ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸੁਜ਼ੂਕੀ ਇੰਡੀਆ ਗੁਜਰਾਤ ਦੇ ਸੀਤਾਪੁਰ 'ਚ ਇਕ ਮਲਟੀ ਸਪੈਸ਼ਲਿਟੀ ਹਸਪਤਾਲ ਅਤੇ ਸੀਨੀਅਰ ਸੈਕੰਡਰੀ ਸਕੂਲ ਦਾ ਨਿਰਮਾਣ ਕਰੇਗੀ। ਕੰਪਨੀ ਨੇ ਦੱਸਿਆ ਕਿ ਉਹ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਤਹਿਤ ਇਹ ਕਰੇਗੀ । ਕੰਪਨੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਤੇ ਉਹ ਲਗਭਗ 125 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਮਾਰੂਤੀ-ਸੁਜ਼ੂਕੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ ਨੇ ਕਿਹਾ, ''ਸੁਜ਼ੂਕੀ ਸਮੂਹ ਨੇ ਹੰਸਲਪੁਰ 'ਚ ਇਕ ਵਿਨਿਰਮਾਣ ਪਲਾਂਟ ਸਥਾਪਤ ਕੀਤਾ ਹੈ ਅਤੇ ਉਹ ਖੇਤਰ 'ਚ ਨਿਵੇਸ਼ ਕਰਨਾ ਜਾਰੀ ਰੱਖੇਗੀ। ਜਦੋਂ ਅਸੀਂ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੇ ਹਾਂ, ਅਜਿਹੇ 'ਚ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਸਥਾਨਕ ਭਾਈਚਾਰੇ ਅਤੇ ਆਸਪਾਸ ਦੇ ਪਿੰਡਾਂ 'ਤੇ ਇਸ ਦਾ ਹਾਂ-ਪੱਖੀ ਅਸਰ ਹੋਵੇ।'' ਕੰਪਨੀ ਨੇ ਹਸਪਤਾਲ ਨਿਰਮਾਣ ਲਈ ਜਾਇਡਸ ਹਾਸਪਿਟਲਸ ਦੇ ਨਾਲ ਭਾਈਵਾਲੀ ਕੀਤੀ ਹੈ।
10 ਹਫ਼ਤਿਆਂ 'ਚ ਪਹਿਲੀ ਵਾਰ ਘਟਿਆ ਵਿਦੇਸ਼ੀ ਕਰੰਸੀ ਭੰਡਾਰ
NEXT STORY