ਨਵੀਂ ਦਿੱਲੀ- ਬੀਤੇ ਦਿਨ ਅਮਰੀਕਾ ਵੱਲੋਂ ਲਗਾਏ ਗਏ ਰੈਸੀਪ੍ਰੋਕਲ ਟੈਰਿਫ਼ ਦੇ ਐਲਾਨ ਮਗਰੋਂ ਪੂਰੇ ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਕੋਹਰਾਮ ਮਚ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਜਾਪਾਨ 'ਤੇ 24 ਫ਼ੀਸਦੀ, ਜਦਕਿ ਭਾਰਤ 'ਤੇ 26 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਚੀਨ 'ਤੇ 34 ਫ਼ੀਸਦੀ, ਤਾਈਵਾਨ 'ਤੇ 32 ਫ਼ੀਸਦੀ ਤੇ ਥਾਈਲੈਂਡ 'ਤੇ 36 ਫ਼ੀਸਦੀ ਤੱਕ ਟੈਰਿਫ਼ ਦਾ ਐਲਾਨ ਕੀਤਾ ਗਿਆ ਹੈ। ਸਭ ਤੋਂ ਵੱਧ ਟੈਰਿਫ਼ ਕੰਬੋਡੀਆ (49 ਫ਼ੀਸਦੀ) ਤੇ ਵੀਅਤਨਾਮ (46 ਫ਼ੀਸਦੀ) ਲਗਾਇਆ ਗਿਆ ਹੈ।
ਇਸ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰਾਂ 'ਚ ਮੰਦੀ ਦੇਖੀ ਜਾ ਰਹੀ ਹੈ। ਜਾਪਾਨ ਦਾ ਨਿਕੇਈ ਇੰਡੈਕਸ 1 ਹਜ਼ਾਰ ਤੋਂ ਵੱਧ ਅੰਕ ਡਿੱਗ ਚੁੱਕਾ ਹੈ, ਜਦਕਿ ਹਾਂਗਕਾਂਗ ਦੇ ਹਾਂਗ ਸੈਂਗ ਇੰਡੈਕਸ 'ਚ ਵੀ 378 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਜੇਕਰ ਭਾਰਤੀ ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ 'ਚ ਵੀ ਹੁਣ ਤੱਕ 170 ਅੰਕਾਂ ਦੀ ਗਿਰਾਵਟ ਆ ਚੁੱਕੀ ਹੈ, ਜਦਕਿ ਨਿਫਟੀ 'ਚ ਵੀ 40 ਅੰਕਾਂ ਦੀ ਗਿਰਾਵਟ ਆ ਚੁੱਕੀ ਹੈ। ਦੱਖਣੀ ਕੋਰੀਆ ਦਾ ਕੋਪਸੀ ਵੀ 30 ਅੰਕ ਹੇਠਾਂ ਚੱਲ ਰਿਹਾ ਹੈ।
ਇੰਗਲੈਂਡ ਦਾ ਫਾਈਨੈਂਸ਼ੀਅਲ ਟਾਈਮਜ਼ ਸਟਾਕ ਐਕਸਚੇਂਜ 'ਚ ਵੀ ਹੁਣ ਤੱਕ 30 ਅੰਕਾਂ ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ। ਜਰਮਨੀ ਦਾ ਡੀ.ਏ.ਐਕਸ. ਵੀ 467 ਅੰਕ ਡਿੱਗ ਚੁੱਕਾ ਹੈ।
ਦੁਨੀਆ ਭਰ 'ਤੇ ਟੈਰਿਫ਼ ਲਗਾਉਣ ਵਾਲੇ ਅਮਰੀਕਾ ਦੇ ਡਾਓ ਜੋਨਸ 'ਚ 862 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਨੈਸਡੈਕ 'ਚ ਵੀ 689 ਅੰਕਾਂ ਦੀ ਗਿਰਾਵਟ ਆਈ।
ਇਹ ਵੀ ਪੜ੍ਹੋ- ਭਾਰਤ ਦੇ ਇਨ੍ਹਾਂ ਸੈਕਟਰਾਂ 'ਤੇ ਸਭ ਤੋਂ ਵੱਧ ਅਸਰ ਦਿਖਾਏਗੀ ਟਰੰਪ ਦੀ 'ਟੈਰਿਫ਼ ਨੀਤੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Gold ਮਾਰਕਿਟ 'ਚ ਵੱਡਾ ਉਛਾਲ, ਟਰੰਪ ਟੈਰਿਫ ਕਾਰਨ ਸੋਨੇ ਨੇ ਬਣਾਇਆ ਨਵਾਂ ਰਿਕਾਰਡ
NEXT STORY