ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 107.98 ਅੰਕ ਯਾਨੀ 0.33 ਫੀਸਦੀ ਵਧ ਕੇ 33,174.39 'ਤੇ ਅਤੇ ਨਿਫਟੀ 53.50 ਅੰਕ ਯਾਨੀ 0.53 ਫੀਸਦੀ ਵਧ ਕੇ 10,184.15 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ, ਫਾਰਮ, ਮੇਟਲ, ਅਤੇ ਰਿਆਲਟੀ ਸੈਕਟਰ ਦੇ ਸ਼ੇਅਰਾਂ 'ਚ ਖਰੀਦਦਾਰੀ ਵਧਣ ਨਾਲ ਬਾਜ਼ਾਰ 'ਚ ਅੱਜ ਵਾਧੇ ਨਾਲ ਕਾਰੋਬਾਰ ਹੋਇਆ।
-ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.06 ਫੀਸਦੀ ਦੇ ਵਾਧੇ ਨਾਲ 16048 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.36 ਫੀਸਦੀ ਵਧ ਕੇ 18,966 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.36 ਫੀਸਦੀ ਚੜ੍ਹ ਕੇ 17152 ਦੇ ਪੱਧਰ 'ਤੇ ਬੰਦ ਹੋਇਆ ਹੈ।
-ਨਿਫਟੀ 'ਚ ਤੇਜ਼ੀ
ਬੈਂਕਿੰਗ. ਐੱਫ.ਐੱਮ.ਸੀ.ਜੀ. ਰਿਆਲਟੀ ਕੈਪੀਟਲ ਗੁਡਸ, ਪਾਵਰ, ਮੀਡੀਆ, ਮੇਟਲ, ਫਾਰਮ, ਆਟੋ ਅਤੇ ਆਇਲ ਅਤੇ ਗੈਸ ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ+ 0.75 ਫੀਸਦੀ ਵਧ ਕੇ 24.427 ਦੇ ਪੱਧਰ 'ਤੇ ਬੰਦ ਹੋਇਆ। ਮੇਟਲ ਇੰਡੈਕਸ 'ਚ 1.82 ਫੀਸਦੀ, ਨਿਫਟੀ ਰਿਆਲਟੀ 'ਚ 0.46 ਫੀਸਦੀ, ਨਿਫਟੀ ਫਾਰਮ 'ਚ 0.76 ਫੀਸਦੀ, ਨਿਫਟੀ ਆਈ.ਟੀ. 'ਚ 0.61 ਫੀਸਦੀ ਅਤੇ ਨਿਫਟੀ ਆਟੋ 'ਚ 0.44 ਫੀਸਦੀ ਦੇ ਵਾਧਾ ਦਰਜ ਕੀਤਾ ਗਿਆ ਹੈ।
-ਟਾਪ ਗੇਨਰ
ਐੱਚ.ਪੀ.ਸੀ.ਐੱਲ., ਹਿੰਡਾਲਕੋ, ਐੱਸ.ਬੀ.ਆਈ. , ਬਾਸ਼, ਆਈਸ਼ਰ ਮੋਟਰਸ, ਟਾਟਾ ਸਟੀਲ, ਟੀ.ਸੀ.ਐੱਸ. ਏਸ਼ੀਅਨ ਪੇਂਟਸ
ਟਾਪ ਲੂਜ਼ਰਸ
ਭਾਰਤੀ ਇਨਫ੍ਰਟੇਲ, ਭਾਰਤੀ ਏਅਰਟੈੱਲ. ਬਜਾਜ ਆਟੋ, ਹੀਰੋ ਮੋਟੋਕਾਰਪ. ਐੱਚ.ਡੀ.ਐੱਫ.ਸੀ, ਮਹਿੰਦਰਾ ਐਂਡ ਮਹਿੰਦਰਾ
ਇਸ ਸਾਲ ਇਨ੍ਹਾਂ ਅਰਬਪਤੀਆਂ ਨੇ ਗਵਾਏ ਕਰੋੜ ਰੁਪਏ
NEXT STORY