ਨਵੀਂ ਦਿੱਲੀ - ਰੇਲ 'ਚ ਯਾਤਰਾ ਕਰਨ ਵਾਲੇ ਮੁਸਾਫਿਰਾਂ ਲਈ ਰੇਲਵੇ ਨੇ ਵੱਡੀ ਰਾਹਤ ਦਿੱਤੀ ਹੈ। ਖਬਰ ਹੈ ਕਿ ਰੇਲਵੇ ਕਈ ਟਰੇਨਾਂ ਦੀਆਂ ਟਿਕਟਾਂ ਦੇ ਕਿਰਾਏ ਨੂੰ ਘੱਟ ਕਰਨ ਜਾ ਰਿਹਾ ਹੈ, ਜਿਨ੍ਹਾਂ 'ਚ ਰਾਜਧਾਨੀ, ਸ਼ਤਾਬਦੀ ਅਤੇ ਦੂਰੰਤੋ ਐਕਸਪ੍ਰੈਸ ਟਰੇਨਾਂ ਸ਼ਾਮਲ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਵੱਲੋਂ ਮਿਲਣ ਵਾਲੇ ਖਾਣੇ 'ਤੇ ਟੈਕਸ ਘੱਟ ਕਰ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਨਾਲ ਟਿਕਟ ਰੇਟ 'ਚ ਕਮੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਵਿੱਤ ਮੰਤਰਾਲਾ ਨੇ ਨਿਰਦੇਸ਼ ਜਾਰੀ ਕੀਤਾ ਸੀ ਕਿ ਟਰੇਨ ਅਤੇ ਪਲੇਟਫਾਰਮ 'ਤੇ ਮਿਲਣ ਵਾਲੇ ਖਾਣ ਵਾਲੇ ਪਦਾਰਥਾਂ ਅਤੇ ਪੀਣ ਵਾਲੇ ਪਦਾਰਥਾਂ 'ਤੇ ਜੀ. ਐੱਸ. ਟੀ. ਦੀ ਬਰਾਬਰ ਦਰ ਲਾਗੂ ਕੀਤੀ ਜਾਵੇ।
ਰੇਲਵੇ ਮੁਤਾਬਕ ਹੁਣ ਇਸ ਟੈਕਸ ਕਟੌਤੀ ਤੋਂ ਬਾਅਦ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਦੇ ਫਰਸਟ ਏ. ਸੀ. ਅਤੇ ਚੇਅਰ ਕਾਰ 'ਚ ਬ੍ਰੇਕਫਾਸਟ 90 ਰੁਪਏ 'ਚ ਮਿਲ ਜਾਵੇਗਾ ਅਤੇ ਸੈਕੰਡ ਅਤੇ ਥਰਡ ਏ. ਸੀ. ਸਮੇਤ ਚੇਅਰ ਕਾਰ 'ਚ ਇਹ 70 ਰੁਪਏ 'ਚ ਮਿਲ ਜਾਵੇਗਾ, ਜਦੋਂ ਕਿ ਦੁਰੰਤੋ ਦੇ ਸਲੀਪਰ 'ਚ 40 ਰੁਪਏ 'ਚ ਬ੍ਰੇਕਫਾਸਟ ਮਿਲ ਜਾਵੇਗਾ।
ਦੇਸ਼ ਨੂੰ ਰਿਫਾਰਮ ਕਰ ਕੇ ਹੀ ਰਹਾਂਗੇ : ਮੋਦੀ
NEXT STORY