ਨਵੀਂ ਦਿੱਲੀ—ਅਗਸਤ ਮਹੀਨੇ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 'ਚ ਮਾਮੂਲੀ ਵਾਧਾ ਦਰਜ ਕੀਤੀ ਗਈ। ਸਾਲ ਦਰ ਸਾਲ ਆਧਾਰ 'ਤੇ ਅਗਸਤ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 42,116 ਵਾਹਨ ਵੇਚੇ ਹਨ। ਪਿਛਲੇ ਸਾਲ ਅਗਸਤ 'ਚ ਮਹੀਨੇ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 40,591 ਵਾਹਨ ਵੇਚੇ ਸਨ।
ਮਹਿੰਦਰਾ ਐਂਡ ਮਹਿੰਦਰਾ ਦੇ ਐਕਸਪੋਰਟ 'ਚ ਗਿਰਾਵਟ ਦੇਖਣ ਨੂੰ ਮਿਲੀ। ਸਾਲਾਨਾ ਆਧਾਰ 'ਤੇ ਅਗਸਤ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਕਸਪੋਰਟ 3647 ਯੂਨਿਟ ਤੋਂ 29 ਫੀਸਦੀ ਘੱਟ ਕੇ 2582 ਯੂਨਿਟ ਰਿਹਾ ਹੈ। ਉਧਰ ਸਾਲਾਨਾ 'ਤੇ ਅਗਸਤ 'ਚ ਘਰੇਲੂ ਬਾਜ਼ਾਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 36,944 ਯੂਨਿਟ ਤੋਂ 7 ਫੀਸਦੀ ਵਧ ਕੇ 39,534 ਯੂਨਿਟ ਰਹੀ। ਸਾਲਾਨਾ ਆਧਾਰ 'ਤੇ ਅਗਸਤ 'ਚ ਮਹਿੰਦਰਾ ਐਂਡ ਮਹਿੰਦਰਾ ਦੀ 3 ਪਹੀਆਂ ਵਾਹਨਾਂ ਦੀ ਵਿਕਰੀ 4705 ਯੂਨਿਟ ਤੋਂ 17 ਫੀਸਦੀ ਘੱਟ ਕੇ 3906 ਯੂਨਿਟ ਰਹੀ ਹੈ।
ਸਾਲਾਨਾ ਆਧਾਰ 'ਤੇ ਅਗਸਤ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਮੀਡੀਅਮ ਐਂਡ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 371 ਯੂਨਿਟ ਤੋਂ 45 ਫੀਸਦੀ ਵਧ ਕੇ 538 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਗਸਤ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 13,993 ਯੂਨਿਟ ਤੋਂ 17 ਫੀਸਦੀ ਵਧ ਕੇ 16,303 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਗਸਤ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਪੈਸੇਂਜਰ ਵਾਹਨਾਂ ਦੀ ਵਿਕਰੀ 18,246 ਯੂਨਿਟ ਤੋਂ 6 ਫੀਸਦੀ ਵਧ ਕੇ 19,325 ਯੂਨਿਟ ਰਹੀ ਹੈ।
ਜਾਣੋ ਭਾਰਤ ਤੋਂ ਬਾਅਦ ਕਿਹੜੇ-ਕਿਹੜੇ ਦੇਸ਼ਾਂ ਨੇ ਕੀਤੀ ਸੀ ਨੋਟਬੰਦੀ ਦੀ ਕੋਸ਼ਿਸ਼
NEXT STORY