ਬਿਜ਼ਨੈਸ ਡੈਸਕ-ਜਹਾਜ਼ ਕੰਪਨੀ 'ਗੋ ਫਸਟ' ਦੇ ਇਕ ਜਹਾਜ਼ ਨੂੰ ਗਲਤ 'ਸਮੋਕ ਅਲਾਰਮ' (ਧੂੰਏਂ ਸਬੰਧੀ ਚਿਤਾਵਨੀ) ਕਾਰਨ ਸ਼ੁੱਕਰਵਾਰ ਨੂੰ ਉਡਾਣ ਦਰਮਿਆਨ ਕੋਇੰਬਟੂਰ ਹਵਾਈ ਅੱਡੇ 'ਤੇ ਐਮਰਜੈਂਸੀ ਉਤਾਰਨਾ ਪਿਆ। ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਬੈਂਗਲੁਰੂ ਤੋਂ ਮਾਲਦੀਵ ਜਾ ਰਹੀ ਇਸ ਜਹਾਜ਼ 'ਚ 92 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : ਚੇਨਈ ਏਅਰਪੋਰਟ 'ਤੇ ਬੈਂਕਾਕ ਤੋਂ ਆਏ ਯਾਤਰੀ ਦੇ ਬੈਗ 'ਚੋਂ ਮਿਲੇ ਦੁਰਲੱਭ ਪ੍ਰਜਾਤੀ ਦੇ ਸੱਪ, ਬਾਂਦਰ ਤੇ ਕਛੂਏ, ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਦੋਵੇਂ ਇੰਜਣ ਕਥਿਤ ਰੂਪ ਨਾਲ ਗਰਮ ਹੋ ਗਏ ਸਨ, ਇਸ ਲਈ 'ਸਮੋਕ ਅਲਾਰਮ' ਸਰਗਰਮ ਹੋ ਗਿਆ। ਉਨ੍ਹਾਂ ਦੱਸਿਆ ਕਿ ਇੰਜੀਨੀਅਰਾਂ ਨੇ ਇੰਜਣਾਂ ਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਅਲਾਰਮ 'ਚ ਕੁਝ ਗੜਬੜੀ ਸੀ ਅਤੇ ਜਹਾਜ਼ ਉਡਾਣ ਭਰਨ ਲਈ ਬਿਲਕੁਲ ਸਹੀ ਸਥਿਤੀ 'ਚ ਹੈ।
ਇਹ ਵੀ ਪੜ੍ਹੋ : ਸਲਮਾਨ ਰਸ਼ਦੀ ਦੇ ਹਮਲਾਵਰ 'ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਲਾਏ ਗਏ ਦੋਸ਼
ਸੂਤਰਾਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜਹਾਜ਼ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ। ਘਟਨਾ ਦੇ ਬਾਰੇ 'ਚ ਸਵਾਲ ਕਰਨ 'ਤੇ 'ਗੋ ਫਸਟ' ਦੇ ਬੁਲਾਰੇ ਨੇ ਦੱਸਿਆ ਕਿ ਗੋ ਫਸਟ ਦੀ ਇੰਜੀਨਅਰਿੰਗ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ, ਇਸ ਦਾ ਹੱਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿ : ਬਾਰੂਦੀ ਸੁਰੰਗ 'ਚ ਧਮਾਕੇ ਦੌਰਾਨ 3 ਲੋਕਾਂ ਦੀ ਮੌਤ ਤੇ 5 ਜ਼ਖਮੀ : ਪੁਲਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਊਰਜਾ ਸੰਕਟ ਅਤੇ ਹੌਲੀ ਸੰਸਾਰਿਕ ਮੰਗ ਦੀ ਮਾਰ ਝੱਲ ਰਿਹਾ ਹੈ ਬੰਗਲਾਦੇਸ਼ ਕੱਪੜਾ ਉਦਯੋਗ
NEXT STORY