ਨਵੀਂ ਦਿੱਲੀ (ਭਾਸ਼ਾ) – ਦੇਸ਼ ਭਰ ’ਚ ਗੱਡੀਆਂ ਦੀ ਜ਼ਬਰਦਸਤ ਮੰਗ ਬਣੀ ਹੋਈ ਹੈ। ਇਸ ਕਾਰਣ ਆਟੋ ਸੈਕਟਰ ਨੇ ਰਫਤਾਰ ਫੜ ਲਈ ਹੈ। ਮਾਰੂਤੀ, ਟੋਯੋਟਾ, ਹੁੰਡਈ ਤੋਂ ਲੈ ਕੇ ਕਈ ਵਾਹਨ ਕੰਪਨੀਆਂ ਨੇ ਰਿਕਾਰਡ ਗੱਡੀਆਂ ਦੀ ਵਿਕਰੀ ਕੀਤੀ ਹੈ।
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਥੋਕ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 2 ਫੀਸਦੀ ਵਧ ਕੇ 1,59,418 ਇਕਾਈ ਹੋ ਗਈ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ ਅੱਠ ਫੀਸਦੀ ਵਧ ਕੇ 1,33,027 ਇਕਾਈ ਹੋ ਗਈ ਜੋ ਪਿਛਲੇ ਸਾਲ ਇਸੇ ਮਹੀਨੇ ’ਚ 1,22,685 ਇਕਾਈ ਸੀ। ਆਲਟੋ ਅਤੇ ਐੱਸ-ਪ੍ਰੈਸੋ ਵਰਗੀਆਂ ਛੋਟੀਆਂ ਕਾਰਾਂ ਦੀ ਵਿਕਰੀ ਪਿਛਲੇ ਸਾਲ ਜੂਨ ’ਚ 14,442 ਇਕਾਈ ਤੋਂ ਮਾਮੂਲੀ ਗਿਰਾਵਟ ਨਾਲ 14,054 ਇਕਾਈ ਰਹਿ ਗਈ।
ਇਹ ਵੀ ਪੜ੍ਹੋ : ਰਸਾਇਣ ਨਿਗਲ ਰਹੇ ਪੰਜਾਬ ਦੀ ਧਰਤੀ ਦਾ ਅੰਮ੍ਰਿਤ, ਘਟ ਰਹੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕਣਕ ਦਾ ਝਾੜ
ਇਸ ਤਰ੍ਹਾਂ ਸਵਿਫਟ, ਸੇਲੇਰੀਓ, ਇਗਰਿਸ, ਬਲੈਨੋ ਅਤੇ ਿਡਜ਼ਾਇਰ ਵਾਲੇ ਕੰਪੈਕਟ ਸੈਗਮੈਂਟ ਵਿਚ ਵਿਕਰੀ ਜੂਨ 2022 ਦੇ 77,746 ਇਕਾਈ ਤੋਂ 17 ਫੀਸਦੀ ਗਿਰਾਵਟ ਨਾਲ 64,471 ਇਕਾਈ ਰਹਿ ਗਈ। ਦਰਮਿਆਨੇ ਆਕਾਰ ਦੀ ਸੇਡਾਨ ਸਿਆਜ਼ ਦੀ ਵਿਕਰੀ ਪਿਛਲੇ ਸਾਲ ਜੂਨ ਦੇ 1,507 ਇਕਾਈ ਤੋਂ ਵਧ ਕੇ 1,744 ਇਕਾਈ ਹੋ ਗਈ। ਬ੍ਰੇਜਾ, ਗ੍ਰਾਂਟ ਵਿਟਾਰਾ ਅਤੇ ਅਰਟਿਗਾ ਵਰਗੇ ਯੂਟੀਲਿਟੀ ਵਾਹਨਾਂ ਦੀ ਵਿਕਰੀ ਜੂਨ 2022 ਦੇ 18,860 ਇਕਾਈ ਤੋਂ ਵਧ ਕੇ ਜੂਨ 2023 ਵਿਚ 43,404 ਇਕਾਈ ਹੋ ਗਈ। ਕੰਪਨੀ ਨੇ ਦੱਸਿਆ ਕਿ ਉਸ ਦਾ ਐਕਸਪੋਰਟ ਘਟ ਕੇ ਜੂਨ ’ਚ 19,770 ਇਕਾਈ ਰਹਿ ਗਿਆ ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 23,833 ਇਕਾਈ ਸੀ।
ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਕੁੱਲ ਥੋਕ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 5 ਫੀਸਦੀ ਵਧ ਕੇ 65,601 ਇਕਾਈ ਹੋ ਗਈ। ਇਸ ਤਰ੍ਹਾਂ ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੀ ਥੋਕ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 19 ਫੀਸਦੀ ਵਧਕੇ 19,608 ਇਕਾਈ ਹੋ ਗਈ। ਇਸ ਤਰ੍ਹਾਂ ਐੱਮ. ਜੀ. ਮੋਟਰ ਇੰਡੀਆ ਦੀ ਪ੍ਰਚੂਨ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 14 ਫੀਸਦੀ ਵਧ ਕੇ 5,125 ਇਕਾਈ ਹੋ ਗਈ ਹੈ।
ਇਹ ਵੀ ਪੜ੍ਹੋ : ਵਿਦੇਸ਼ ਯਾਤਰਾ ਮਗਰੋਂ ਫੋਟੋ ਸ਼ੇਅਰ ਕਰ ਕਸੂਤੇ ਘਿਰੇ ਸੋਸ਼ਲ ਮੀਡੀਆ ਇੰਫਲੂਐਂਸਰ, IT ਵਿਭਾਗ ਵੱਲੋਂ ਨੋਟਿਸ ਜਾਰੀ
ਹੌਂਡਾ ਕਾਰਸ ਇੰਡੀਆ ਦੀ ਘਰੇਲੂ ਥੋਕ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 35 ਫੀਸਦੀ ਡਿਗ ਕੇ 5,080 ਇਕਾਈ ਰਹਿ ਗਈ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਉਧਰ ਕੀਆ ਇੰਡੀਆ ਦੀ ਥੋਕ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 19 ਫੀਸਦੀ ਡਿਗ ਕੇ 19,391 ਇਕਾਈ ਰਹਿ ਗਈ ਹੈ।
ਰਾਇਲ ਐਨਫੀਲਡ ਦੀ ਕੁੱਲ ਵਿਕਰੀ ਜੂਨ ’ਚ 26 ਫੀਸਦੀ ਵਧੀ
ਦੋਪਹੀਆ ਵਾਹਨ ਕੰਪਨੀ ਰਾਇਲ ਐਨਫੀਲਡ ਦੀ ਕੁੱਲ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 26 ਫੀਸਦੀ ਵਧ ਕੇ 77,109 ਇਕਾਈ ਹੋ ਗਈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਇਲ ਐਨਫੀਲਡ ਨੇ ਜੂਨ 2022 ਵਿਚ 61,407 ਇਕਾਈਆਂ ਦੀ ਵਿਕਰੀ ਕੀਤੀ ਸੀ। ਮੋਟਰਸਾਈਕਲ ਨਿਰਮਾਤਾ ਨੇ ਕਿਹਾ ਕਿ ਘਰੇਲੂ ਵਿਕਰੀ 34 ਫੀਸਦੀ ਦੇ ਵਾਧੇ ਨਾਲ 67,495 ਇਕਾਈ ਹੋ ਗਈ ਜੋ ਪਿਛਲੇ ਸਾਲ ਇਸੇ ਮਹੀਨੇ ’ਚ 50,265 ਇਕਾਈ ਸੀ।
ਇਹ ਵੀ ਪੜ੍ਹੋ : ਮੋਬਾਈਲ-TV ਸਮੇਤ ਕਈ ਘਰੇਲੂ ਉਪਕਰਨ ਹੋਣਗੇ ਸਸਤੇ, ਦੇਖੋ ਸਾਮਾਨ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।
ਖ਼ਾਤਾ ਧਾਰਕਾਂ ਲਈ ਪ੍ਰੇਸ਼ਾਨੀ ਦਾ ਸਵੱਬ ਬਣੇ ਨਵੇਂ ਬੈਂਕ ਲਾਕਰ ਨਿਯਮ
NEXT STORY