ਨਵੀਂ ਦਿੱਲੀ, (ਭਾਸ਼ਾ)– ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਰੱਕ ਚਾਲਕਾਂ ਅਤੇ ਸੜਕ ਹਾਦਸਿਆ ’ਚ ਕਮੀ ਲਿਆਉਣ ਲਈ ਗੱਡੀ ਚਲਾਉਣ ਦਾ ਸਮਾਂ ਤੈਅ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਮਰਸ਼ੀਅਲ ਵਾਹਨਾਂ ’ਚ ਚਾਲਕ ਨੂੰ ਨੀਂਦ ਆਉਣ ਦਾ ਪਤਾ ਲਗਾਉਣ ਵਾਲੇ ਸੈਂਸਰ ਲਗਾਉਣ ’ਤੇ ਵੀ ਜ਼ੋਰ ਦਿੱਤਾ।
ਗਡਕਰੀ ਨੇ ਕਈ ਟਵੀਟ ਕਰ ਕੇ ਕਿਹਾ ਕਿ ਪਾਇਲਟਾਂ ਵਾਂਗ ਟਰੱਕ ਚਾਲਕਾਂ ਲਈ ਵੀ ਡਰਾਈਵਿੰਗ ਦੇ ਘੰਟੇ ਨਿਸ਼ਚਿਤ ਹੋਣੇ ਚਾਹੀਦੇ ਹਨ। ਇਸ ਨਾਲ ਥਕਾਵਟ ਕਾਰਨ ਹੋਣ ਵਾਲੇ ਹਾਦਸਿਆਂ ’ਚ ਕਮੀ ਆਵੇਗੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਅਧਿਕਾਰੀਆ ਨਾਲ ਯੂਰਪੀ ਮਾਪਦੰਡਾਂ ਮੁਤਾਬਕ ਕਮਰਸ਼ੀਅਲ ਵਾਹਨਾਂ ’ਚ ਵਾਹਨ ਚਲਾਉਂਦੇ ਸਮੇਂ ਨੀਂਦ ਆਉਣ ਦਾ ਪਤਾ ਲਗਾਉਣ ਵਾਲੇ ਸੈਂਸਰ ਨੂੰ ਲੈ ਕੇ ਨੀਤੀ ’ਤੇ ਕੰਮ ਕਰਨ ਨੂੰ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਜ਼ਿਲਾ ਸੜਕ ਕਮੇਟੀਆ ਦੀ ਨਿਯਮਿਤ ਬੈਠਕ ਸੱਦਣ ਲਈ ਮੁੱਖ ਮੰਤਰੀਆਂ ਅਤੇ ਜ਼ਿਲਾ ਕਲੈਕਟਰਾਂ ਨੂੰ ਚਿੱਠੀ ਲਿਖਣਗੇ। ਇਸ ਤੋਂ ਪਹਿਲਾਂ ਗਡਕਰੀ ਰਾਸ਼ਟਰੀ ਸੜਕ ਸੁਰੱਖਿਆ ਪਰਿਸ਼ਦ (ਐੱਨ. ਆਰ. ਐੱਸ. ਸੀ.) ਵਿਚ ਨਾਮਜ਼ਦ ਨਵੇਂ ਮੈਂਬਰਾਂ ਨਾਲ ਬੈਠਕ ’ਚ ਸ਼ਾਮਲ ਹੋਏ। ਮੰਤਰੀ ਨੇ ਦੱਸਿਆ ਕਿ ਪਰਿਸ਼ਦ ਦੀ ਬੈਠਕ ਹਰ ਦੋ ਮਹੀਨਿਆਂ ’ਚ ਇਕ ਵਾਰ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।
ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਲਈ ਖੁਸ਼ਖਬਰੀ, ਅਗਲੇ ਸਾਲ ਤਨਖਾਹ ਵਿੱਚ ਹੋਵੇਗਾ ਇੰਨਾ ਵਾਧਾ
NEXT STORY