ਨਵੀਂ ਦਿੱਲੀ- ਲਗਜ਼ਰੀ ਕਾਰ ਬਣਾਉਣ ਵਾਲੀਆਂ ਕੰਪਨੀਆਂ ਮਰਸਡੀਜ਼-ਬੈਂਜ ਇੰਡੀਆ ਅਤੇ ਆਡੀ ਇੰਡੀਆ ਨੂੰ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਕਾਰ ਵਿਕਰੀ ਵਿਚ ਤੇਜ਼ੀ ਆਉਣ ਦੀ ਉਮੀਦ ਹੈ ਅਤੇ ਇਹ ਅਗਲੇ ਕੁਝ ਮਹੀਨਿਆਂ ਵਿਚ ਸਾਰੇ ਕਾਰੋਬਾਰੀ ਮਾਹੌਲ ਵਿਚ ਸੁਧਾਰ ਦੀ ਉਮੀਦ ਕਰ ਰਹੇ ਹਨ।
ਜਰਮਨੀ ਦੀ ਵਾਹਨ ਨਿਰਮਾਤਾ ਮਰਸਡੀਜ਼ ਨੂੰ ਉਮੀਦ ਹੈ ਕਿ ਡਿਜੀਟਲ ਪਹਿਲ ਅਤੇ ਸਸਤੀ ਈ. ਐੱਮ. ਆਈ. ਵਰਗੇ ਵਿੱਤੀ ਸਾਧਨਾਂ ਨਾਲ ਵਧੇਰੇ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਵਿਚ ਮਦਦ ਮਿਲੇਗੀ। ਮਰਸਡੀਜ਼-ਬੈਂਜ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਮਾਰਟਿਨ ਸ਼ਵੇਂਕ ਮੁਤਾਬਕ ਉਨ੍ਹਾਂ ਨੂੰ ਉਮੀਦ ਹੈ ਕਿ ਤਿਉਹਾਰੀ ਮੌਸਮ ਦੇ ਨਾਲ ਹੀ ਗਾਹਕਾਂ ਦੀ ਮੰਗ ਹੌਲੀ-ਹੌਲੀ ਵਾਪਸ ਆਵੇਗੀ ਕਿਉਂਕਿ ਇਸ ਸਮੇਂ ਗਾਹਕ ਖੁਸ਼ੀਆਂ ਮਨਾਉਣਾ ਚਾਹੁੰਦੇ ਹਨ ਤੇ ਇਸ ਨਾਲ ਰੁਝਾਨ ਵੱਧਦਾ ਹੈ। ਸਾਡੀ ਮਹੀਨੇ ਦਰ ਮਹੀਨੇ ਦੀ ਵਿਕਰੀ ਦੇ ਅੰਕੜੇ ਸੁਧਾਰ ਦੇ ਸੰਕੇਤ ਦਿੰਦੇ ਹਨ।
ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਪਰੰਪਰਾਗਤ ਰੂਪ ਨਾਲ ਤਿਉਹਾਰੀ ਸਮੇਂ ਵਾਹਨ ਉਦਯੋਗ ਲਈ ਮਜ਼ਬੂਤ ਵਿਕਰੀ ਦਾ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਗਾਹਕਾਂ ਦੀ ਮੰਗ ਘੱਟ ਰਹੀ ਹੈ ਪਰ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਵਿਕਰੀ ਵੱਧ ਸਕਦੀ ਹੈ। ਢਿੱਲੋਂ ਨੇ ਕਿਹਾ ਕਿ ਅਸੀਂ ਲਗਜ਼ਰੀ ਕਾਰ ਬਾਜ਼ਾਰ ਵਿਚ ਗਾਹਕਾਂ ਦੇ ਸਾਕਾਰਤਮਕ ਰੁਝਾਨ ਨੂੰ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਹਾਲ ਵਿਚ ਬਾਜ਼ਾਰ ਵਿਚ ਉਤਾਰੇ ਗਏ ਮਾਡਲਾਂ ਨਾਲ ਗਾਹਕਾਂ ਨੂੰ ਜੋੜਨ ਵਿਚ ਮਦਦ ਮਿਲੇਗੀ।
ਭਾਰਤ ਨੇ ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਲਈ ਕੀਤਾ ਫੰਡ ਦਾ ਐਲਾਨ
NEXT STORY