ਨਵੀਂ ਦਿੱਲੀ (ਭਾਸ਼ਾ)– ਦੇਸ਼ ’ਚ ਦੂਰਸੰਚਾਰ ਕੰਪਨੀਆਂ ਦੇ ਕੁੱਲ ਮੋਬਾਇਲ ਗਾਹਕਾਂ ਦੀ ਗਿਣਤੀ ’ਚ ਇਸ ਸਾਲ ਸਤੰਬਰ ਦੌਰਾਨ 36 ਲੱਖ ਦੀ ਕਮੀ ਆਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਦੇ ਤਾਜ਼ਾ ਅੰਕੜਿਆਂ ਮੁਤਾਬਕ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ’ਚ ਗਿਰਾਵਟ ਆਈ ਹੈ ਜਦ ਕਿ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੇ ਅਗਸਤ ਦੀ ਤੁਲਨਾ ’ਚ ਸਤੰਬਰ ’ਚ ਨਵੇਂ ਗਾਹਕ ਜੋੜੇ ਹਨ।
ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਸਤੰਬਰ ਦੌਰਾਨ 7.2 ਲੱਖ ਗਾਹਕ ਜੋੜ ਕੇ ਬਾਜ਼ਾਰ ’ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ। ਭਾਰਤੀ ਏਅਰਟੈੱਲ ਦੇ ਕਨੈਕਸ਼ਨਾਂ ਦੀ ਗਿਣਤੀ ’ਚ ਵੀ 4.12 ਲੱਖ ਦਾ ਵਾਧਾ ਹੋਇਆ ਹੈ। ਜੀਓ ਨੇ ਅਗਸਤ ’ਚ 32.81 ਲੱਖ ਨਵੇਂ ਗਾਹਕ ਜੋੜੇ ਸਨ ਜੋ ਸਤੰਬਰ ਦੀ ਤੁਲਨਾ ’ਚ ਕਾਫੀ ਵੱਧ ਹੈ। ਉੱਥੇ ਹੀ ਵੋਡਾਫੋਨ ਆਈਡੀਆ ਦਾ ਗਾਹਕ ਆਧਾਰ ਸਤੰਬਰ ਦੌਰਾਨ 40 ਲੱਖ ਘਟ ਕੇ 24.91 ਕਰੋੜ ਦਾ ਰਹਿ ਗਿਆ। ਟ੍ਰਾਈ ਨੇ ਸਤੰਬਰ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਅਗਸਤ 2022 ਦੇ ਅਖੀਰ ’ਚ ਦੂਰਸੰਚਾਰ ਕੰਪਨੀਆਂ ਦੇ ਮੋਬਾਇਲ ਗਾਹਕਾਂ ਦੀ ਗਿਣਤੀ 114.91 ਕਰੋੜ ਸੀ। ਇਹ ਸਤੰਬਰ ਦੇ ਅਖੀਰ ’ਚ 0.32 ਫੀਸਦੀ ਘਟ ਕੇ 114.54 ਕਰੋੜ ਰਹਿ ਗਈ।
ਕੁੱਲ ਮਿਲਾ ਕੇ ਸਤੰਬਰ 2022 ਦੇ ਅਖੀਰ ’ਚ ਭਾਰਤ ’ਚ ਟੈਲੀਫੋਨ ਗਾਹਕਾਂ ਦੀ ਗਿਣਤੀ (ਮੋਬਾਇਲ ਅਤੇ ਫਿਕਸਡ-ਲਾਈਨ ਇਕੱਠੇ) ਘਟ ਕੇ ਲਗਭਗ 117.19 ਕਰੋੜ ਰਹਿ ਗਈ। ਇਸ ’ਚ ਮਾਸਿਕ ਆਧਾਰ ’ਤੇ 0.27 ਫੀਸਦੀ ਦੀ ਗਿਰਾਵਟ ਆਈ ਹੈ। ਟ੍ਰਾਈ ਨੇ ਦੱਸਿਆ ਕਿ ਸਤੰਬਰ 2022 ਦੇ ਅਖੀਰ ’ਚ ਕੁੱਲ ਬ੍ਰਾਡਬੈਂਡ ਗਾਹਕਾਂ ਦੀ ਗਿਣਤੀ ਅਗਸਤ ਦੀ ਤੁਲਨਾ ’ਚ 0.28 ਫੀਸਦੀ ਵਧ ਕੇ 81.6 ਕਰੋੜ ’ਤੇ ਪਹੁੰਚ ਗਈ ਹੈ।
ਟ੍ਰਾਈਡੈਂਟ ਰੀਅਲਟੀ ਨੇ ਪੰਚਕੂਲਾ ’ਚ ਇੰਟੀਗ੍ਰੇਟੇਡ ਲਗਜ਼ਰੀ ਟਾਊਨਸ਼ਿਪ ਟ੍ਰਾਈਡੈਂਟ ਹਿਲਸ ਕੀਤਾ ਲਾਂਚ
NEXT STORY