ਨਵੀਂ ਦਿੱਲੀ (ਏਜੰਸੀਆਂ) – ਏਸ਼ੀਅਨ ਡਿਵੈਲਪਮੈਂਟ ਬੈਂਕ (ਏ. ਡੀ. ਬੀ.) ਨੇ ਭਾਰਤ ਦੇ ਸ਼ਹਿਰੀ ਇਨਫ੍ਰਾਸਟ੍ਰਕਚਰ ਪ੍ਰਾਜੈਕਟਸ ’ਚ 10 ਬਿਲੀਅਨ ਡਾਲਰ ਅਰਥਾਤ ਲੱਗਭਗ 86 ਹਜ਼ਾਰ ਕਰੋੜ ਰੁਪਏ ਤਕ ਨਿਵੇਸ਼ ਕਰਨ ਲਈ 5 ਸਾਲ ਦੇ ਪਲਾਨ ਦਾ ਐਲਾਨ ਕੀਤਾ ਹੈ। ਇਸ ਪਲਾਨ ਵਿਚ ਮੈਟਰੋ ਰੇਲ ਐਕਸਪੈਂਸ਼ਨ, ਰੀਜਨਲ ਰੈਪਿਡ ਟਰਾਂਜ਼ਿਟ ਕਾਰੀਡੋਰਜ਼ ਅਤੇ ਵਾਟਰ, ਸੈਨੀਟੇਸ਼ਨ ਐਂਡ ਹਾਊਸਿੰਗ ਵਰਗੀਆਂ ਸ਼ਹਿਰ ਪੱਧਰੀ ਸੇਵਾਵਾਂ ’ਤੇ ਫੋਕਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 200 ਤੇ 500 ਰੁਪਏ ਦੇ ਨੋਟਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਕੀ ਤੁਹਾਡੇ ਕੋਲ ਵੀ ਇਹ ਹਨ ਨੋਟ
ਏ. ਡੀ. ਬੀ. ਦੇ ਪ੍ਰਧਾਨ ਮਾਸਾਤੋ ਕਾਂਡਾ ਨੇ 31 ਮਈ ਨੂੰ ਆਪਣੀ ਭਾਰਤ ਯਾਤਰਾ ਦੌਰਾਨ ਕਿਹਾ ਕਿ ਇਸ ਪਲਾਨ ’ਚ ਸਾਵਰੇਨ ਲੋਨਸ, ਪ੍ਰਾਈਵੇਟ ਸੈਕਟਰ ਫੰਡਿੰਗ ਤੇ ਥਰਡ ਪਾਰਟੀ ਕੈਪੀਟਲ ਨੂੰ ਸ਼ਾਮਲ ਕੀਤਾ ਜਾਵੇਗਾ।
ਇਹ ਨਿਵੇਸ਼ ਭਾਰਤ ਦੀ ਆਰਗੇਨਾਈਜ਼ੇਸ਼ਨ ਸਟ੍ਰੈਟੇਜੀ ਨੂੰ ਸੁਪੋਰਟ ਕਰੇਗਾ ਕਿਉਂਕਿ ਦੇਸ਼ ਦਾ ਟੀਚਾ 2030 ਤਕ ਆਪਣੀ 40 ਫੀਸਦੀ ਤੋਂ ਵੱਧ ਆਬਾਦੀ ਦੀ ਸ਼ਹਿਰਾਂ ਵਿਚ ਰਹਿਣ ਦੀ ਉਮੀਦ ’ਚ ਇਨਫ੍ਰਾਸਟ੍ਰਕਚਰ ਵਿਚ ਸੁਧਾਰ ਕਰਨਾ ਹੈ।
ਇਹ ਵੀ ਪੜ੍ਹੋ : ਦਿੱਲੀ ਜਾਣ ਵਾਲੇ ਲੋਕ ਹੋ ਜਾਣ ਸਾਵਧਾਨ, ਕਿਤੇ ਤੁਸੀਂ ਨਾ ਬਣ ਜਾਣਾ ਨੈੱਟਵਰਕ ਦਾ ਸ਼ਿਕਾਰ!
ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਤੋਂ ਬਾਅਦ ਕਾਂਡਾ ਨੇ ਕਿਹਾ ਕਿ ਇਹ ਪਹਿਲ ਉਨ੍ਹਾਂ ਪ੍ਰਾਜੈਕਟਾਂ ਨੂੰ ਸੁਪੋਰਟ ਕਰੇਗੀ ਜੋ ਕੁਨੈਕਟੀਵਿਟੀ ਤੇ ਸ਼ਹਿਰੀ ਸੇਵਾਵਾਂ ਵਿਚ ਸੁਧਾਰ ਕਰਦੇ ਹਨ। ਇਹ ਫੰਡਿੰਗ ਭਾਰਤ ਦੇ ਅਰਬਨ ਚੈਲੇਂਜ ਫੰਡ ਰਾਹੀਂ ਕੀਤੀ ਜਾਵੇਗੀ, ਜਿਸ ਦਾ ਮਨੋਰਥ ਸਿਟੀ ਇਨਫ੍ਰਾਸਟ੍ਰਕਚਰ ਲਈ ਨਿੱਜੀ ਪੂੰਜੀ ਨੂੰ ਆਕਰਸ਼ਿਤ ਕਰਨਾ ਹੈ। ਏ. ਡੀ. ਬੀ. ਇਨ੍ਹਾਂ ਪ੍ਰਾਜੈਕਟਾਂ ਨੂੰ ਡਿਜ਼ਾਈਨ ਕਰਨ ਅਤੇ ਸਥਾਨਕ ਸਰਕਾਰਾਂ ਦਾ ਸਮਰਥਨ ਕਰਨ ’ਚ ਮਦਦ ਲਈ 3 ਮਿਲੀਅਨ ਡਾਲਰ ਅਰਥਾਤ ਲੱਗਭਗ 26 ਕਰੋੜ ਰੁਪਏ ਦੀ ਤਕਨੀਕੀ ਸਹਾਇਤਾ ਵੀ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ : ਸਾਊਦੀ ਏਅਰਲਾਈਨਜ਼ ਨੂੰ ਝਟਕਾ! ਮੁੰਬਈ ਦੇ ਵਿਅਕਤੀ ਨੂੰ ਦੇਣਾ ਪਵੇਗਾ 1.35 ਦਾ ਮੁਆਵਜ਼ਾ
ਅਰਬਨ ਟਰਾਂਸਪੋਰਟ ਦੀ ਗੱਲ ਕੀਤੀ ਜਾਵੇ ਤਾਂ ਏ. ਡੀ.ਬੀ. ਨੇ ਪਿਛਲੇ 10 ਸਾਲਾਂ ’ਚ ਮੈਟਰੋ ਤੇ ਆਰ. ਆਰ. ਟੀ. ਐੱਸ. ਪ੍ਰਾਜੈਕਟਾਂ ਲਈ 4 ਬਿਲੀਅਨ ਡਾਲਰ ਅਰਥਾਤ 34.22 ਹਜ਼ਾਰ ਕਰੋੜ ਰੁਪਏ ਦਾ ਕਮਿਟਮੈਂਟ ਕੀਤਾ ਹੈ, ਜੋ ਦਿੱਲੀ, ਮੁੰਬਈ, ਨਾਗਪੁਰ, ਚੇਨਈ ਤੇ ਬੈਂਗਲੁਰੂ ਸਮੇਤ 8 ਸ਼ਹਿਰਾਂ ’ਚ ਲੱਗਭਗ 300 ਕਿਲੋਮੀਟਰ ਤਕ ਫੈਲੇਗੀ।
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ! ਇਨ੍ਹਾਂ ਖ਼ਾਤਿਆਂ 'ਤੇ ਨਹੀਂ ਲੱਗੇਗਾ ਕੋਈ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ ਪੱਧਰ 'ਤੇ ਪੁੱਜਾ Gift Nifty ! ਮਈ 2025 'ਚ ਪਾਰ ਕੀਤਾ 102 ਬਿਲੀਅਨ ਡਾਲਰ ਦਾ ਟਰਨਓਵਰ
NEXT STORY