ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਵਿਚਕਾਰ ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵੀ ਮਜ਼ਬੂਤੀ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 48.36 ਅੰਕ ਚੜ੍ਹ ਕੇ 34,443.42 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 30.20 ਅੰਕ ਦੀ ਤੇਜ਼ੀ ਨਾਲ 10,578.90 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਐੱਨ. ਐੱਸ. ਈ.-50 ਦਾ ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ 38.50 ਅੰਕ ਮਜ਼ਬੂਤ ਹੋ ਕੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ ਜਾਪਾਨ ਦਾ ਨਿੱਕੇਈ 280 ਤੋਂ ਵਧ ਅੰਕ ਚੜ੍ਹ ਕੇ ਕਾਰੋਬਾਰ ਕਰ ਰਿਹਾ ਸੀ।
ਫਿਲਹਾਲ ਐੱਸ. ਜੀ. ਐਕਸ. ਨਿਫਟੀ 38.50 ਅੰਕ ਦੀ ਤੇਜ਼ੀ ਨਾਲ 10,592 ਦੇ ਨੇੜੇ-ਤੇੜੇ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ ਜਾਪਾਨ ਦਾ ਬਾਜ਼ਾਰ ਨਿੱਕੇਈ 282 ਅੰਕ ਯਾਨੀ 1.3 ਫੀਸਦੀ ਦੀ ਮਜ਼ਬੂਤੀ ਨਾਲ 22,130.25 'ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜਿਟ ਅਤੇ ਹਾਂਗ ਕਾਂਗ ਦੇ ਹੈਂਗ ਸੇਂਗ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।
ਸੈਂਸੈਕਸ-ਨਿਫਟੀ 'ਤੇ ਕਾਰੋਬਾਰ-
ਸ਼ੁਰੂਆਤੀ ਕਾਰੋਬਾਰ 'ਚ ਬੀ. ਐੱਸ. ਈ. ਲਾਰਜ ਕੈਪ 'ਚ 0.12 ਫੀਸਦੀ ਦੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਇਸ 'ਚ ਡਾਬਰ, ਵਿਪਰੋ, ਸਿਪਲਾ, ਅਲਟ੍ਰਾਟੈੱਕ ਸੀਮੈਂਟ, ਅੰਬੂਜਾ ਸੀਮੈਂਟ, ਐੱਚ. ਡੀ. ਐੱਫ. ਸੀ. ਲਾਈਫ, ਅਤੇ ਵੇਦਾਂਤਾ ਲਿਮਟਿਡ ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਜ਼ਿਆਦਾਤਰ ਸਟਾਕ 'ਚ ਗਿਰਾਵਟ ਅਤੇ ਕੁਝ ਸਪਾਟ ਹੋ ਕੇ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੇ ਇਲਾਵਾ ਮਿਡ ਕੈਪ 'ਚ 0.29 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਸਮਾਲ ਕੈਪ ਇੰਡੈਕਸ ਵੀ 0.29 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ। ਉੱਥੇ ਹੀ, ਨਿਫਟੀ ਮਿਡ ਕੈਪ-100 'ਚ 0.26 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ। ਨਿਫਟੀ ਮਿਡ ਕੈਪ-100 ਦੇ 64 ਸਟਾਕ 'ਚ ਤੇਜ਼ੀ, ਜਦੋਂ ਕਿ 33 'ਚ ਗਿਰਾਵਟ ਅਤੇ 3 ਬਿਨਾਂ ਬਦਲਾਅ ਦੇ ਕਾਰੋਬਾਰ ਕਰਦੇ ਦੇਖਣ ਨੂੰ ਮਿਲੇ।
ਸੈਂਸੈਕਸ-ਨਿਫਟੀ ਦੇ ਟਾਪ ਸਟਾਕ-
ਸੈਂਸੈਕਸ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਅਡਾਣੀ ਪੋਰਟਸ, ਯੈੱਸ ਬੈਂਕ, ਭਾਰਤੀ ਏਅਰਟੈੱਲ, ਟਾਟਾ ਮੋਟਰਜ਼, ਟਾਟਾ ਸਟੀਲ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਨਿਫਟੀ 'ਚ ਵੇਦਾਂਤਾ, ਆਇਸ਼ਰ ਮੋਟਰਜ਼, ਵਿਪਰੋ, ਯੈੱਸ ਬੈਂਕ ਅਤੇ ਟਾਟਾ ਮੋਟਰਜ਼ ਦੇ ਸਟਾਕ ਟਾਪ ਸ਼ੇਅਰਾਂ 'ਚ ਨਜ਼ਰ ਆਏ।
ਰੇਲ ਯਾਤਰੀਆਂ ਨੂੰ ਵੱਡੀ ਰਾਹਤ, ਘੱਟ ਹੋਵੇਗਾ ਟ੍ਰੇਨਾਂ ਦਾ ਕਿਰਾਇਆ
NEXT STORY