸੇ ਟੁੱਟਿਆ
NEXT STORY