ਨਵੀਂ ਦਿੱਲੀ-ਮਾਈਕ੍ਰੋਸਾਫਟ ਕਾਰਪੋਰੇਸ਼ਨ ਨੇ “Call of Duty” ਵੀਡੀਓ ਗੇਮ ਬਣਾਉਣ ਵਾਲੀ ਐਕਟੀਵਿਜ਼ਨ ਬਲਿਜ਼ਾਰਡ (Activision Blizzard) ਨੂੰ 68.7 ਅਰਬ ਡਾਲਰ 'ਚ ਖਰੀਦਣ ਦਾ ਫੈਸਲਾ ਕੀਤਾ ਹੈ। ਮਾਈਕ੍ਰੋਸਾਫਟ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਗੇਮਿੰਗ ਸੈਕਟਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਕੈਸ਼ 'ਚ ਹੋਵੇਗੀ।
ਇਹ ਵੀ ਪੜ੍ਹੋ : ਭਾਰਤੀ ਜਨਤਾ ਪਾਰਟੀ ਤੇ ਗਠਜੋੜ ਯੂ.ਪੀ. ਦੀਆਂ 403 ਸੀਟਾਂ 'ਤੇ ਲੜੇਗੀ ਚੋਣਾਂ : ਜੇ.ਪੀ. ਨੱਡਾ
ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਸੱਤਿਆ ਨਡੇਲਾ ਨੇ ਕਿਹਾ ਕਿ ਗੇਮਿੰਗ ਅੱਜ ਸਾਰੇ ਪਲੇਟਫਾਰਮਾਂ 'ਤੇ ਇੰਟਰਨੈੱਟ 'ਚ ਸਭ ਤੋਂ ਡਾਇਨੈਮਿਕ ਅਤੇ ਐਕਸਾਈਟਿੰਗ ਕੈਟੇਗਰੀ ਹੈ ਅਤੇ ਮੇਟਾਵਰਸ ਪਲੇਟਫਾਰਮ ਦੇ ਡਿਵੈੱਲਪਮੈਂਟ 'ਚ ਇਹ ਅਹਿਮ ਭੂਮਿਕਾ ਨਿਭਾਏਗੀ। ਮਾਈਕ੍ਰੋਸਾਫਟ ਨੇ ਇਸ ਨੂੰ ਖਰੀਦਣ ਲਈ 95 ਡਾਲਰ ਪ੍ਰਤੀ ਸ਼ੇਅਰ ਦਾ ਆਫਰ ਦਿੱਤਾ ਹੈ ਜੋ ਐਕਟੀਵਿਜ਼ਨ ਦੇ ਸ਼ੁੱਕਰਵਾਰ ਦੇ ਬੰਦ ਭਾਅ ਤੋਂ 45 ਫੀਸਦੀ ਜ਼ਿਆਦਾ ਹੈ। ਸੀ.ਈ.ਓ. ਬਾਬੀ ਕੋਟਿਕ ਡੀਲ ਤੋਂ ਬਾਅਦ ਵੀ ਐਕਟੀਵਿਜ਼ਨ ਦੇ ਸੀ.ਈ.ਓ.ਬਣੇ ਰਹਿਣਗੇ।

ਇਹ ਵੀ ਪੜ੍ਹੋ : ਭਾਰਤ ਅਤੇ ਡੈਨਮਾਰਕ ਗ੍ਰੀਨ ਹਾਈਡ੍ਰੋਜਨ ਸਣੇ ਗ੍ਰੀਨ ਈਂਧਨ ’ਤੇ ਮਿਲ ਕੇ ਕੰਮ ਕਰਨ ਲਈ ਸਹਿਮਤ
ਇਹ ਸੌਦਾ 'ਓਵਰਵਾਚ' ਅਤੇ 'ਕੈਂਡੀ ਕ੍ਰਸ਼' ਵਰਗੀਆਂ ਗੇਮਾਂ ਬਣਾਉਣ ਵਾਲੀ ਕੰਪਨੀ ਐਕਟੀਵਿਜ਼ਨ ਦੇ ਬੁਰੇ ਸਮੇਂ 'ਚ ਆਇਆ ਹੈ। ਡੀਲ ਦੇ ਐਲਾਨ ਤੋਂ ਪਹਿਲਾਂ, ਕਰਮਚਾਰੀਆਂ ਦੇ ਜਿਨਸੀ ਸੋਸ਼ਣ ਵਰਗੇ ਵਿਵਾਦਾਂ ਦੇ ਚੱਲਦੇ ਪਿਛਲੇ ਸਾਲ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਤੋਂ ਬਾਅਦ ਤੋਂ ਇਸ ਦੇ ਸ਼ੇਅਰਾਂ 'ਚ 37 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਸੀ। ਕੰਪਨੀ ਅਜੇ ਵੀ ਉਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਸੋਮਵਾਰ ਨੂੰ ਕੰਪਨੀ ਨੇ ਕਿਹਾ ਕਿ ਉਸ ਨੇ ਜੁਲਾਈ ਤੋਂ ਤਿੰਨ ਦਰਜਨ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ ਅਤੇ ਹੋਰ 40 ਨੂੰ ਅਨੁਸ਼ਾਸਿਤ 'ਚ ਰਹਿਣ ਦੀ ਹਿਦਾਇਤ ਦਿੱਤੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦਾ CM ਚੰਨੀ 'ਤੇ ਸ਼ਬਦੀ ਹਮਲਾ, ਕਿਹਾ-ਚੰਨੀ ਆਮ ਆਦਮੀ ਨਹੀਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚਾਂਦੀ ਦੀ ਕੀਮਤ 'ਚ 1603 ਰੁਪਏ ਦਾ ਉਛਾਲ, ਪਹੁੰਚੀ 63 ਹਜ਼ਾਰ ਦੇ ਪਾਰ
NEXT STORY