ਪੰਜਾਬ ਡੈਸਕ - ਪ੍ਰਸਿੱਧ ਬਾਡੀਬਿਲਡਰ ਤੇ ਪੰਜਾਬੀ ਅਦਾਕਾਰ ਵਰਿੰਦਰ ਘੁਮਣ ਦੀ ਮੌਤ ਦੀ ਖ਼ਬਰ ਤੋਂ ਬਾਅਦ ਸਾਰੇ ਪੰਜਾਬ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚ ਗਈ ਹੈ। ਮਾਹੌਲ ਪੂਰੀ ਤਰ੍ਹਾਂ ਗ਼ਮਗੀਨ ਹੋ ਗਿਆ। ਘਰ ਦੇ ਬਾਹਰ ਵਰਿੰਦਰ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਲੋਕਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਮਾਤਾ-ਪਿਤਾ, ਭਰਾ-ਭੈਣ ਅਤੇ ਨਜ਼ਦੀਕੀ ਸੱਜਣ ਭੁੱਬਾਂ ਮਾਰ ਰੋ ਰਹੇ ਸਨ, ਜਦਕਿ ਉਸਦੇ ਚਾਹੁਣ ਵਾਲੇ “ਘੁਮਣ ਭਾਜੀ ਅਮਰ ਰਹੋ” ਦੇ ਨਾਅਰੇ ਲਾ ਰਹੇ ਸਨ।
ਵਰਿੰਦਰ ਘੁਮਣ ਸਿਰਫ਼ ਬਾਡੀਬਿਲਡਿੰਗ ਦੀ ਦੁਨੀਆ ਵਿੱਚ ਹੀ ਨਹੀਂ, ਸਗੋਂ ਫ਼ਿਲਮ ਇੰਡਸਟਰੀ ਵਿੱਚ ਵੀ ਇਕ ਜਾਣਿਆ ਮਾਣਿਆ ਨਾਮ ਸੀ। ਉਨ੍ਹਾਂ ਕਈ ਫ਼ਿਲਮਾਂ ਵਿੱਚ ਆਪਣੀ ਦਬਦਬੇਦਾਰ ਹਾਜ਼ਰੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਸਨ। ਉਹ ਮਿਸਟਰ ਇੰਡੀਆ, ਮਿਸਟਰ ਏਸ਼ੀਆ ਸਮੇਤ ਕਈ ਖਿਤਾਬ ਆਪਣੇ ਨਾਮ ਕਰ ਚੁੱਕਾ ਸੀ।
ਇਕ ਹੱਥ ’ਚ ਮੋਬਾਈਲ ਤੇ ਦੂਜੇ ’ਚ ਪਿਸਤੌਲ ਲੈ ਕੇ ਜਬਰ-ਜ਼ਨਾਹ ਕਰਨਾ ਅਸੰਭਵ: ਹਾਈ ਕੋਰਟ
NEXT STORY