ਆਟੋ ਡੈਸਕ— ਮਾਰੂਤੀ ਸੁਜ਼ੂਕੀ ਬਲੈਨੋ ਕੰਪਨੀ ਦੀ ਸਭ ਤੋਂ ਪ੍ਰਸਿੱਧ ਕਾਰਾਂ 'ਚੋਂ ਇਕ ਹੈ। ਇਸ ਪ੍ਰੀਮੀਅਮ ਹੈਚਬੈਕ ਦਾ ਨਾਂ ਸਾਲ 2006 'ਚ ਬੰਦ ਹੋ ਚੁੱਕੀ ਬਲੈਨੋ ਸਿਡਾਨ ਦੇ ਨਾਂ 'ਤੇ ਰੱਖਿਆ ਗਿਆ ਹੈ। ਮੇਡ ਇਨ ਇੰਡੀਆ ਮਾਰੂਤੀ ਬਲੈਨੋ ਦਾ ਫੇਸਲਿਫਟ ਮਾਡਲ ਵੀ ਇਕ ਵਾਰ ਪੇਸ਼ ਕੀਤਾ ਜਾ ਚੁੱਕਾ ਹੈ। ਬਲੈਨੋ ਹੈਚਬੈਕ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸਭ ਤੋਂ ਪ੍ਰਸਿੱਧ ਐਕਸਪੋਰਟ ਪ੍ਰੋਡਕਟਸ 'ਚੋਂ ਇਕ ਹੈ। ਦੁਨੀਆ ਭਰ ਦੇ ਕਈ ਦੇਸ਼ਾਂ 'ਚ ਭਾਰਤ 'ਚੋਂ ਇਕ ਕਾਰ ਐਕਸਪੋਰਟ ਕੀਤੀ ਜਾਂਦੀ ਹੈ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਜਪਾਨ 'ਚ ਇਹ ਕਾਰ ਬੰਦ ਹੋਣ ਜਾ ਰਹੀ ਹੈ। ਜਪਾਨ ਦੇ ਸਟੈਂਡਰਡ ਮੁਤਾਬਕ, ਇਹ ਇਕ ਬੇਸਿਕ ਕਾਰ ਹੈ। ਬੀਤੇ ਕਾਫੀ ਸਮੇਂ 'ਤੋਂ ਜਪਾਨ 'ਚ ਇਸ ਦਾ ਪ੍ਰਦਰਸ਼ਨ ਵੀ ਚੰਗਾ ਨਹੀਂ ਰਿਹਾ।
ਜੂਨ ਤਕ ਜਪਾਨ 'ਚ ਬੰਦ ਹੋ ਜਾਵੇਗੀ ਮੇਡ ਇਨ ਇੰਡੀਆ ਬਲੈਨੋ
ਰਿਪੋਰਟ ਮੁਤਾਬਕ, ਜੂਨ 2020 ਤਕ ਇਹ ਕਾਰ ਜਪਾਨ 'ਚ ਬੰਦ ਹੋ ਜਾਵੇਗੀ। ਜਪਾਨ 'ਚ ਭਾਰਤ ਤੋਂ ਇੰਪੋਰਟ ਹੋਣ ਵਾਲਾ ਇਹ ਇਕਲੌਤਾ ਮਾਡਲ ਹੈ। ਜਪਾਨ 'ਚ ਇਸ ਕਾਰ ਨੂੰ ਸਾਲ 2016 'ਚ ਲਾਂਚ ਕੀਤਾ ਗਿਆ ਸੀ। ਇਥੇ ਕਾਰ ਦਾ ਪ੍ਰੀ-ਫੇਸਲਿਫਟ ਮਾਡਲ ਵੇਚਿਆ ਜਾਂਦਾ ਹੈ। ਜਪਾਨ 'ਚ ਇਹ ਕਾਰ K12C 1.2 ਲੀਟਰ ਡਿਊਲ ਜੈੱਟ ਐੱਨ.ਏ. ਪੈਟਰੋਲ 4 ਸਿਲੰਡਰ ਇੰਜਣ ਦੇ ਨਾਲ ਆਉਂਦੀ ਹੈ। ਜੋ 90 ਬੀ.ਐੱਚ.ਪੀ. ਦੀ ਤਾਕਤ ਅਤੇ 118 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
ਕਾਰ 'ਚ ਹਨ ਇਹ ਸ਼ਾਨਦਾਰ ਖੂਬੀਆਂ
ਇਸ ਕਾਰ 'ਚ ਸੇਫਟੀ ਲਈ ਡਿਊਲ ਏਅਰਬੈਗ, ਏ.ਬੀ.ਐੱਸ.-ਈ.ਬੀ.ਡੀ. ਵਰਗੀਆਂ ਸਹੂਲਤਾਂ ਬੇਸ ਮਾਡਲ 'ਚ ਦਿੱਤੇ ਗਏ ਹਨ। ਡੀ.ਆਰ.ਐੱਲ. ਦੇ ਨਾਲ ਪ੍ਰਾਜੈੱਕਟਰ ਹੈੱਡਲੈਂਪਸ ਮਿਲਣਗੇ। ਯੂ.ਵੀ. ਕੱਟ ਗਲਾਸ ਦਾ ਵੀ ਆਪਸ਼ਨ ਹੈ ਜਿਸ ਬਾਰੇ ਦਾਅਵਾ ਹੈ ਕਿ ਇਹ 85 ਫੀਸਦੀ ਤਕ ਯੂ.ਵੀ. ਰੇਜ਼ ਨੂੰ ਕੈਬਿਨ 'ਚ ਆਉਣ ਤੋਂ ਰੋਕ ਸਕਦੇ ਹਨ। ਮਲਟੀ ਇਨਫਾਰਮੇਸ਼ਨ ਡਿਸਪਲੇਅ ਵੀ ਇਥੇ ਕਾਫੀ ਅਲੱਗ ਹੈ ਅਤੇ ਇਸ ਨਾਲ ਕਈ ਫੀਚਰਜ਼ ਨੂੰ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟਲਿਟ ਐਂਡ ਟੈਲੀਸਕੋਪਿਕ ਸਟੀਅਰਿੰਗ, ਪੁੱਸ਼ ਬਟਨ ਸਟਾਰਟ, ਰਿਸਵਰਸ ਕੈਮਰਾ, ਆਟੋ ਡਿਮਿੰਗ ਆਈ.ਆਰ.ਵੀ.ਐੱਮ. ਵਰਗੀਆਂ ਕਈ ਸਹੂਲਤਾਂ ਮੌਜੂਦ ਹਨ।
ਐਪਲ ਕਾਰ ਪਲੇਅ ਵਾਲੀ ਭਾਰਤ ਦੀ ਪਹਿਲੀ ਕਾਰ
ਬਲੈਨੋ ਭਾਰਤ 'ਚ ਪੇਸ਼ ਕੀਤੀ ਗਈ ਪਹਿਲੀ ਕਾਰ ਸੀ ਜਿਸ ਵਿਚ ਐਪਲ ਕਾਰ ਪਲੇਅ ਦੀ ਸਹੂਲਤ ਦਿੱਤੀ ਗਈ ਸੀ। ਆਈਫੋਨ ਰੱਖਣ ਵਾਲਿਆਂ ਲਈ ਇਹ ਇਕ ਬਿਹਤਰੀਨ ਬਦਲ ਹੈ। ਚੰਗੀ ਸਾਊਂਡ ਕੁਆਲਿਟੀ ਵਾਲੇ 7-ਇੰਚ ਟੱਚ ਸਕਰੀਨ ਸਮਾਰਟ ਪਲੇਅ ਇੰਫੋਟੇਨਮੈਂਟ ਸਿਸਟਮ ਦੇ ਨਾਲ ਇਸ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ। ਇਕ ਵਾਰ ਇਸ ਦੇ ਨਾਲ ਤੁਸੀਂ ਤਾਲਮੇਲ ਕਰ ਲਓ ਤਾਂ ਐਪਲ ਦੇ ਸਿਰੀ ਵਾਈਸ ਕੰਟਰੋਲ ਦਾ ਕਾਫੀ ਫਾਇਦਾ ਲੈ ਸਕਦੇ ਹੋ। ਕਾਲਿੰਗ ਅਤੇ ਮਿਊਜ਼ਿਕ ਕੰਟਰੋਲ ਤੋਂ ਇਲਾਵਾ ਟੈਕਸ ਮੈਸੇਜ ਦਾ ਵੀ ਬੋਲ ਕੇ ਜਵਾਬ ਦਿੱਤਾ ਜਾ ਸਕਦਾ ਹੈ। ਇਸਤੋਂ ਇਲਾਵਾ ਸਮਾਰਟ ਪਲੇਅ ਨਾਲ ਦੂਜੇ ਸਮਾਰਟਫੋਨ ਤਾਂ ਕੁਨੈਕਟ ਹੋ ਹੀ ਸਕਦੇ ਹਨ।
ਜਾਣੋ ਕੌਣ ਹਨ ਆਭਾਸ ਝਾ, ਜਿਨ੍ਹਾਂ ਨੂੰ ਵਿਸ਼ਵ ਬੈਂਕ ਨੇ ਦਿੱਤੀ ਵੱਡੀ ਜ਼ਿੰਮੇਵਾਰੀ
NEXT STORY