ਬਿਜ਼ਨੈੱਸ ਡੈਸਕ– ਸੋਮਵਾਰ ਨੂੰ ਦੁਨੀਆ ਭਰ ’ਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਬੰਦ ਹੋਣ ਨਾਲ ਦੁਨੀਆ ਭਰ ’ਚ ਹਾਹਾਕਾਰ ਮਚ ਗਈ। ਇਸ ਨਾਲ ਫੇਸਬੁੱਕ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ ਅਤੇ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਇਕ ਦਿਨ 6.11 ਅਰਬ ਡਾਲਰ (ਕਰੀਬ 45,555 ਕਰੋੜ ਰੁਪਏ) ਦਾ ਨੁਕਸਾਨ ਹੋ ਗਿਆ। ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ’ਚ ਇਕ ਸਥਾਨ ਫਿਸਲ ਕੇ ਪੰਜਵੇਂ ਨੰਬਰ ’ਤੇ ਆ ਗਏ ਹਨ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 136 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਫੇਸਬੁੱਕ ਦੇ ਸ਼ੇਅਰਾਂ ’ਚ ਸੋਮਵਾਰ ਨੂੰ 4.9 ਫੀਸਦੀ ਦੀ ਗਿਰਾਵਟ ਆਈ। ਇਸ ਤਰ੍ਹਾਂ ਕੰਪਨੀ ਦਾ ਸ਼ੇਅਰ ਸਤੰਬਰ ਅੱਧ ਤੋਂਬਾਅਦ ਕਰੀਬ 15 ਫੀਸਦੀ ਡਿੱਗ ਚੁੱਕਾ ਹੈ। Bloomberg Billionaires Index ਮੁਤਾਬਕ, ਫੇਸਬੁੱਕ ਦੇ ਸ਼ੇਅਰਾਂ ’ਚ ਗਿਰਾਵਟ ਦੇ ਕਾਰਨ ਜ਼ੁਕਰਬਰਗ ਦੀ ਸੰਪਤੀ 6.11 ਅਰਬ ਡਾਲਰ ਘੱਟ ਕੇ 122 ਅਰਬ ਡਾਲਰ ਰਹਿ ਗਈ ਹੈ। ਕੁਝ ਦਿਨ ਪਹਿਲਾਂ, ਉਹ 140 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਅਮੀਰਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਸੀ। ਪਰ ਹੁਣ ਉਹ ਬਿਲ ਗੇਟਸ ਤੋਂ ਪਿੱਛੇ ਹੋ ਗਏ ਹਨ। ਦੱਸ ਦਈਏ ਕਿ ਗੇਟਸ 124 ਅਰਬ ਡਾਲਰ ਦੀ ਸੰਪਤੀ ਦੇ ਨਾਲ ਇਸ ਸੂਚੀ ’ਚ ਚੌਥੇ ਸਥਾਨ ’ਤੇ ਹਨ।
ਇਹ ਵੀ ਪੜ੍ਹੋ– WhatsApp ਨੇ ਦਿੱਤਾ ਵੱਡਾ ਝਟਕਾ, 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੰਦ
7 ਘੰਟਿਆਂ ਤਕ ਡਾਊਨ ਰਹੇ ਐਪਸ
ਭਾਰਤੀ ਸਮੇਂ ਮੁਤਾਬਕ, ਸੋਮਵਾਰ ਰਾਤ ਨੂੰ ਕਰੀਬ 10 ਵਜੇ ਦੇ ਕਰੀਬ ਦੁਨੀਆ ਭਰ ’ਚ ਫੇਸਬੁੱਕ ਦੀਆਂ ਸਾਰੀਆਂ ਸੇਵਾਵਾਂ ਡਾਊਨ ਹੋ ਗਈਆ। ਫੇਸਬੁੱਕ ਦੀਆਂ ਸੇਵਾਵਾਂ ਤੋਂ ਇਲਾਵਾ ਇੰਸਟਾਗ੍ਰਾਮ, ਵਟਸਐਪ, ਅਮਰੀਕੀ ਟੈਲੀਕਾਮ ਕੰਪਨੀਾਂ ਜਿਵੇਂ- Verizon, At&t ਅਤੇ T Mobile ਦੀਆਂ ਸੇਵਾਵਾਂ ਵੀ ਘੰਟੀਆਂ ਤਕ ਠੱਪ ਰਹੀਆਂ। ਹਾਲਾਂਕਿ, ਕਰੀਬ 7 ਘੰਟਿਆਂ ਤਕ ਡਾਊਨ ਰਹਿਣ ਤੋਂ ਬਾਅਦ ਇਨ੍ਹਾਂ ਐਪਸ ਨੇ ਫਿਰ ਤੋਂ ਆਂਸ਼ਿਕ ਰੂਪ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ
ਮਹਿੰਗਾਈ ਦਾ ਝਟਕਾ: ਪੈਟਰੋਲ ਮਗਰੋਂ ਡੀਜ਼ਲ ਵੀ ਹੋਇਆ 100 ਤੋਂ ਪਾਰ, ਜਾਣੋ ਅੱਜ ਦੇ ਭਾਅ
NEXT STORY