ਨਵੀਂ ਦਿੱਲੀ (ਭਾਸ਼ਾ) – ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਿਟੀ (ਐੱਫ. ਐੱਸ. ਐੱਸ. ਏ. ਆਈ.) ਨੇ ਅਲਕੋਹਲ ਬੈਵਰੇਜਿਜ਼ ਯਾਨੀ ਸ਼ਰਾਬ ਆਦਿ ਲਈ ਨਿਯਮਾਂ ’ਚ ਬਦਲਾਅ ਕੀਤਾ ਹੈ। ਅਲਕੋਹਲ ਬੈਵਰੇਜਿਜ਼ ’ਤੇ ਪੋਸ਼ਕ ਤੱਤਾਂ ਦੀ ਮੌਜੂਦਗੀ ਨਾਲ ਸਬੰਧਤ ਕੋਈ ਸੂਚਨਾ ਨਹੀਂ ਦਿੱਤੀ ਜਾਏਗੀ ਅਤੇ ਨਿਰਮਾਤਾ ਸਿਰਫ ਕੈਲੋਰੀ ’ਚ ‘ਐਨਰਜੀ’ ਦੀ ਮਾਤਰਾ ਦਾ ਸਵੈਇਛੁੱਕ ਐਲਾਨ ਹੀ ਕਰ ਸਕਣਗੇ। ਐੱਫ. ਐੱਸ. ਐੱਸ. ਏ. ਆਈ. ਨੇ ਖੁਰਾਕ ਸੁਰੱਖਿਆ ਅਤੇ ਮਾਪਦੰਡ (ਅਲਕੋਹਲ-ਬੈਵਰੇਜਿਜ਼) ਪਹਿਲੀ ਸੋਧ ਨਿਯਮ, 2023’ ਜਾਰੀ ਕੀਤਾ ਹੈ। ਇਹ ਨਿਯਮ ਅਗਲੇ ਸਾਲ ਇਕ ਮਾਰਚ ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਸਫਲ ਲੈਂਡਿੰਗ 'ਤੇ NRI ਦਾ ਵੱਡਾ ਐਲਾਨ, ISRO ਦੇ ਵਿਗਿਆਨੀਆਂ ਨੂੰ ਦੇਣਗੇ
ਐੱਫ. ਐੱਸ. ਐੱਸ.ਏ. ਆਈ. ਨੇ ਕਿਹਾ ਕਿ ਅਲਕੋਹਲ ਬੈਵਰੇਜਿਜ਼ ’ਤੇ ਕੈਲੋਰੀ ’ਚ ‘ਐਨਰਜੀ’ ਦੀ ਮਾਤਰਾ ਨੂੰ ਛੱਡ ਕੇ ਪੋਸ਼ਣ ਸਬੰਧੀ ਕੋਈ ਜਾਣਕਾਰੀ ਦਰਜ ਨਹੀਂ ਹੋਵੇਗੀ। ਐਨਰਜੀ ਨਾਲ ਸਬੰਧਤ ਅਜਿਹਾ ਐਲਾਨ ਸਵੈਇੱਛੁਕ ਹੋਵੇਗਾ। ਖੁਰਾਕ ਸੁਰੱਖਿਆ ਅਤੇ ਮਾਪਦੰਡ (ਅਲਕੋਹਲ ਬੈਵਰੇਜਿਜ਼) ਨਿਯਮ, 2018 ਵਿਚ ਕਿਹਾ ਗਿਆ ਸੀ ਕਿ ਅਲਕੋਹਲ ਵਾਲੇ ਬੈਵਰੇਜਿਜ਼ ਦੇ ਲੇਬਲ ’ਤੇ ਕੋਈ ਪੋਸ਼ਣ ਸਬੰਧੀ ਜਾਣਕਾਰੀ ਨਹੀਂ ਹੋਣੀ ਚਾਹੀਦੀ। ਇਸ ’ਚ ਸਿੰਗਲ ਮਾਲਟ ਵ੍ਹਿਸਕੀ ਅਤੇ ਸਿੰਗਲ ਗ੍ਰੇਨ ਵ੍ਹਿਸਕੀ ਨੂੰ ਵੀ ਪਰਿਭਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ 'ਚ ਆਈ ਗਿਰਾਵਟ
NEXT STORY