ਮੁੰਬਈ - ਬੈਂਕ ਨਿਫਟੀ, ਮਿਡਕੈਪ ਇੰਡੈਕਸ ਅਤੇ ਸਮਾਲਕੈਪ ਇੰਡੈਕਸ 'ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ (10 ਜਨਵਰੀ) ਨੂੰ ਸ਼ੇਅਰ ਬਾਜ਼ਾਰਾਂ 'ਚ ਭਾਰੀ ਬਿਕਵਾਲੀ ਹੋਈ, ਜਿਸ ਕਾਰਨ ਬਾਜ਼ਾਰ 'ਚ ਦਬਾਅ ਰਿਹਾ। ਅੱਜ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਲਾਲ ਨਿਸ਼ਾਨ 'ਤੇ ਬੰਦ ਹੋਇਆ। ਨਿਫਟੀ 95 ਅੰਕ ਭਾਵ 0.4 ਫ਼ੀਸਦੀ ਡਿੱਗ ਕੇ 23,431.50 'ਤੇ ਬੰਦ ਹੋਇਆ। ਨਿਫਟੀ ਦੇ 14 ਸਟਾਕ ਵਾਧੇ ਨਾਲ, 36 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ।
ਦੂਜੇ ਪਾਸੇ ਸੈਂਸੈਕਸ 241.30 ਅੰਕ ਭਾਵ 0.31 ਫ਼ੀਸਦੀ ਡਿੱਗ ਕੇ 77,378.91 'ਤੇ ਅਤੇ ਨਿਫਟੀ ਬੈਂਕ 769 ਅੰਕ ਡਿੱਗ ਕੇ 48,734 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 8 ਸਟਾਕ ਵਾਧੇ ਨਾਲ ਅਤੇ 22 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਸਵੇਰੇ ਸੈਂਸੈਕਸ 62 ਅੰਕਾਂ ਦੇ ਵਾਧੇ ਨਾਲ 77,682 'ਤੇ ਖੁੱਲ੍ਹਿਆ। ਨਿਫਟੀ 25 ਅੰਕ ਚੜ੍ਹ ਕੇ 23,551 'ਤੇ ਖੁੱਲ੍ਹਿਆ। ਬੈਂਕ ਨਿਫਟੀ 77 ਅੰਕ ਡਿੱਗ ਕੇ 49,426 'ਤੇ ਖੁੱਲ੍ਹਿਆ। ਪਰ ਇਸ ਤੋਂ ਬਾਅਦ ਬਾਜ਼ਾਰ 'ਚ ਗਿਰਾਵਟ ਵਧ ਗਈ।
ਆਈਟੀ ਇੰਡੈਕਸ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। ਸ਼ੁਰੂਆਤ 'ਚ ਸੂਚਕ ਅੰਕ ਢਾਈ ਫੀਸਦੀ ਤੋਂ ਜ਼ਿਆਦਾ ਚੜ੍ਹਿਆ ਸੀ। ਰੀਅਲਟੀ, ਆਇਲ ਐਂਡ ਗੈਸ ਇੰਡੈਕਸ 'ਚ ਵੀ ਵਾਧਾ ਦਰਜ ਕੀਤਾ ਗਿਆ। ਐਫਐਮਸੀਜੀ, ਪੀਐਸਯੂ ਬੈਂਕ, ਆਟੋ ਵਿੱਚ ਸਭ ਤੋਂ ਵੱਧ ਦਬਾਅ ਦੇਖਿਆ ਗਿਆ। ਨਿਫਟੀ 'ਤੇ ਟੀਸੀਐਸ, ਟੈਕ ਮਹਿੰਦਰਾ, ਵਿਪਰੋ, ਇੰਫੋਸਿਸ, ਐਚਸੀਐਲ ਟੈਕ ਸਭ ਤੋਂ ਵੱਧ ਲਾਭਕਾਰੀ ਸਨ। ਸਭ ਤੋਂ ਜ਼ਿਆਦਾ ਗਿਰਾਵਟ ਇੰਡਸਇੰਡ ਬੈਂਕ, ਬੀਈਐਲ, ਐਨਟੀਪੀਸੀ, ਟਾਟਾ ਕੰਜ਼ਿਊਮਰ, ਐਸਬੀਆਈ ਵਿੱਚ ਦਰਜ ਕੀਤੀ ਗਈ।
ਅਮਰੀਕੀ ਬਾਜ਼ਾਰ ਕੱਲ੍ਹ ਬੰਦ ਹੋਏ ਸਨ, ਪਰ ਅਮਰੀਕੀ ਵਾਇਦਾ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਸੀ। ਅਮਰੀਕਾ ਵਿੱਚ ਦਸੰਬਰ ਦੇ ਰੁਜ਼ਗਾਰ ਅੰਕੜਿਆਂ ਤੋਂ ਪਹਿਲਾਂ, ਡਾਓ ਫਿਊਚਰਜ਼ 150 ਅੰਕਾਂ ਨਾਲ ਕਮਜ਼ੋਰ ਦਿਖਾਈ ਦਿੱਤਾ ਅਤੇ ਨਿੱਕੇਈ 300 ਅੰਕ ਡਿੱਗਿਆ। ਗਿਫਟ ਨਿਫਟੀ ਵੀ 54 ਅੰਕ ਡਿੱਗ ਕੇ 23,592 ਦੇ ਪੱਧਰ ਦੇ ਆਲੇ-ਦੁਆਲੇ ਰਿਹਾ। ਕੱਲ੍ਹ ਦੀ ਤਿੱਖੀ ਗਿਰਾਵਟ ਵਿੱਚ, ਐਫਆਈਆਈ ਨੇ 12800 ਕਰੋੜ ਰੁਪਏ ਦੇ ਸੂਚਕਾਂਕ ਅਤੇ ਸਟਾਕ ਫਿਊਚਰਜ਼ ਸਮੇਤ 7200 ਕਰੋੜ ਰੁਪਏ ਦੀ ਨਕਦੀ ਦੀ ਵੱਡੀ ਵਿਕਰੀ ਕੀਤੀ, ਪਰ ਘਰੇਲੂ ਫੰਡਾਂ ਨੇ ਵੀ ਲਗਾਤਾਰ 17ਵੇਂ ਦਿਨ 7600 ਕਰੋੜ ਰੁਪਏ ਦੀ ਵੱਡੀ ਖਰੀਦ ਕੀਤੀ।
ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਗਿਰਾਵਟ ਜਾਰੀ, 90 ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ
NEXT STORY