ਨਵੀਂ ਦਿੱਲੀ (ਭਾਸ਼ਾ) – ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 26,275 ਕਰੋੜ ਰੁਪਏ ਦੀ ਵਿੱਤੀ ਲਾਗਤ ਨਾਲ 2025-26 ਤੱਕ ਵਿਆਪਕ ਪੁਲਸ ਆਧੁਨਿਕੀਕਰਨ ਯੋਜਨਾ ਨੂੰ ਜਾਰੀ ਰੱਖਣ ਬਾਰੇ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਇਸ ਯੋਜਨਾ ਵਿਚ ਜੰਮੂ-ਕਸ਼ਮੀਰ, ਉੱਤਰ ਪੂਰਬ ਦੇ ਸੂਬਿਆਂ ਅਤੇ ਮਾਓਵਾਦ ਪ੍ਰਭਾਵਿਤ ਖੇਤਰਾਂ ਵਿਚ ਸੁਰੱਖਿਆ ਸੰਬੰਧੀ ਖਰਚ, ਨਵੀਆਂ ਬਟਾਲੀਅਨਾਂ ਦੇ ਗਠਨ, ਉੱਚ ਟੈਕਨਾਲੋਜੀ ਨਾਲ ਲੈਸ ਅਪਰਾਧ ਲੈਬਾਰਟਰੀਆਂ ਅਤੇ ਹੋਰਨਾਂ ਕੰਮਾਂ ’ਤੇ ਖਰਚ ਸ਼ਾਮਲ ਹੈ।
ਇਕ ਸਰਕਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਨੇ ਵਿਆਪਕ ਪੁਲਸ ਫੋਰਸ ਆਧੁਨਿਕੀਕਰਨ ਯੋਜਨਾ ਨੂੰ ਜਾਰੀ ਰੱਖਣ ਬਾਰੇ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰਵਾਨਗੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੀਆਂ ਪੁਲਸ ਫੋਰਸਾਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਦੇ ਕੰਮ ਵਿਚ ਸੁਧਾਰ ਲਿਆਉਣ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲ ਨੂੰ ਅੱਗੇ ਲਿਜਾਏਗੀ।
ਬੈਂਕ ਤੋਂ ਲਏ ਕਰਜ਼ੇ ਦੀ ਧੋਖਾਦੇਹੀ ਕਾਰਨ ਗਹਿਣਾ ਕੰਪਨੀ ਦਾ ਪ੍ਰਮੋਟਰ ਗ੍ਰਿਫਤਾਰ
NEXT STORY