ਸ਼ਿਮਲਾ/ਸ਼੍ਰੀਨਗਰ (ਸੰਤੋਸ਼, ਸੋਨੂੰ) - ਪਹਾੜਾਂ 'ਤੇ ਪਿਛਲੇ ਕਈ ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ। ਬੀਤੇ ਦਿਨ ਹੋਈ ਤਾਜ਼ਾ ਭਾਰੀ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਪਏ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਕੇ ਰੱਖ ਦਿੱਤਾ ਹੈ। ਮੀਂਹ ਤੇ ਬਰਫ਼ਬਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ’ਚ ਠੰਢ ਨੇ ਪੈਰ ਪਸਾਰ ਲਏ ਹਨ, ਜਿਸ ਕਾਰਨ ਤਾਪਮਾਨ ਵਿਚ ਮਨਫੀ ਤੋਂ ਹੇਠਾਂ ਪਹੁੰਚ ਗਿਆ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਦੱਸ ਦੇਈਏ ਕਿ ਬੁੱਧਵਾਰ ਕੇਲਾਂਗ ’ਚ 15 ਤੇ ਕੁਕੁਮਸੇਰੀ ’ਚ 3.2 ਸੈਂਟੀਮੀਟਰ ਬਰਫ਼ਬਾਰੀ ਹੋਈ। ਮੰਗਲਵਾਰ ਰਾਤ ਗੋਂਡਲਾ ’ਚ 30 , ਕੇਲਾਂਗ ’ਚ 15, ਹੰਸਾ ’ਚ 5 ਤੇ ਕੁਕੁਮਸੇਰੀ ’ਚ 3.2 ਸੈਂਟੀਮੀਟਰ ਬਰਫ਼ਬਾਰੀ ਹੋਈ। ਲਾਹੌਲ-ਸਪਿਤੀ, ਕਿਨੌਰ, ਕੁੱਲੂ ਤੇ ਚੰਬਾ ਦੇ ਉੱਚੇ ਪਹਾੜਾਂ ’ਤੇ ਬਰਫ ਦੀ ਚਿੱਟੀ ਚਾਦਰ ਵਿੱਛ ਗਈ। ਕੁਕੁਮਸੇਰੀ ਤੇ ਲਾਹੌਲ-ਸਪਿਤੀ ’ਚ ਘੱਟੋ-ਘੱਟ ਤਾਪਮਾਨ ਮਨਫੀ 2.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਕਲਪਾ ’ਚ ਇਹ ਮਨਫੀ 2.1 ਡਿਗਰੀ ਸੈਲਸੀਅਸ ਸੀ। ਮਨਾਲੀ-ਲੇਹ ਰੂਟ ’ਤੇ 400 ਤੋਂ ਵੱਧ ਵਾਹਨ ਫਸੇ ਹੋਏ ਸਨ।
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਇਸ ’ਚ ਮਨਾਲੀ-ਜ਼ੰਸਕਰ ਤੇ ਮਨਾਲੀ-ਕਾਜ਼ਾ ਰੂਟ ਸ਼ਾਮਲ ਹਨ। ਸਭ ਤੋਂ ਵੱਧ 250 ਵਾਹਨ ਲਾਹੌਲ ਦੇ ਦਰਚਾ ਤੇ ਸੋਲੰਗਨਾਲਾ ’ਚ ਫਸੇ ਹੋਏ ਹਨ। ਫੌਜ ਨੇ ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਕਾਰਨ ਫਸੇ 25 ਆਦਿਵਾਸੀਆਂ ਨੂੰ ਬਚਾਇਆ ਹੈ। ਕਠੂਆ ਦੀਆਂ ਪਹਾੜੀਆਂ ’ਤੇ ਵੀ ਬਰਫ ਦੀ ਚਿੱਟੀ ਚਾਦਰ ਵਿਖਾਈ ਦਿੱਤੀ। ਬੁੱਧਵਾਰ ਸਵੇਰ ਤੋਂ ਸ਼ਾਮ ਤਕ ਉਤਰਾਖੰਡ ਦੇ ਨੈਨੀਤਾਲ ਜ਼ਿਲੇ ਦੇ ਰਾਮਨਗਰ, ਕਾਲਾਧੁੰਗੀ ਤੇ ਪੀਰੂਮਦਰਾ ਖੇਤਰਾਂ ’ਚ ਮੀਂਹ ਪੈਂਦਾ ਰਿਹਾ। ਹਿਮਾਚਲ ’ਚ ਪਏ ਮੀਂਹ ਤੇ ਬਰਫ਼ਬਾਰੀ ਕਾਰਨ ਪੰਜਾਬ ਤੇ ਚੰਡੀਗੜ੍ਹ ’ਚ ਵੀ ਮੌਸਮ ਬਦਲ ਗਿਆ ਹੈ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇੰਦੌਰ ਦੀ ਦਵਾਈ ਫੈਕਟਰੀ 'ਚ ਲੱਗਾ ਤਾਲਾ! ਉਤਪਾਦਨ 'ਤੇ ਲੱਗੀ ਰੋਕ
NEXT STORY