ਨਵੀਂ ਦਿੱਲੀ, (ਭਾਸ਼ਾ)– ਮਾਰੂਤੀ ਸੁਜ਼ੂਕੀ ਇੰਡੀਆ ਘੱਟ ਈਂਧਨ ਖਪਤ ਵਾਲੀਆ ਕਾਰਾਂ ਦੇ ਡਿਜਾਈਨ ਅਤੇ ਉਸ ਨੂੰ ਪੇਸ਼ ਕਰਨਾ ਜਾਰੀ ਰੱਖੇਗੀ ਕਿਉਂਕਿ ਇਹ ਗਾਹਕਾਂ ਲਈ ਵਾਹਨ ਖਰੀਦ ਫੈਸਲੇ ਦੇ ਸਮੇਂ ਅਹਿਮ ਕਾਰਕ ਬਣਿਆ ਹੋਇਆ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਕਿਹਾ। ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਤਿੰਨ ਦਹਾਕਿਆ ਤੋਂ ਈਂਧਨ ਦੇ ਲਿਹਾਜ ਨਾਲ ਸਭ ਤੋਂ ਸ਼ਾਨਦਾਰ ਵਾਹਨ ਪੇਸ਼ ਕਰ ਰਹੀ ਹੈ। ਉਸ ਨੇ ਇਸ ਮੌਕੇ ’ਤੇ ‘ਕੰਮ ਨਾਲ ਕੰਮ ਬਣੇਗਾ’ ਮੁਹਿੰਮ ਸ਼ੁਰੂ ਕੀਤੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਵਾਹਨਾਂ ਦੇ ਪ੍ਰਦਰਸ਼ਨ ਨਾਲ ਸਮਝੌਤਾ ਕੀਤੇ ਬਿਨਾਂ ਕੁਸ਼ਲਤਾ ਦਾ ਟੀਚਾ ਹਾਸਲ ਕੀਤਾ ਜਾਏਗਾ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਆਪਣੇ ਅਧਿਐਨ ’ਚ ਦੇਖਿਆ ਕਿ ਜਦੋਂ ਈਂਧਨ ਦੇ ਰੇਟ ਘੱਟ ਸਨ ਤਾਂ ਵੀ ਈਂਧਨ ਕੁਸ਼ਲਤਾ ਇਕ ਅਹਿਮ ਖਰੀਦ ਮਾਪਦੰਡ ਬਣਿਆ ਹੋਇਆ ਸੀ। ਹੁਣ ਜਦੋਂ ਪੈਟਰੋਲ-ਡੀਜ਼ਲ ਦੇ ਰੇਟਾਂ ’ਚ ਕਾਫੀ ਵਾਧਾ ਹੋਇਆ ਹੈ, ਇਹ ਹੁਣ ਹੋਰ ਅਹਿਮ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਈਂਧਨ ਦੀਆਂ ਕੀਮਤਾਂ ਹਾਲ-ਫਿਲਹਾਲ ਘੱਟ ਹੋਣ ਦੀ ਉਮੀਦ ਨਹੀਂ ਹੈ। ਅਜਿਹੇ ’ਚ ਗਾਹਕ ਇਸ ਤਰ੍ਹਾਂ ਦੇ ਵਾਹਨ ਪਸੰਦ ਕਰਨਗੇ ਜੋ ਘੱਟ ਈਂਧਨ ’ਚ ਜ਼ਿਆਦਾ ਚੱਲਣ ਯਾਨੀ ਈਂਧਨ ਖਪਤ ਦੇ ਮਾਮਲੇ ’ਚ ਵਧੇਰੇ ਕੁਸ਼ਲ ਹੋਣ।
ਸ਼੍ਰੀਵਾਸਤਵ ਨੇ ਕਿਹਾ ਕਿ ਕੰਪਨੀਆਂ ਲਈ ਸਖਤ ਨਿਯਮਾਂ ਦੀ ਪਾਲਣਾ ਕਰਨ ਨੂੰ ਲੈ ਕੇ ਈਂਧਨ ਕੁਸ਼ਲ ਕਾਰਾਂ ਦਾ ਵਿਕਾਸ ਵੀ ਅਹਿਮ ਹੈ। ਨਵੇਂ ਸਖਤ ਨਿਯਮ ਅਗਲੇ ਸਾਲ ਤੋਂ ਲਾਗੂ ਹੋਣਗੇ।
ਟਰੱਕ ਚਾਲਕਾਂ ਦੇ ਪੱਖ ’ਚ ਬੋਲੇ ਗਡਕਰੀ, ਪਾਇਲਟਾਂ ਵਾਂਗ ਡਰਾਈਵਿੰਗ ਦੇ ਘੰਟੇ ਹੋਣ ਤੈਅ
NEXT STORY