ਨਵੀਂ ਦਿੱਲੀ- ਲਗਜ਼ਰੀ ਕਾਰ ਨਿਰਮਾਤਾ ਮਰਸਡੀਜ਼ ਬੈਂਜ਼ ਨੇ ਨਰਾਤਿਆਂ ਅਤੇ ਦੁਸਹਿਰੇ ਦੌਰਾਨ 550 ਕਾਰਾਂ ਦੀ ਡਿਲਿਵਰੀ ਕੀਤੀ। ਇਹ ਵਿਕਰੀ ਤਿਉਹਾਰਾਂ ਦੇ ਮੌਸਮ ਵਿਚ ਮਜ਼ਬੂਤ ਮੰਗ ਨੂੰ ਦਰਸਾਉਂਦੀ ਹੈ।
ਕੰਪਨੀ ਨੇ ਮੁੰਬਈ, ਗੁਜਰਾਤ, ਦਿੱਲੀ-ਐੱਨ. ਸੀ. ਆਰ. ਅਤੇ ਹੋਰ ਉੱਤਰ ਭਾਰਤ ਦੇ ਬਾਜ਼ਾਰਾਂ ਵਿਚ ਇਸ ਦੀ ਸਪਲਾਈ ਕੀਤੀ ਹੈ।
ਮਰਸਡੀਜ਼ ਬੈਂਜ਼ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਵਿਚੋਂ 175 ਕਾਰਾਂ ਦੀ ਸਪਲਾਈ ਸਿਰਫ ਦਿੱਲੀ-ਐੱਨ. ਸੀ. ਆਰ. ਵਿਚ ਕੀਤੀ ਗਈ।
ਮਰਸਡੀਜ਼ ਬੈਂਜ਼ ਨੂੰ ਆਉਣ ਵਾਲੇ ਦਿਨਾਂ ਵਿਚ ਧਨਤੇਰਸ ਅਤੇ ਦੀਵਾਲੀ ਦੌਰਾਨ ਮੰਗ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ। ਇਸ ਬਾਰੇ, ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਸ਼ਵੈਂਕ ਨੇ ਕਿਹਾ, "ਇਸ ਸਾਲ ਤਿਉਹਾਰੀ ਮੌਸਮ ਦੀ ਸ਼ੁਰੂਆਤ ਚੰਗੀ ਰਹੀ ਹੈ। ਅਸੀਂ ਗਾਹਕਾਂ ਦੀ ਸਕਾਰਾਤਮਕ ਖਰੀਦ ਦੀ ਧਾਰਨਾ ਨੂੰ ਵੇਖ ਕੇ ਖੁਸ਼ ਹਾਂ।" ਉਨ੍ਹਾਂ ਕਿਹਾ ਕਿ ਇੰਨੀਆਂ ਕਾਰਾਂ ਦੀ ਡਿਲਿਵਰੀ ਨੇ ਸਾਨੂੰ ਤਿਉਹਾਰਾਂ ਵਿਚ ਚੰਗੀ ਵਿਕਰੀ ਦਾ ਭਰੋਸਾ ਦਿੱਤਾ ਹੈ।
2015 'ਚ ਲਾਂਚ ਹੋਈ ਮਾਰੂਤੀ ਸੁਜ਼ੂਕੀ ਦੀ ਬਲੇਨੋ, 8 ਲੱਖ ਗਾਹਕਾਂ ਦੀ ਬਣੀ ਪਸੰਦ
NEXT STORY