ਬਿਜਨੈੱਸ ਡੈਸਕ- ਐੱਲ.ਪੀ.ਜੀ. (ਲਿਕਵੀਫਾਈਡ ਪੈਟਰੋਲਿਅਮ ਗੈਸ) ਸਿਲੈਂਡਰ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇੰਡੀਅਨ ਆਇਲ ਵੱਲੋਂ ਜਾਰੀ ਕੀਤੀਆਂ ਨਵੀਆਂ ਦਰਾਂ ਅਨੁਸਾਰ ਵਪਾਰਕ ਉਪਯੋਗ ਵਾਲੇ 19 ਕਿਲੋ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ, ਜਦਕਿ 14.2 ਕਿਲੋ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ 8 ਅਪ੍ਰ੍ਰੈਲ 2025 ਤੋਂ ਕੋਈ ਤਬਦੀਲੀ ਨਹੀਂ ਹੋਈ।
ਕਾਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਹੋਇਆ 25 ਰੁਪਏ ਤੱਕ ਸਸਤਾ:
ਦਿੱਲੀ: ₹1,747.50 ਤੋਂ ਘਟ ਕੇ ₹1,723.50 (₹24 ਦੀ ਕਟੌਤੀ)
ਕੋਲਕਾਤਾ: ₹1,851.50 ਤੋਂ ਘਟ ਕੇ ₹1,826 (₹25 ਦੀ ਕਟੌਤੀ)
ਮੁੰਬਈ: ₹1699 ਤੋਂ ਘਟ ਕੇ ₹1674.50 (₹24.50 ਦੀ ਕਟੌਤੀ)
ਚੇੱਨਈ: ₹1906 ਤੋਂ ਘਟ ਕੇ ₹1881 (₹25 ਦੀ ਕਟੌਤੀ)
ਘਰੇਲੂ ਐੱਲ.ਪੀ.ਜੀ. ਸਿਲੈਂਡਰ ਦੇ ਰੇਟ ਅਜੇ ਵੀ ਜਿਉਂ ਦੇ ਤਿਉਂ:
8 ਅਪ੍ਰੈਲ 2025 ਤੋਂ ਘਰੇਲੂ ਐੱਲ.ਪੀ.ਜੀ. ਦੇ ਭਾਅ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਮੁੱਖ ਸ਼ਹਿਰਾਂ ਵਿੱਚ ਘਰੇਲੂ ਸਿਲੰਡਰ ਦੇ ਰੇਟ (14.2 ਕਿਲੋ):
ਦਿੱਲੀ – 853 ਰੁਪਏ
ਕੋਲਕਾਤਾ – 879 ਰੁਪਏ
ਮੁੰਬਈ – 852.50 ਰੁਪਏ
ਚੈੱਨਈ – 868.50 ਰੁਪਏ
ਹੋਰ ਸ਼ਹਿਰਾਂ ਦੀਆਂ ਕੀਮਤਾਂ:
ਪਟਨਾ – 942.5 ਰੁਪਏ
ਲਖਨਊ – 890.5 ਰੁਪਏ
ਜੈਪੁਰ – 856.5 ਰੁਪਏ
ਆਗਰਾ – 865.5 ਰੁਪਏ
ਮੇਰਠ – 860 ਰੁਪਏ
ਗਾਜ਼ਿਆਬਾਦ – 850.5 ਰੁਪਏ
ਇੰਦੌਰ – 881 ਰੁਪਏ
ਕੀਮਤਾਂ 'ਚ ਹੇਰਫੇਰੀ ਦੇ ਕਾਰਨ:
ਵਪਾਰਕ ਸਿਲੈਂਡਰ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਅਤੇ ਮੰਗ-ਪੂਰਤੀ ਦੇ ਅਨੁਸਾਰ ਵਧਦੀਆਂ ਘੱਟਦੀਆਂ ਹਨ। ਉਧਰ, ਘਰੇਲੂ ਸਿਲੈਂਡਰ ਦੀ ਕੀਮਤ ਸਰਕਾਰ ਵੱਲੋਂ ਨਿਯੰਤਰਿਤ ਹੁੰਦੀ ਹੈ ਅਤੇ ਆਮ ਤੌਰ 'ਤੇ ਕਾਫੀ ਸਮੇਂ ਤੱਕ ਸਥਿਰ ਰਹਿੰਦੀ ਹੈ।
Aadhaar, UPI ਸਮੇਤ ਇਨ੍ਹਾਂ 10 ਚੀਜ਼ਾਂ 'ਚ ਹੋਇਆ ਵੱਡਾ ਬਦਲਾਅ, ਅੱਜ ਤੋਂ ਲਾਗੂ ਹੋਣਗੇ ਨਵੇਂ ਨਿਯਮ
NEXT STORY