ਨਵੀਂ ਦਿੱਲੀ (ਭਾਸ਼ਾ) - ਪ੍ਰਾਈਵੇਟ ਸੈਕਟਰ ਵੱਲੋਂ ਕੀਤੇ ਗਏ ਇਕ ਸਰਵੇਖਣ ਤੋਂ ਇਹ ਪਤਾ ਲੱਗਾ ਹੈ ਕਿ ਦੇਸ਼ ਦੀ ਮੈਨੂਫੈਕਚਰਿੰਗ ਐਕਟੀਵਿਟੀ ਪਿਛਲੇ ਤਿੰਨ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਚਲੀ ਗਈ ਹੈ ਅਤੇ ਇਹ 57.6 ਦੇ ਪੱਧਰ ’ਤੇ ਆ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 2 ਅਪ੍ਰੈਲ ਨੂੰ ਟੈਰਿਫ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਐੱਚ. ਐੱਸ. ਬੀ. ਸੀ. ਇੰਡੀਆ ਮੈਨੂਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ’ਚ ਮਈ ਮਹੀਨੇ ’ਚ ਪਹਿਲੀ ਵਾਰ ਗਿਰਾਵਟ ਆਈ।
ਇਹ ਵੀ ਪੜ੍ਹੋ : EV ਕੰਪਨੀਆਂ ਦੀਆਂ ਲੱਗ ਗਈਆਂ ਮੌਜਾਂ! ਕੇਂਦਰ ਸਰਕਾਰ ਨੇ ਜਾਰੀ ਕਰ'ਤੇ ਇਹ ਹੁਕਮ
ਇਸ ਬਾਰੇ ਐੱਚ. ਐੱਸ. ਬੀ. ਸੀ. ਇੰਡੀਆ ਦੇ ਮੁੱਖ ਅਰਥਸਾਸ਼ਤਰੀ ਪ੍ਰਾਂਜੁਲ ਭੰਡਾਰੀ ਦਾ ਕਹਿਣਾ ਹੈ ਕਿ ਮਈ ਦੇ ਮਹੀਨੇ ’ਚ ਭਾਰਤ ਦੀ ਮੈਨੂਫੈਕਚਰਿੰਗ ਪੀ. ਐੱਮ. ਆਈ. ’ਚ ਮਜ਼ਬੂਤੀ ਸੀ ਪਰ ਪ੍ਰੋਡਕਸ਼ਨ ਅਤੇ ਨਵੇਂ ਆਰਡਰ ’ਚ ਵਾਧਾ ਪਿਛਲੇ ਮਹੀਨੇ ਦੇ ਮੁਕਾਬਲੇ ਘਟ ਰਹੀ।
ਜੇਕਰ ਮਈ ਦੀ ਗੱਲ ਕੀਤੀ ਜਾਵੇ ਤਾਂ ਉਸ ਮਹੀਨੇ ਦੀ ਪੀ. ਐੱਮ. ਆਈ. ਅੰਕੜਾ 58.3 ਦੇ ਸ਼ੁਰੂਆਤੀ ਡਾਟਾ ਤੋਂ ਘੱਟ ਹੈ। 4 ਜੂਨ ਨੂੰ ਸਰਵਿਸ ਸੈਕਟਰ ਦੇ ਅੰਕੜੇ ਜਾਰੀ ਕੀਤੇ ਜਾਣਗੇ। ਭਾਰਤੀ ਅਰਥਵਿਵਸਥਾ ਨੇ ਜਨਵਰੀ ਤੋਂ ਮਾਰਚ ਦੌਰਾਨ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਆਰ. ਬੀ. ਆਈ. ਨੇ ਚਾਲੂ ਮਾਲੀ ਸਾਲ ’ਚ ਵਾਧੇ ਦਾ ਟੀਚਾ 6.5 ਫੀਸਦੀ ਰੱਖਿਆ ਹੈ।
ਇਹ ਵੀ ਪੜ੍ਹੋ : ATM ਯੂਜ਼ਰਸ ਨੂੰ ਝਟਕਾ, ਨਕਦੀ ਕਢਵਾਉਣਾ ਹੋਵੇਗਾ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੇ ਨਵੇਂ ਚਾਰਜ
ਪੀ. ਐੱਮ. ਆਈ. ਤਹਿਤ ਸਕੋਰ ਜੇ 50 ਤੋਂ ਉੱਤੇ ਰਹਿੰਦਾ ਹੈ ਤਾਂ ਇਹ ਪ੍ਰੋਡਕਸ਼ਨ ਦਾ ਵਿਸਥਾਰ ਹੋਇਆ ਮੰਨਿਆ ਜਾਂਦਾ ਹੈ ਪਰ ਜੇ ਇਹ ਉਸ ਤੋਂ ਹੇਠਾਂ ਰਹਿੰਦਾ ਹੈ ਤਾਂ ਫਿਰ ਇਸ ’ਚ ਗਿਰਾਵਟ ਮੰਨਿਆ ਜਾਂਦਾ ਹੈ।
ਬਣੀ ਰਹੇਗੀ ਅਰਥਵਿਵਸਥਾ ਦੀ ਰਫਤਾਰ
ਭਾਰਤ ਦੀ ਉੱਚੀ ਵਿਕਾਸ ਦਰ ਦੀ ਵਜ੍ਹਾ ਨਾਲ ਆਰ. ਬੀ. ਆਈ. ਨੇ ਮੌਜੂਦਾ ਮਾਲੀ ਸਾਲ ਦੌਰਾਨ ਦੇਸ਼ ਦੀ ਜੀ. ਡੀ. ਪੀ. ਵਾਧਾ 6.5 ਫ਼ੀਸਦੀ ਦਾ ਅੰਦਾਜ਼ਾ ਲਾਇਆ ਹੈ। ਚੌਥੀ ਤਿਮਾਹੀ ਦੌਰਾਨ ਦੇਸ਼ ਦਾ ਜੀ. ਡੀ. ਪੀ. ਵਾਧਾ ਵੀ 6.2 ਫ਼ੀਸਦੀ ਤੋਂ ਉਛਲ ਕੇ 7.4 ਫ਼ੀਸਦੀ ’ਤੇ ਪਹੁੰਚ ਗਿਆ। ਇਹ ਵਾਧਾ ਮਾਲੀ ਸਾਲ 2025 ਦੇ ਅੰਦਾਜ਼ੇ ਮੁਤਾਬਕ ਹੈ।
ਇਹ ਵੀ ਪੜ੍ਹੋ : ਯਾਤਰੀਆਂ ਲਈ ਖ਼ੁਸ਼ਖ਼ਬਰੀ! 13 ਹਵਾਈ ਅੱਡਿਆਂ 'ਤੇ ਮੁਆਫ਼ ਹੋਈ UDF
ਇਸ ਤੋਂ ਪਹਿਲਾਂ ਆਰ. ਬੀ. ਆਈ. ਨੇ ਆਪਣੇ ਅੰਦਾਜ਼ੇ ’ਚ ਕਿਹਾ ਸੀ ਕਿ ਦੇਸ਼ ਦੀ ਜੀ. ਡੀ. ਪੀ. ਪਹਿਲੀ ਤਿਮਾਹੀ ’ਚ 6.5 ਫੀਸਦੀ, ਦੂਜੀ ਤਿਮਾਹੀ ਦੌਰਾਨ 6.7 ਫ਼ੀਸਦੀ, ਤੀਜੀ ਤਿਮਾਹੀ ਦੌਰਾਨ 6.6 ਫ਼ੀਸਦੀ ਅਤੇ ਚੌਥੀ ਤਿਮਾਹੀ ਦੌਰਾਨ 6.3 ਫ਼ੀਸਦੀ ਬਣੀ ਰਹਿ ਸਕਦੀ ਹੈ। ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਸੀ ਕਿ ਇਹ ਅੰਦਾਜ਼ਾ ਮੌਜੂਦਾ ਅੰਕੜਿਆਂ ਅਤੇ ਸੰਤੁਲਿਤ ਜੋਖਮ ’ਤੇ ਆਧਾਰਤ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤੀ ਅਰਥਵਿਵਸਥਾ ਵਾਧੇ ਦੇ ਰਾਹ ’ਤੇ ਹੈ ਪਰ ਗਲੋਬਲ ਵਪਾਰ ਦੇ ਮੁੱਦਿਆਂ ਤੋਂ ਅਣਛੂਹੀ ਨਹੀਂ ਰਹਿ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ! Bank Locker 'ਚੋਂ ਚੀਜ਼ਾਂ ਗਾਇਬ ਹੋਣ ਨੂੰ ਲੈ ਕੇ RBI ਨੇ ਜਾਰੀ ਕੀਤੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਲ ਗੇਟਸ ਨੇ ਆਪਣੀ ਜਾਇਦਾਦ ਨੂੰ ਲੈ ਕੇ ਕੀਤਾ ਖੁਲਾਸਾ, ਬੱਚਿਆਂ ਨੂੰ ਦੇਣਗੇ ਸਿਰਫ਼ ਇੰਨਾ ਹਿੱਸਾ
NEXT STORY