ਜਲੰਧਰ— ਮਹਿੰਦਰਾ ਆਪਣੀ ਫਲੈਗਸ਼ਿਪ ਟੂ-ਵ੍ਹੀਲਰ ਮੋਜੋ ਦਾ ਇਕ ਸਸਤਾ ਮਾਡਲ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਨਵੀਂ ਬਾਈਕ ਦਾ ਨਾਂ UT300 ਰੱਖਿਆ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਇਸ ਨੂੰ ਡੀਲਰਸ਼ਿਪ ਤਕ ਪਹੁੰਚਾਉਣਾ ਵੀ ਸ਼ੁਰੂ ਕਰ ਦਿੱਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕੁਝ ਆਓਟਲੇਟਸ 'ਤੇ ਇਸ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਸ ਨੂੰ ਬੁੱਕ ਕਰਵਾਉਣ ਲਈ ਗਾਹਕਾਂ ਨੂੰ 5 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਬਾਈਕ ਦੀ ਡਿਲਵਰੀ ਫਰਵਰੀ ਦੇ ਪਹਿਲੇ ਹਫਤੇ 'ਚ ਸ਼ੁਰੂ ਹੋ ਸਕਦੀ ਹੈ। ਇਸ ਦੀ ਕੀਮਤ 1.72 ਲੱਖ ਰੁਪਏ (ਐਕਸ-ਸ਼ੋਰੂਮ) ਹੈ, ਜਦਕਿ ਨਵੀਂ ਬਾਈਕ ਯੂ.ਟੀ. ਨੂੰ 20 ਹਜ਼ਾਰ ਰੁਪਏ ਘੱਟ 'ਚ ਲਾਂਚ ਕੀਤਾ ਜਾ ਸਕਦਾ ਹੈ। ਯਾਨੀ ਨਵੀਂ ਬਾਈਕ ਦੇ ਲਈ ਗਾਹਕਾਂ ਨੂੰ ਲਗਭਗ 1.5 ਲੱਖ ਰੁਪਏ ਦੇਣਗੇ ਹੋਣਗੇ।
ਮਹਿੰਦਰਾ ਵੱਲੋਂ UT300 'ਚ 295CC ਦਾ ਇੰਜਣ ਦਿੱਤਾ ਜਾਵੇਗਾ। ਇਸ 'ਚ ਫਿਊਲ ਇੰਜੈਕਸ਼ਨ ਸਿਸਟਮ ਦੀ ਜਗ੍ਹਾ ਕਾਰਬੋਰੇਟ ਦਿੱਤਾ ਜਾਵੇਗਾ। ਇੰਜਣ ਨੂੰ ਫਾਈਨ ਟਿਊਲ ਕੀਤਾ ਜਾਵੇਗਾ, ਜਿਸ ਨਾਲ ਕਿ ਇਸ ਦਾ ਪਾਵਰ ਅਤੇ ਟਾਰਕ ਵੀ ਬਦਲ ਸਕਦਾ ਹੈ। ਨਵੀਂ ਬਾਈਕ 'ਚ ਜੋ ਬਦਲਾਅ ਪ੍ਰਮੁੱਖ ਰੂਪ ਤੋਂ ਦਿਖਣਗੇ ਉਹ ਇਨਵਰਟੇਡ ਫਾਕਰਸ ਦੀ ਜਗ੍ਹਾ ਟੈਲੀਸਕੋਪਿਕ ਫਾਕਰਸ ਹੋਣਗੇ। ਇਸ ਤੋਂ ਇਲਾਵਾ ਸਟੈਂਡਰਡ ਮਾਡਲ ਦੀ ਤੁਲਨਾ 'ਚ ਨਵੀਂ ਮੋਜੋ 'ਚ ਦੋ Sliencer ਦੀ ਜਗ੍ਹਾ ਇਕ Sliencer ਦਿੱਤਾ ਜਾਵੇਗਾ। ਬਾਜ਼ਾਰ 'ਚ ਆਉਣ ਤੋਂ ਬਾਅਦ ਇਸ ਬਾਈਕ ਦਾ ਮੁਕਾਬਲਾ ਬਜਾਜ ਡੋਮੀਨਾਰ 400 ਨਾਲ ਹੋਵੇਗਾ। ਨਵੀਂ ਬਾਈਕ ਦੇ ਫਰੰਟ ਅਤੇ ਰੀਅਰ ਟਾਇਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਸ ਸੈਕਟਰ 'ਚ 50,000 ਲੋਕਾਂ ਦੀਆਂ ਨੌਕਰੀਆਂ 'ਤੇ ਖਤਰਾ: ਰਿਪੋਰਟ
NEXT STORY