ਫਗਵਾੜਾ (ਜਲੋਟਾ) : ਫਗਵਾੜਾ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲੇ ਵਿੱਚ ਚੋਰਾਂ ਨੇ ਇੱਕ ਅਜੀਬੋ-ਗਰੀਬ ਕਾਰਨਾਮੇ ਨੂੰ ਅੰਜਾਮ ਦਿੰਦਿਆਂ ਇੱਕ ਹਵੇਲੀ ਵਿੱਚ ਰੱਖੀਆਂ 5 ਮੱਝਾਂ ਚੋਰੀ ਕਰ ਲਈਆਂ ਹਨ। ਚੋਰੀ ਦੀ ਇਸ ਘਟਨਾ ਸਬੰਧੀ ਪੁਲਸ ਥਾਣਾ ਸਤਨਾਮਪੁਰਾ ਵਿੱਚ ਪਿੰਡ ਮੌਲੀ ਦੇ ਰਹਿਣ ਵਾਲੇ ਪ੍ਰੇਮ ਲਾਲ ਪੁੱਤਰ ਸਵਰਨ ਰਾਮ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਅਨੁਸਾਰ ਚੋਰ ਉਸ ਦੀ ਹਵੇਲੀ ਵਿੱਚੋਂ 5 ਮੱਝਾਂ ਲੈ ਕੇ ਫ਼ਰਾਰ ਹੋ ਗਏ ਹਨ। ਪੁਲਸ ਨੇ ਪ੍ਰੇਮ ਲਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ 331(4) ਅਤੇ 305 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਬਾਈਪਾਸ ਚੌਕ ਦੇ ਪੁਲ਼ ਤੋਂ ਡਿੱਗਾ ਮੋਟਰਸਾਈਕਲ ਸਵਾਰ, ਮੌਕੇ 'ਤੇ ਹੋਈ ਮੌਤ
ਇਹ ਘਟਨਾ ਇਲਾਕੇ ਦੇ ਲੋਕਾਂ ਵਿੱਚ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਹੁਣ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾ ਰਹੇ ਹਨ ਕਿ ਕੀ ਫਗਵਾੜਾ ਵਿੱਚ ਹੁਣ ਪਸ਼ੂ ਵੀ ਚੋਰਾਂ ਤੋਂ ਸੁਰੱਖਿਅਤ ਨਹੀਂ ਹਨ? ਫਿਲਹਾਲ ਪੁਲਸ ਵੱਲੋਂ ਚੋਰਾਂ ਦੀ ਭਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ 3 ਦਿਨ ਕਹਿਰ ਵਰ੍ਹਾਏਗਾ ਮੌਸਮ! ਪੰਜਾਬ ਸਣੇ 10 ਤੋਂ ਵੱਧ ਸੂਬਿਆਂ 'ਚ ਭਾਰੀ ਮੀਂਹ ਤੇ ਗੜੇਮਾਰੀ ਦਾ ਅਲਰਟ
NEXT STORY